ਬਿਊਰੋ ਰਿਪੋਰਟ – ਕੰਗਣਾ ਰਣੌਤ (Kangna Ranaout) ਦੀ ਫਿਲਮ ਐਂਮਰਜੈਂਸੀ (Emergency) ਨੂੰ ਲੈ ਕੇ ਲਗਾਤਾਰ ਸਿੱਖ ਭਾਈਚਾਰੇ ਵੱਲੋਂ ਪਟੀਸ਼ਨਾਂ ਪਈਆਂ ਜਾ ਰਹੀਆਂ ਹਨ। ਸਿੱਖ ਭਾਈਚਾਰਾ ਲਗਾਤਾਰ ਇਸ ਫਿਲਮ ਦਾ ਵਿਰੋਧ ਕਰ ਰਿਹਾ ਹੈ। ਮੱਧ ਪ੍ਰਦੇਸ਼ (MP) ਦੀ ਜਬਲਪੁਰ ਵਿੱਚ ਸਿੱਖ ਸੰਗਤ ਅਤੇ ਗੁਰੂ ਸਿੰਘ ਸਭਾ ਇੰਦੌਰ ਨੇ ਮੱਧ ਪ੍ਰਦੇਸ਼ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਨ੍ਹਾਂ ਪਟੀਸ਼ਨਾਂ ‘ਤੇ 2 ਸਤੰਬਰ, 2024 ਨੂੰ ਸੁਣਵਾਈ ਹੋਈ ਅਤੇ ਪਟੀਸ਼ਨਕਰਤਾਵਾਂ ਦੀ ਤਰਫੋਂ ਵਕੀਲ ਨਰਿੰਦਰ ਪਾਲ ਸਿੰਘ ਰੂਪਰਾ ਨੇ ਦਲੀਲਾਂ ਪੇਸ਼ ਕੀਤੀਆਂ। ਐਡਵੋਕੇਟ ਰੂਪਰਾ ਵੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ ਅਤੇ ਅਦਾਲਤ ਵਿੱਚ ਬਹਿਸ ਪੇਸ਼ ਕਰਨ ਸਮੇਂ ਬਹੁਤ ਭਾਵੁਕ ਹੋ ਗਏ।
ਐਡਵੋਕੇਟ ਰੂਪਰਾ ਨੇ ਦਲੀਲ ਦਿੰਦਿਆਂ ਕਿਹਾ ਕਿ ਹਿੰਦੂ ਅਤੇ ਸਿੱਖ ਵਿੱਚ ਕੋਈ ਅੰਤਰ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2500 ਵਾਰ ਰਾਮ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਵੀ ਪ੍ਰਸ਼ੰਸ਼ਾ ਕੀਤੀ ਗਈ ਹੈ ਪਰ ਐਂਮਰਜੈਂਸੀ ਫਿਲਮ ਦੇ ਵਿੱਚ ਸਿੱਖਾਂ ਦੀ ਅਕਸ ਨੂੰ ਬਹੁਤ ਨਿਰਦਈ ਦਿਖਾਇਆ ਗਿਆ ਹੈ।
ਇਸ ਪਟੀਸ਼ਨ ਵਿੱਚ ਕਿਹਾ ਹੈ ਕਿ ਸਿੱਖਾਂ ਦੇ ਮੌਲਿਕ ਅਧਿਕਾਰਾਂ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਗਿਆ ਹੈ ਦੱਸ ਦੇਈਏ ਕਿ ਇਸ ਪਟੀਸ਼ਨ ਤੇ ਹਾਈ ਕੋਰਟ ਦੇ ਚੀਫ਼ ਜਸਟਿਸ ਸੰਜੀਵ ਸਚਦੇਵਾ ਖੁਦ ਆਪ ਸੁਣਵਾਈ ਕਰ ਰਹੇ ਹਨ। ਵਕੀਲ ਰੂਪਰਾ ਨੇ ਸਖਤ ਸ਼ਬਦਾਂ ਵਿੱਚ ਮੰਗ ਕਰਦਿਆਂ ਕਿਹਾ ਕਿ ਇਸ ਫਿਲਮ ਨੂੰ ਪ੍ਰਮਾਣਿਤ ਸਰਟੀਫਿਕੇਟ ਨਾ ਦਿੱਤਾ ਜਾਵੇ ਕਿਉਂਇ ਇਹ ਫਿਲਮ ਭਾਰਤ ਦੀ ਏਕਤਾ ਅਖੰਡਤਾ ਦੇ ਵਿਰੁਧ ਹੈ।
ਉਨ੍ਹਾਂ ਫਿਲਮ ਦੇ ਟਰੇਲਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਫਿਲਮ ਦਾ ਟਰੇਲਰ ਦੇਖਿਆ ਹੈ ਅਤੇ ਟਰੇਲਰ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਦਿਖਾਇਆ ਗਿਆ ਹੈ,। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਦੀ ਅਲੱਗ ਹੀ ਪਹਿਚਾਣ ਹੋ ਜਾਂਦੀ ਹੈ, ਉਹ ਕਿਰਪਾਨ ਅਤੇ ਗਾਤਰਾ ਪਹਿਨਦੇ ਹਨ। ਉਸ ਦੀ ਲੰਬੀ ਦਾੜੀ ਹੈ ਅਤੇ ਟਰੇਲਰ ਵਿੱਟ ਉਸ ਨੂੰ ਬੰਦੂਕ ਫੜੀ ਦਿਖਾਇਆ ਹੈ। ਉਹ ਲੋਕਾਂ ਨੂੰ ਬੱਸ ਤੋਂ ਉਤਾਰ ਕੇ ਗੋਲੀ ਮਾਰ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਗੋਲੀ ਮਾਰੀ ਗਈ, ਉਨ੍ਹਾਂ ਨੇ ਪੱਗਾਂ ਨਹੀਂ ਬੰਨ੍ਹੀਆਂ ਹੋਈਆਂ ਸਨ, ਜਿਸ ਦਾ ਮਤਲਬ ਹੈ ਕਿ ਉਹ ਸਿੱਖ ਨਹੀਂ ਸਨ। ਟ੍ਰੇਲਰ ਵਿੱਚ ਇੱਕ ਡਾਇਲਾਗ ਵੀ ਹੈ- ਤਹਾਨੂੰ ਚਾਹੀਏ ਦੇ ਵੋਟ, ਸਾੰਨੂ ਚਾਹੀਏ ਦਾ ਖਾਲਿਸਤਾਨ।
