The Khalas Tv Blog Others ਜਲੰਧਰ ਦੇ ਇਸ ਕ੍ਰਿਸ਼ਚਨ ਸਕੂਲ ‘ਚ ਸਿੱਖ ਜਥੇਬੰਦੀਆਂ ਨੇ ਕਰਵਾਈ ਛੁੱਟੀ !
Others

ਜਲੰਧਰ ਦੇ ਇਸ ਕ੍ਰਿਸ਼ਚਨ ਸਕੂਲ ‘ਚ ਸਿੱਖ ਜਥੇਬੰਦੀਆਂ ਨੇ ਕਰਵਾਈ ਛੁੱਟੀ !

Jalandhar christian school closed due to guru tegh bhadur martyrdom day

ਸਿੱਖ ਤਾਲਮੇਲ ਕਮੇਟੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਗਜੇਟੇਡ ਛੁੱਟੀ ਹੋਣ 'ਤੇ ਸਕੂਲ ਬੰਦ ਕਰਵਾਇਆ

ਬਿਊਰੋ ਰਿਪੋਰਟ :ਪੰਜਾਬ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗਜੇਟੇਡ ਛੁੱਟੀ ਸੀ । ਪਰ ਇਸ ਦੇ ਬਾਵਜੂਦ ਇਸਾਈ ਭਾਈਚਾਰੇ ਦੇ ਇਕ ਸਕੂਲ ਦੇ ਖੁੱਲੇ ਹੋਣ ਦੀ ਵਜ੍ਹਾ ਕਰਕੇ ਸਿੱਖ ਜਥੇਬੰਦੀਆਂ ਵਿੱਚ ਕਾਫੀ ਗੁੱਸਾ ਸੀ । ਜਿਸ ਤੋਂ ਬਾਅਦ ਸਿੱਖ ਤਾਲਮੇਲ ਕਮੇਟੀ ਫੌਰਨ ਹਰਕਤ ਵਿੱਚ ਆਈ ਅਤੇ ਸਕੂਲ ਪਹੁੰਚ ਗਈ । ਸਿੱਖ ਜਥੇਬੰਦੀਆਂ ਨੇ ਕਿਹਾ ਸੈਂਟ ਸੋਲਜਰ ਸਕੂਲ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਛੁੱਟੀ ਹੋਣ ਦੇ ਬਾਵਜੂਦ ਸਕੂਲ ਖੋਲ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਇਹ ਜਾਣ ਬੁੱਝ ਕੇ ਕੀਤਾ ਹੈ ।

ਦਰਾਸਲ ਸਿੱਖ ਤਾਲਮੇਲ ਕਮੇਟੀ ਨੂੰ ਸੈਂਟ ਸੋਲਜਰ ਸਕੂਲ ਦੇ ਖੁੱਲੇ ਹੋਣ ਦੀ ਜਾਣਕਾਰੀ ਮਿਲੀ ਸੀ । ਜਿਸ ਤੋਂ ਬਾਅਦ ਅਹੁਦੇਦਾਰਾ ਨੇ ਸਕੂਲ ਦੀ ਪ੍ਰਿੰਸੀਪਲ ਸਰਬਜੀਤ ਕੌਰ ਮਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਸਾਹਮਣੇ ਸ਼ਹੀਦੀ ਦਿਹਾੜੇ ‘ਤੇ ਸਕੂਲ ਦੇ ਖੁੱਲੇ ਹੋਣ ‘ਤੇ ਇਤਰਾਜ਼ ਜ਼ਾਹਿਰ ਕੀਤਾ । ਉਧਰ ਪ੍ਰਿੰਸੀਪਲ ਨੇ ਤਰਕ ਦਿੱਤਾ ਕਿ ਗਜੇਟੇਡ ਛੁੱਟੀ ਵਿੱਚ ਸਕੂਲ ਖੋਲਣਾ ਅਤੇ ਬੰਦ ਕਰਨ ਦਾ ਫੈਸਲਾ ਉਨ੍ਹਾਂ ਦਾ ਨਹੀਂ ਹੈ ਇਹ ਸਕੂਲ ਪ੍ਰਬੰਧਕਾਂ ਵੱਲੋਂ ਤੈਅ ਕੀਤਾ ਜਾਂਦਾ ਹੈ। ਜੇਕਰ ਪ੍ਰਬੰਧਕ ਸਕੂਲ ਬੰਦ ਕਰਨ ਦੇ ਨਿਰਦੇਸ਼ ਦੇਣਗੇ ਤਾਂ ਉਹ ਫੌਰਨ ਇਸ ‘ਤੇ ਅਮਲ ਕਰਨਗੇ ।

ਪ੍ਰਿੰਸੀਪਲ ਨਾਲ ਗੱਲਬਾਤ ਕਰਨ ਤੋਂ ਬਾਅਦ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਸਕੂਲ ਪ੍ਰਬੰਧਕਾਂ ਦਾ ਨੰਬਰ ਲਿਆ । ਕਮੇਟੀ ਨੇ ਸਕੂਲ ਪ੍ਰਬੰਧਕਾਂ ਨਾਲ ਸ਼ਹੀਦੀ ਦਿਹਾੜੇ ‘ਤੇ ਸਕੂਲ ਦੇ ਖੁੱਲੇ ਹੋਣ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਜੇਕਰ ਸਕੂਲ ਖੁੱਲਿਆ ਹੈ ਤਾਂ ਇਸ ਵਿੱਚ ਕੀ ਇਤਰਾਜ਼ ਹੈ ? ਇਸ ਦੇ ਜਵਾਬ ਵਿੱਚ ਤਾਲਮੇਲ ਕਮੇਟੀ ਨੇ ਕਿਹਾ ਠੀਕ ਹੈ ਤੁਸੀਂ ਸਕੂਲ ਖੋਲ ਕੇ ਰੱਖੋ ਪਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਤੁਸੀਂ ਬੱਚਿਆਂ ਨੂੰ ਗੁਰੂ ਜੀ ਦਾ ਸ਼ਹੀਦੀ ਦਾ ਇਤਿਹਾਸ ਪੜਾਓ ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਸਕੂਲ ਬੰਦ ਕਰ ਦਿੱਤਾ ।

Exit mobile version