ਬਿਊਰੋ ਰਿਪੋਰਟ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ ਇੱਕ ਦਿਨ ਪਹਿਲਾਂ ਦਾਖਲ ਹੋਈ । ਸ਼੍ਰੀ ਦਰਬਾਰ ਸਾਹਿਬ ਰਾਹੁਲ ਗਾਂਧੀ ਦੇ ਮੱਥਾ ਟੇਕਣ ਦਾ ਪ੍ਰੋਗਰਾਮ ਅਖੀਰਲੇ ਮੌਕੇ ਤੈਅ ਕੀਤਾ ਗਿਆ। ਇਸੇ ਲਈ ਅਧਿਕਾਰਿਕ ਤੌਰ ‘ਤੇ ਯਾਤਰਾ 11 ਜਨਵਰੀ ਨੂੰ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਹੋਈ ਹੈ । ਇਹ ਚੰਗੀ ਗੱਲ ਹੈ ਕੀ ਰਾਹੁਲ ਗਾਂਧੀ ਪੱਗ ਬਣ ਕੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ। ਇਸ ਨੂੰ ਲੈਕੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ । ਭਾਵੇਂ ਇਸ ਦੇ ਪਿੱਛੇ ਧਾਰਮਿਕ ਤੋਂ ਜ਼ਿਆਦਾ ਸਿਆਸੀ ਕਾਰਨ ਵੱਡਾ ਸੀ । ਪਰ ਜਦੋਂ ਰਾਹੁਲ ਗਾਂਧੀ ਨੇ ਕੰਨਿਆਕੁਮਾਰੀ ਤੋਂ ਯਾਤਰਾ ਸ਼ੁਰੂ ਕੀਤੀ ਸੀ ਉਸ ਵੇਲੇ ਉਨ੍ਹਾਂ ਨੇ ਆਪਣੀ ਦਾਦੀ ਇੰਦਰਾ ਗਾਂਧੀ ਅਤੇ ਪਿਤਾ ਰਾਹੁਲ ਗਾਂਧੀ ਨੂੰ ਦੇਸ਼ ਦੇ ਲਈ ਸ਼ਹੀਦ ਹੋਣ ਵਾਲਾ ਯੋਧਾ ਦੱਸਿਆ । ਰਾਹੁਲ ਵੱਲੋਂ ਦਿੱਤਾ ਗਿਆ ਇਹ ਬਿਆਨ ਅਤੇ ਸ਼੍ਰੀ ਦਰਬਾਰ ਸਾਹਿਬ ਪ੍ਰਤੀ ਆਪਣੀ ਆਸਥਾ ਨੂੰ ਲੈਕੇ ਬਣਾਇਆ ਗਿਆ ‘ਸਿੱਖੀ ਸਰੂਪ’ ਵਾਲਾ ਭੇਖ ਪੰਜਾਬ ਦੇ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ । ਲੋਕਾਂ ਨੇ ਰਾਹੁਲ ਗਾਂਧੀ ਦੀਆਂ ਫੋਟੋਆਂ ਦੇ ਨਾਲ ਉਨ੍ਹਾਂ ਕੋਲੋ ਤਿੱਖੇ ਸਵਾਲ ਪੁੱਛੇ ਹਨ। ਕਿਸੇ ਨੇ ਰਾਹੁਲ ਦੀ ਤੁਲਨਾ ਮੁਗਲ ਸ਼ਾਸਕ ਨਾਲ ਕੀਤੀ ਤਾਂ ਕਿਸੇ ਨੇ ਰਾਹੁਲ ਦੇ ਸਿਰ ‘ਤੇ ਪੱਗ ਸਜਾਉਣ ਵਾਲੇ ਕਾਂਗਰਸੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ।
ਪਿਤਾ ਅਤੇ ਦਾਦੀ ਨੂੰ ਸ਼ਹੀਦ ਦੱਸਣ ‘ਤੇ ਚੁੱਕੇ ਸਵਾਲ
