India Poetry Religion

ਕੈਥਲ ਤੋਂ ਬਾਅਦ ਹੁਣ ਬਿਹਾਰ ’ਚ ਸਿੱਖ ਨੌਜਵਾਨ ’ਤੇ ਹਮਲਾ, ਸਿਰ ’ਚ ਲੱਗੇ ਪੰਜ ਟਾਂਕੇ

ਘੱਟ ਗਿਣਤੀ ਸਿੱਖਾਂ ਦੇ ਖ਼ਿਲਾਫ਼ ਨਫ਼ਰਤੀ ਹਮਲੇ ਠੱਲ੍ਹਣ ਦਾ ਨਾਂ ਨਹੀਂ ਲੈ ਰਹੇ। ਹਾਲ ਹੀ ਵਿੱਚ ਹਰਿਆਣਾ ਦੇ ਜ਼ਿਲ੍ਹਾ ਕੈਥਲ ਵਿੱਚ ਇੱਕ ਸਿੱਖ ਨੌਜਵਾਨ ਨੂੰ ਗਲਤ ਸ਼ਬਦ ਕਹਿ ਕੇ ਚਿੜ੍ਹਾਉਣ ਤੇ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਬਿਹਾਰ ਤੋਂ ਇਸੇ ਤਰ੍ਹਾਂ ਦਾ ਮਾਮਲਾ ਸਾਹਮਏ ਆਇਆ ਹੈ। ਬਿਹਾਰ ਦੇ ਜ਼ਿਲ੍ਹਾ ਬਕਸਰ ਵਿੱਚ ਇੱਕ ਹੋਰ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ।

ਪੀੜਤ ਸਿੱਖ ਨੌਜਵਾਨ ਦੀ ਪਛਾਣ ਪੇਂਦਰ ਸਿੰਘ ਕਾਕਾ ਵਾਸੀ ਪੰਜਾਬੀ ਮੁਹੱਲਾ ਸਿਵਲ ਲਾਈਨਜ਼ ਬਕਸਰ (ਬਿਹਾਰ) ਵਜੋਂ ਹੋਈ ਹੈ ਜਿਸ ਦਾ ਪੱਥਰ ਮਾਰ-ਮਾਰ ਕੇ ਸਿਰ ਪਾੜ ਦਿੱਤਾ ਗਿਆ। ਉਸ ਦੇ ਸਿਰ ’ਤੇ ਇੰਨੇ ਪੱਥਰ ਮਾਰੇ ਕਿ ਸਿਰ ਵਿੱਚ 5 ਟਾਂਕੇ ਲਗਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਹਮਲਾਵਰਾਂ ’ਤੇ ਮਾਮਲਾ ਤਾਂ ਦਰਜ ਕਰ ਦਿੱਤਾ ਗਿਆ ਹੈ ਪਰ ਹੁਣ ਰਾਜ਼ੀਨਾਮਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ।

ਪੀੜਤ ਦੇਪੇਂਦਰ ਸਿੰਘ ਕਾਕਾ ਮੁਤਾਬਕ ਉਸ ਨੂੰ ਬੀਤੀ ਸ਼ਾਮ ਤਿੰਨ ਲੜਕਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੜਕਿਆਂ ਨੇ ਪਹਿਲਾਂ ਉਸ ਨੂੰ ਧਮਕੀ ਦਿੱਤੀ ਪਰ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਮੁੰਡਿਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਪੀੜਤ ਦੇਪੇਂਦਰ ਸਿੰਘ ਮੁਤਾਬਕ ਉਸ ਨੇ ਤਿੰਨਾਂ ਹਮਲਾਵਰਾਂ ਦਾ ਨਾਂ ਲਿਖ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ। ਮਾਮਲਾ ਦਰਜ ਹੋ ਗਿਆ ਹੈ।

ਪੀੜਤ ਕਾਕਾ ਨੇ ਦੱਸਿਆ ਕਿ ਉਕਤ ਲੜਕੇ ਪਹਿਲਾਂ ਵੀ ਉਸ ’ਤੇ ਹਮਲਾ ਕਰ ਚੁੱਕੇ ਹਨ ਪਰ ਬਾਅਦ ਵਿੱਚ ਰਾਜ਼ੀਨਾਮੇ ਦਾ ਦਬਾਅ ਬਣਾ ਕੇ ਜਬਰੀ ਸਮਝੌਤਾ ਕਰਵਾ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਵਾਰ ਉਸ ਨੇ ਸਮਝੌਤੇ ਤੋਂ ਇਨਕਾਰ ਕਰਦਿਆਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ – ਅੰਮ੍ਰਿਤਪਾਲ ਦੀ ਰਿਹਾਈ ਲਈ ਪਰਿਵਾਰ ਵੱਲੋਂ ਯਤਨ ਸ਼ੁਰੂ, ਰਾਸ਼ਟਰਪਤੀ ਨੂੰ ਦਿੱਤਾ ਮੰਗ ਪੱਤਰ