Punjab

ਸਿੱਖਾਂ ਦਾ ਹੈ ਕਿੱਲਾ ਕਮਜ਼ੋਰ! ਸਿੱਖ ਅਜੇ ਮੁਰਦਾ ਨਹੀਂ ਹੋਏ, ਹੁਣ ਐਸਜੀਪੀ ਦੀਆਂ ਕਰਵਾਉਣੀਆਂ ਪੈਣਗੀਆਂ ਚੋਣਾਂ

ਬਿਉਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ (Bhai Ranjit Singh) ਨੇ ਦਾ ਖਾਲਸ ਟੀ.ਵੀ ਦੇ ਚੀਫ ਐਡੀਟਰ ਹਰਸ਼ਰਨ ਕੌਰ ਨਾਲ ਇੰਟਰਵਿਊ ਵਿਚ ਬਰੈਂਮਪਟਨ ਵਿਚ ਹੋਈ ਝੜਪ ਬਾਰੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਂ ਵੱਲੋਂ 250 ਸਾਲ ਤੋਂ ਬਾਅਦ ਇਕ ਵੱਡੀ ਤਾਕਤ ਦਿੱਤੀ ਸੀ ਪਰ ਸਿੱਖਾਂ ਦੇ ਲੀਡਰਾਂ ਨੇ ਆਪਣੀ ਸਰਦਾਰੀ ਚਮਕਾਉਣ ਲਈ ਸਿੱਖਾਂ ਦਾ ਕਿੱਲਾਂ ਕਮਜ਼ੋਰ ਕਰਕੇ ਰੱਖ ਦਿੱਤਾ ਹੈ ਨਹੀਂ ਤਾਂ ਬਰੈਂਮਪਟਨ ਵਿਚ ਵਾਪਰੀ ਇਹ ਘਟਨਾ ਨਹੀਂ ਹੋਣ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੁਣ ਬਰਮਟਮ ਦੇ ਵਿੱਚ ਹੋਇਆ ਉੱਥੇ ਸਿੱਖਾਂ ਲਈ ਚੰਗੀ ਗੱਲ ਹੈ ਕਿ ਕੈਨੇਡਾ ਦੀ ਸਰਕਾਰ ਸਿੱਖਾਂ ਨਾਲ ਧੱਕਾ ਨਹੀਂ ਕਰਦੀ। ਕੈਨੇਡਾ ਵਿਚ ਜੋ ਵੀ ਹੋ ਰਿਹਾ ਹੈ ਉਹ ਸਿਰਫ ਹਰਦੀਪ ਸਿੰਘ ਨਿੱਝਰ ਦੇ ਕੇਸ ਨੂੰ ਕਾਊਂਟਰ ਕਰਨ ਅਤੇ ਕੇਸ ਨੂੰ ਕਮਜ਼ੋਰ ਕਰਨ ਲਈ ਕੀਤਾ ਗਿਆ ਹੈ ਪਰ ਹੁਣ ਹਿੰਦੂ ਸਮਾਜ ਵਿਚ ਵੀ ਪੜ੍ਹੇ ਲਿਖੇ ਲੋਕ ਹਨ ਜੋ ਇਹ ਸਮਝਦੇ ਹਨ ਕਿ ਇਹ ਸਭ ਗਲਤ ਹੋਇਆ ਹੈ।

ਰਣਜੀਤ ਸਿੰਘ ਨੇ ਸਿੱਖਾਂ ਨੂੰ ਹਵਾਈ ਅੱਡਿਆਂ ਤੇ ਕਿਰਪਾਨ ਪਾਉਣ ਤੋਂ ਰੋਕਣ ਦੇ ਵਿਰੋਧ ਵਿਚ ਐਸਜੀਪੀਸੀ ਵੱਲੋਂ ਪਾਏ ਮਤੇ ਬਾਰੇ ਉਨ੍ਹਾਂ ਕਿਹਾ ਕਿ ਹੁਣ ਤੱਕ ਪਤਾ ਨਹੀਂ ਇਹ ਕਿੰਨੇ ਮਤੇ ਪਾ ਚੁੱਕੇ ਹਨ ਜਿਸ ਦਾ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਮਸਲਾ ਹੱਲ ਨਹੀਂ ਕਰਵਾ ਸਕਿਆ ਹੈ ਅਤੇ ਇਨ੍ਹਾਂ ਸਿਰਫ ਲੋਕਾਂ ਨੂੰ ਮੂਰਖ ਬਣਾਇਆ ਹੈ। ਉਨ੍ਹਾਂ ਸਿੱਖਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਿੱਖਾਂ ਕੋਲ ਸਿਰਫ ਇੱਕੋ ਬਦਲ ਹੈ ਕਿ ਉਹ ਬਦਲਾਅ ਲਿਆਉਣ ਅਤੇ ਗੁਰਸਿੱਖਾਂ ਨੂੰ ਇਸ ਮੁਕਾਮ ‘ਤੇ ਭੇਜਣ ਜਿੱਥੇ ਉਹ ਆਪਣੀ ਕੌਮ ਨੂੰ ਜਵਾਬਦੇਹ ਹੋਣ।

ਉਨ੍ਹਾਂ ਐਸਜੀਪੀਸੀ ਚੋਣਾਂ ਬਾਰੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚ ਕੋਈ ਵਖਰੇਵਾਂ ਨਹੀਂ ਹੈ। ਅਕਾਲੀ ਸਿਰਫ ਮੌਕੇ ਦੇਖ ਰਹੇ ਹਨ ਕਿਸੇ ਤਰੀਕੇ ਨਾਲ ਐਸਜੀਪੀਸੀ ਨੂੰ ਆਪਣੇ ਅਧੀਨ ਰੱਖਿਆ ਜਾਵੇ ਅਤੇ ਪੰਜਾਬ ਵਿਚ ਵੀ ਆਪਣੀ ਸਰਕਾਰ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਚਾਹੇ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਇੰਨ੍ਹਾਂ ਨੂੰ ਚੋਣਾਂ ਕਰਵਾਉਣੀਆਂ ਪੈਣਗੀਆਂ। ਐਸਜੀਪੀਸੀ ਸਿੱਖਾਂ ਦੀ ਸਟੇਟ ਹੈ ਅਤੇ ਸਿੱਖ ਇੰਨਾ ਵੀ ਮੁਰਦਾ ਨਹੀਂ ਹੋਅ ਜਿੰਨੇ ਇੰਨਾ ਸਮਝ ਲਿਆ ਹੈ। ਸਿੱਖਾਂ ਨੂੰ ਉਨ੍ਹਾਂ ਦੀ ਲੀਡਰਸ਼ਿਪ ਨੇ ਧੋਖਾ ਦਿੱਤਾ ਹੈ।

ਇਹ ਵੀ ਪੜ੍ਹੋ – NSUI ਦੇ ਪ੍ਰਧਾਨ ਨੇ ਠੰਡਲ ਨੂੰ ਸੈਨੇਟ ਚੋਣਾਂ ਨਾ ਕਰਵਾਉਣ ਬਾਰੇ ਕੀਤੇ ਸਵਾਲ! ਦਿੱਤੀ ਚੇਤਾਵਨੀ