Punjab

ਸਿੱਖ ਕਿਸੇ ਦੇ ਧਾਰਮਿਕ ਸਥਾਨਾਂ ‘ਤੇ ਹਮਲੇ ਨਹੀਂ ਕਰਦੇ! ਝੜਪ ਨੂੰ ਗਰਦਾਨਿਆ ਹਮਲਾ

ਬਿਉਰੋ ਰਿਪੋਰਟ – ਕੈਨੇਡਾ ‘ਚ ਦੋ ਭਾਈਚਾਰਿਆਂ ਵਿਚ ਵਾਪਰੀ ਹਿਸਕ ਘਟਨਾ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਮੰਦਿਰ ‘ਤੇ ਕੋਈ ਹਮਲਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਖਿਲਾਫ ਲੰਬੇ ਸਮੇਂ ਤੋਂ ਬਿਰਤਾਂਤ ਸਿਰਜੇ ਜਾ ਰਹੇ ਹਨ। ਬੀਤੇ ਦਿਨ ਮੰਦਿਰ ਦੇ ਬਾਹਰ ਇਕ ਝੜਪ ਹੋਈ ਹੈ। ਜੋ ਝੜਪ ਹੋਈ ਹੈ ਉਹ ਵੀ ਮੰਦਭਾਗੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇਹ ਝੜਪ ਨਹੀਂ ਹੋਣੀ ਚਾਹੀਦੀ ਸੀ ਪਰ ਜੋ ਇਸ ਝੜਪ ਨੂੰ ਹਮਲਾ ਗਰਦਾਨਿਆ ਗਿਆ ਹੈ ਉਸ ਦੀ ਉਹ ਨਿੰਦਾ ਕਰਦੇ ਹਨ।

ਉਨ੍ਹਾਂ ਕਿਹਾ ਕਿ 80ਵੇਂ ਦਹਾਕੇ ਦੇ ਵਿਚ ਭਾਰਤੀ ਫੌਜ ਨੇ 35 ਦੇ ਕਰੀਬ ਗੁਰਦੁਆਰਿਆਂ ਵਿਚ ਹਮਲਾ ਕੀਤਾ ਸੀ ਪਰ ਉਸ ਸਮੇਂ ਪੰਜਾਬ ਵਿਚ ਕਿਸੇ ਵੀ ਸਿੱਖ ਨੇ ਕਿਸੇ ਮੰਦਿਰ ‘ਤੇ ਕੋਈ ਹਮਲਾ ਨਹੀਂ ਕੀਤਾ। ਸਿੱਖ ਕਿਸੇ ਦੇ ਧਾਰਮਿਕ ਸਥਾਨਾਂ ‘ਤੇ ਹਮਲੇ ਨਹੀਂ ਕਰਦੇ ਪਰ 1984 ਦੇ ਨਵੰਬਰ ਮਹੀਨੇ ਵਿਚ ਗੁਰਦੁਆਰਿਆਂ ‘ਤੇ ਹਮਲੇ ਜ਼ਰੂਰ ਹੋਏ ਸੀ ਪਰ ਕਿਸੇ ਸਿੱਖ ਨੇ ਕਦੀ ਮੰਦਿਰ ‘ਤੇ ਹਮਲਾ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਹੋਈ ਝੜਪ ਨੂੰ ਭਾਰਤੀ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਕੁਝ ਸ਼ਰਾਰਤੀ ਅਨਸਰਾਂ ਨੇ ਹਮਲਾ ਗਰਦਾਨਿਆ ਹੈ ਉਹ ਬਹੁਤ ਗਲਤ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਮਾਲਟਨ ਗੁਰਦੁਆਰੇ ਵਿਚ ਜੋ ਗੱਡੀਆਂ ਭੰਨੀਆਂ ਹਨ ਉਹ ਵੀ ਗਲਤ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਏਅਰ ਇੰਡੀਆ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਕਿਰਾਪਨ ਸਮੇਤ ਛੋਟਿਆ ਕਿਰਪਾਨਾਂ ਨਾ ਪਾਉਣ ਦੇ ਆਦੇਸ਼ ‘ਤੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਨੂੰ ਇਸ ਦੀ ਇਜਾਜ਼ਤ ਦਿੰਦਾ ਹੈ ਅਤੇ ਜੇਕਰ ਏਅਰ ਇੰਡੀਆ ਅਜਿਹਾ ਕਰਦੀ ਹੈ ਤਾਂ ਸਿੱਖਾਂ ਦਾ ਸੰਵਿਧਾਨਿਕ ਹੱਕ ਖੋਹਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ –  ਭਾਰਤ ਦੀ ਮਸ਼ਹੂਰ ਸੈਂਕਚੂਰੀ ‘ਚੋਂ ਬਾਘ ਨੂੰ ਲੈ ਕੇ ਆਈ ਖ਼ਾਸ ਖਬਰ! ਕਮੇਟੀ ਦਾ ਗਠਨ