International Punjab Religion

ਸਾਬਤ ਸੂਰਤ ਸਿੱਖ ਅਰਸ਼ਦੀਪ ਸਿੰਘ ਨੇ ਕਨੇਡਾ ਸੈਂਟਰਲ ਜੇਲ੍ਹ ਦੇ ਅਫ਼ਸਰ ਵਜੋਂ ਸੰਭਾਲਿਆ ਅਹੁਦਾ

ਬਿਊਰੋ ਰਿਪੋਰਟ: ਤਰਨ ਤਾਰਨ ਦੇ ਪੱਟੀ ਹਲਕੇ ਦੇ ਸਾਬਤ ਸੂਰਤ ਸਿੱਖ ਨੌਜਵਾਨ ਨੇ ਸਾਰੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਸ ਨੌਜਵਾਨ ਨੇ ਆਪਣੀ ਮਿਹਨਤ ਸਕਦਾ ਕੈਨੇਡਾ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ। ਪਿੰਡ ਠੱਕਰਪੁਰਾ ਦੇ ਸਾਬਤ ਸੂਰਤ ਸਿੱਖ ਅਰਸ਼ਦੀਪ ਸਿੰਘ ਪੁੱਤਰ ਸੁੱਖਵੰਤ ਸਿੰਘ ਨੂੰ ਕਨੇਡਾ ਸੈਂਟਰਲ ਜੇਲ੍ਹ ਦੇ ਅਫ਼ਸਰ ਦੇ ਅਹੁਦੇ ਨਾਲ ਨਵਾਜਿਆ ਗਿਆ ਹੈ।

ਅਰਸ਼ਦੀਪ ਸਿੰਘ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਂਡ ਟ੍ਰੇਨਿੰਗ ਖਡੂਰ ਸਾਹਿਬ (ਐੱਨ.ਡੀ.ਏ. ਵਿੰਗ) ਦਾ ਸਾਬਕਾ ਵਿਦਿਆਰਥੀ ਹੈ। ਉਸ ਨੇ ਸੈਸ਼ਨ 2016-18 ਦੇ ਦੂਜੇ ਕੋਰਸ ਵਿੱਚ ਸਿਖਲਾਈ ਹਾਸਲ ਕੀਤੀ ਸੀ। ਦੱਸ ਦੇਈਏ ਇਸ ਅਦਾਰੇ ਵਿੱਚ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀ ਵੱਡੇ ਮੁਕਾਮ ਹਾਸਲ ਕਰਕੇ ਦੁਨੀਆ ਵਿੱਚ ਆਪਣਾ ਤੇ ਕੌਮ ਦਾ ਨਾਂ ਰੌਸ਼ਨ ਕਰ ਰਹੇ ਹਨ।