India

ਭਾਰਤੀ ਫੌਜ ਦੇ 16 ਜਵਾਨਾਂ ਨਾਲ ਹੋਇਆ ਬਹੁਤ ਹੀ ਮਾੜਾ ! PM ਮੋਦੀ ਨੇ ਕੀਤਾ ਟਵੀਟ

Sikim 16 jawan killed in accident

ਬਿਊਰੋ ਰਿਪੋਰਟ : ਸਿੱਕਮ ਦੇ ਜੇਮਾ ਵਿੱਚ ਸ਼ੁੱਕਰਵਾਰ ਨੂੰ ਫੌਜ ਦਾ ਟਰੱਕ ਖਾਈ ਵਿੱਚ ਡਿੱਗ ਗਿਆ ਜਿਸ ਨਾਲ 16 ਜਵਾਨਾਂ ਦੀ ਮੌਤ ਹੋਈ ਹੈ ਜਦਿਕ 4 ਜ਼ਖਮੀ ਹੋਏ ਹਨ । ਫੌਜ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਦੁਰਘਟਨਾ ਉਸ ਵੇਲੇ ਹੋਈ ਜਦੋਂ ਫੌਜ ਦਾ ਟਰੱਕ ਇੱਕ ਤਿੱਖੇ ਮੋੜ ‘ਤੇ ਫਿਸਲ ਗਿਆ ਅਤੇ ਸਿੱਧਾ ਖਾਈ ਵਿੱਚ ਜਾਕੇ ਡਿੱਗਿਆ । ਟਰੱਕ ਦੇ ਨਾਲ ਫੌਜ ਦੀਆਂ 2 ਹੋਰ ਗੱਡੀਆਂ ਵੀ ਸਨ। ਤਿੰਨੋ ਗੱਡੀਆਂ ਸਵੇਰ ਵੇਲੇ ਚਟਨ ਤੋਂ ਨਿਕਲੀਆਂ ਸਨ ਅਤੇ ਜੋ ਥੰਗੂ ਵੱਲ ਜਾ ਰਹੀਆਂ ਸਨ । ਘਟਨਾ ਦੇ ਬਾਅਦ ਫੌਜ ਨੇ ਐਮਰਜੈਂਸੀ ਰਾਹਤ ਲਈ 4 ਜ਼ਖ਼ਮੀ ਜਵਾਨਾ ਨੂੰ ਲੈਣ ਦੇ ਲਈ ਹੈਲੀਕਾਪਟਰ ਭੇਜਿਆ ਹੈ। ਲਾਸ਼ਾਂ ਨੂੰ ਹੈਲੀਕਾਪਟਰ ਦੇ ਜ਼ਰੀਏ ਕੱਢਿਆ ਜਾ ਰਿਹਾ ਹੈ ।

Sikim 16 jawan killed in accident
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੁੱਖ ਜਾਹਿਰ ਕੀਤਾ ਹੈ

ਘਟਨਾ ਨੂੰ ਲੈਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੁੱਖ ਜਤਾਇਆ ਹੈ ਅਤੇ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਉਮੀਦ ਜਤਾਈ ਹੈ । ਪੀਐੱਮ ਵੱਲੋਂ ਦੁਰਘਟਨਾ ਵਿੱਚ ਜਾਨ ਗਵਾਉਣ ਵਾਲੇ ਜਵਾਨਾਂ ਨੂੰ ਪ੍ਰਧਾਨ ਮੰਤਰੀ ਰਾਹ ਕੋਸ਼ ਤੋਂ 2-2 ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰਾਹਤ ਵਜੋ ਦੇਣ ਦਾ ਐਲਾਨ ਕੀਤਾ ਹੈ । ਉਧਰ ਰੱਖਿਆ ਮੰਤਰੀ ਨੇ ਵੀ ਇਸ ਪੂਰੀ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ । ਇਸ ਤੋਂ ਪਹਿਲਾਂ ਵੀ ਇੱਥੇ ਹਾਦਸੇ ਹੋ ਚੁੱਕੇ ਹਨ ।

22 ਨਵੰਬਰ ਨੂੰ ਸਿੱਕਮ ਵਿੱਚ ਟ੍ਰੇਨਿੰਗ ਐਕਸਰਸਾਈਜ਼ ਦੌਰਾਨ ਪੈਰਾਸ਼ੂਟ ਨਾ ਖੁੱਲਣ ਦੀ ਵਜ੍ਹਾ ਕਰਕੇ ਸਪੈਸ਼ਲ ਫੋਰਸ ਦੀ ਯੂਨਿਟ ਦੇ ਅਸਿਸਟੈਂਡ ਲੀਡਰ ਦੀ ਮੌਤ ਹੋ ਗਈ ਸੀ । ਹਾਦਸੇ ਦੇ ਦੌਰਾਨ ਉਹ ਭਾਰਤ ਚੀਨ ਸਰਹੱਦ ‘ਤੇ ਪ੍ਰੈਕਟਿਸ ਕਰ ਰਹੇ ਸਨ । ਸਿੱਕਮ ਦੇ ਨਾਮਚੀ ਜ਼ਿਲ੍ਹੇ ਦੇ ਰਾਵੰਗਲਾ ਦੇ ਰਹਿਣ ਵਾਲੇ 40 ਸਾਲ ਦੇ ਲਧਯਾਨ 22 ਸਾਲਾ ਦੇ ਤਜ਼ੁਰਬੇਕਾਰ ਪੈਰਾਸ਼ੂਟਰ ਜੰਪਰ ਦੇ ਨਾਲ ਸਨ । ਉਹ 8 ਸਾਲ ਤੋਂ ਵਿਕਾਸ ਰੈਜੀਮੈਂਟ ਨਾਲ ਜੁੜੇ ਹੋਏ ਸਨ । ਇਸ ਤੋਂ ਪਹਿਲਾਂ 24 ਜੂਨ ਨੂੰ ਫਸਟ ਬਟਾਲੀਅਨ ਸਿੱਕਮ ਸਕਾਉਡ ਦੇ 2 ਜਵਾਨਾਂ ਨੂੰ ਸਿੱਕਮ ਦੇ ਜੁਲੁਕ ਵਿੱਚ ਸੜਕ ਹਾਦਸੇ ਕਾਰਨ ਜਾਨ ਗਵਾਉਣੀ ਪਈ ਸੀ । ਜਵਾਨਾਂ ਦੇ ਨਾਂ ਲਾਂਸ ਨਾਇਕ ਮਨੋਜ ਛੇਤਰੀ ਅਤੇ ਨਾਇਬ ਸੂਬੇਦਾਰ ਸੋਮ ਬਹਾਦੁਰ ਸੁਬਾ ਸੀ
ਦੋਵੇ ਜਵਾਨ ਜੁਲੁਕ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਲੈਕੇ ਜਾ ਰਹੇ ਸਨ । ਧੁੰਦ ਦੀ ਵਜ੍ਹਾ ਕਰਕੇ ਗੱਡੀ 300 ਫੁੱਟੇ ਹੇਠਾਂ ਡਿੱਗ ਗਈ ਸੀ ।