ਵੀਕਲ ਰੂਪਰਾ ਨੇ ਜੱਜ ਸਾਹਿਬਾਨਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸਾਡੇ ਬੱਚੇ ਪੱਗਾਂ ਬੰਨ ਕੇ ਸਕੂਲ ਵਿੱਚ ਜਾਂਦੇ ਹਨ ਅਤੇ ਹੋਰ ਬੱਚੇ ਉਨ੍ਹਾਂ ਨੂੰ ਖਾਲਿਸਤਾਨੀ ਕਹਿ ਕੇ ਬਲਾਉਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਰ ਸਿੱਖ ਭਾਰਤੀ ਫੌਜ ਵਿੱਚ ਭਰਤੀ ਹੋਣ ਤੇ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ 1430 ਅੰਗ ਹਨ, ਜਿਨ੍ਹਾਂ ਵਿੱਚ ਰਾਮ ਸ਼ਬਦ 2500 ਵਾਰ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ – ਰਾਮ ਬੋਲੈ, ਰਾਮ ਬੋਲੈ। ਇਸ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਉਸਤਤ ਅਤੇ ਮਹਿਮਾ ਕੀਤੀ ਗਈ ਹੈ। ਐਡਵੋਕੇਟ ਰੂਪਰਾ ਨੇ ਇਹ ਵੀ ਕਿਹਾ ਕਿ ਸਿੱਖ ਅਤੇ ਹਿੰਦੂ ਅਤੇ ਉਨ੍ਹਾਂ ਦਾ ਇਤਿਹਾਸ ਏਨਾ ਆਪਸ ਵਿੱਚ ਜੁੜਿਆ ਹੋਇਆ ਹੈ ਕਿ ਕੋਈ ਵੀ ਇਨ੍ਹਾਂ ਵਿੱਚ ਫਰਕ ਨਹੀਂ ਦੱਸ ਸਕਦਾ।
ਵਕੀਲ ਰੂਪਰਾ ਨੇ ਫਿਲਮ ਦੀ ਰਿਲੀਜ਼ ਹੋਣ ਤੇ ਅੰਤਰਿਮ ਰੋਕ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਦਾ ਟਰੇਲਰ ਫਿਲਮ ਦਾ ਟਰੇਲਰ ਬਹੁਤ ਪਾਪੂਲਰ ਹੋ ਚੁੱਕਾ ਹੈ ਅਤੇ ਇਹ ਗੱਲ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਟਰੇਲਰ ਵਿੱਚ ਸਿੱਖਾਂ ਨੂੰ ਬਹੁਤ ਨਿਰਦਈ ਦਿਖਾਇਆ ਗਿਆ ਹੈ। ਉਨ੍ਹਾਂ ਦੀ ਅਪੀਲ ‘ਤੇ ਜਸਟਿਸ ਸੰਜੀਵ ਸਚਦੇਵਾ ਨੇ ਕਿਹਾ ਕਿ ਸੁਣਵਾਈ ਕਿਸੇ ਹੋਰ ਅਦਾਲਤ ‘ਚ ਵੀ ਚੱਲ ਰਹੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਸੈਂਸਰ ਬੋਰਡ ਵੀ ਇਸ ‘ਤੇ ਕੁਝ ਕਰੇਗਾ। ਉਨ੍ਹਾਂ ਕਿਹਾ, ‘ਹੋ ਸਕਦਾ ਹੈ ਕਿ ਕੁਝ ਦ੍ਰਿਸ਼ਾਂ ਨੂੰ ਐਡਿਟ ਜਾਂ ਡਿਲੀਟ ਕਰਨਾ ਪਵੇ, ਇਸ ਲਈ ਫਿਲਮ 6 ਸਤੰਬਰ ਨੂੰ ਰਿਲੀਜ਼ ਨਹੀਂ ਹੋ ਸਕਦੀ। ਸਾਨੂੰ ਨਹੀਂ ਪਤਾ ਕਿ ਸਥਿਤੀ ਕੀ ਹੈ ਅਤੇ ਅਸੀਂ ਫਿਲਮ ਵੀ ਨਹੀਂ ਦੇਖੀ ਹੈ। ਕਈ ਵਾਰ ਟ੍ਰੇਲਰ ਫਿਲਮ ਦੀ ਅਸਲ ਕਹਾਣੀ ਨਹੀਂ ਦੱਸਦੇ ਹਨ। ਹਾਲਾਂਕਿ 6 ਸਤੰਬਰ ਨੂੰ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਦੇਸ਼ ਭਰ ‘ਚ ਪ੍ਰਦਰਸ਼ਨ ਹੋ ਰਹੇ ਹਨ।
ਇਹ ਵੀ ਪੜ੍ਹੋ – ਤਰਨ ਤਾਰਨ ਦੇ ਸੰਗਤਪੁਰਾ ‘ਚ ਵਾਪਰਿਆ ਵੱਡਾ ਹਾਦਸਾ! ਜ਼ਖ਼ਮੀ ਹਸਪਤਾਲ ਰੈਫਰ