ਸੋਸ਼ਲ ਮੀਡੀਆ ‘ਤੇ ਸਤਨਾਮ ਸਿੰਘ ਭਾਰਾਪੁਰ ਨੇ ਰਾਹੁਲ ‘ਤੇ ਸਵਾਲ ਚੁੱਕਦੇ ਹੋਏ ਕਿਹਾ’ਇਹ ਜਿਸ ਦਿਨ ਦਾ ਧੁਰ ਦੱਖਣ ਤੋਂ ਟੁਰਿਆ ਹੈ ਉਸ ਦਿਨ ਤੋਂ ਹੀ ਆਪਣੀ ਦਾਦੀ ਤੇ ਪਿਓ ਨੂੰ ਦੇਸ਼ ਦੇ ਸ਼ਹੀਦ ਕਹਿੰਦਾ ਆ ਰਿਹਾ ਹੈ,ਕੰਨਿਆਂਕੁਮਾਰੀ ਤੋਂ ਪੰਜਾਬ ਪਹੁੰਚਿਆ ਇਹ ਯਾਤਰੀ ਦਾਦੀ ਇੰਦਰਾ ਅਤੇ ਪਿਓ ਰਾਜੀਵ ਦੇ ਜ਼ੁਲਮਾਂ ਨੂੰ ਜਸਟੀਫਾਈ ਕਰਦਾ ਤੇ ਸਿੱਖਾਂ ਦੀ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਂਦਾ ਆਇਆ ਹੈ,ਸਿਰਫ਼ ਚੱਪਲਚੱਟ ਸਿੱਖ ਹੀ ਇਸ ਜਹਾਂਗੀਰੀ ਪੱਗ ਨੂੰ ਵੇਖ ਕੇ ਲੁੱਡੀਆਂ ਪਾ ਸਕਦੇ ਹਨ।’
ਰਾਹੁਲ ਗਾਂਧੀ ਦੀ ਤੁਲਨਾ ਮੁਗਲ ਸ਼ਾਸਕ ਨਾਲ ਕੀਤੀ ਗਈ
ਸੋਸ਼ਲ ਮੀਡੀਆ ‘ਤੇ ਸੁਰਿੰਦਰ ਸਿੰਘ ਟਾਕਿੰਗ ਨੇ ਰਾਹੁਲ ਦੀ ਪੱਗ ਵਾਲੀ ਤਸਵੀਰ ਮੁਗਲ ਬਾਦਸ਼ਾਹ ਨਾਲ ਸਾਂਝੀ ਕਰਦੇ ਹੋਏ ਲਿਖਿਆ ‘ ਬਹਾਦਰ ਸ਼ਾਹ ਨਾਂ ਦਾ ਸ਼ਖਸ ਔਰੰਗਜੇਬ ਦਾ ਮੁੰਡਾ ਸੀ ਜਿਸ ਨੇ ਨੌਵੇਂ ਪਾਤਸ਼ਾਹ ਅਤੇ ਸਾਹਿਬਜ਼ਾਦੀਆਂ ਨੂੰ ਸ਼ਹੀਦ ਕੀਤੀ ਸੀ । ਪਰ ਦਸਵੇਂ ਪਾਤਸ਼ਾਹ ਨੇ ਉਸ ਦੇ ਮੁੰਡੇ ਮੁਅੱਜ਼ਮ ਦੀ ਮਦਦ ਕਰਕੇ ਉਸ ਨੂੰ ਹਿੰਦੂਸਤਾਨ ਦੀ ਬਾਦਸ਼ਾਹ ਬਣਾਇਆ । ਮੁਅੱਜ਼ਮ ਨੇ ਪਿਓ ਦੇ ਮਰਨ ਦੇ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋ ਝੋਲੀ ਅੱਡ ਕੇ ਮਦਦ ਮੰਗੀ ਸੀ। ਪਾਤਸ਼ਾਹ ਨੇ ਉਸ ਨੂੰ ਨਿਰਾਸ਼ ਨਾ ਕਰਦੇ ਹੋਏ ਉਸ ਦੇ ਪਿਤਾ ਦੇ ਗੁਨਾਹ ਨੂੰ ਦਰਕਿਨਾਰ ਕਰਦੇ ਹੋਏ ਉਸ ਦੀ ਮਦਦ ਕੀਤੀ ਕਿਉਂਕਿ ਦਾਤਾ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਹੈ,ਪਰ ਰਾਹੁਲ ਦੀ ਅਰਜੋਈ ਕਾਰਨ ਸ਼ੱਕੀ ਅਤੇ ਨਾਟਕੀ ਹੈ,ਉਸ ਦੇ ਆਲੇ ਦੁਆਲੇ ਉਹ ਲੋਕ ਵਿਚਰ ਦੇ ਹਨ ਜਿਹੜੇ ਸਿੱਖ ਅਤੇ ਸਿੱਖ ਰਾਜਨੀਤੀ ਤੋਂ ਰੱਜ ਕੇ ਨਫਰਤ ਕਰਦੇ ਹਨ। ਸੁਰਿੰਦਰ ਸਿੰਘ ਟਾਕਿੰਗ ਨੇ ਕਿਹਾ ਰਾਜਾ ਵੜਿੰਗ ਅਤੇ ਬੇਅੰਤ ਸਿੰਘ ਦਾ ਪੋਤਰਾ ਰਵਨੀਤ ਬਿੱਟੂ ਵਰਗੇ ਬੰਦੇ ਸਿੱਖ ਯੋਧਿਆਂ ਬਾਰੇ ਜ਼ਹਿਰ ਉਗਲਣ ਤੋਂ ਬਾਜ਼ ਨਹੀਂ ਆਉਂਦੇ ਹਨ । ਸਾਫ ਹੈ ਕਿ ਉਹ ਦਾਤ ਲੈਣ ਲਈ ਨਹੀਂ ਆਏ ਹਨ ਬਲਕਿ ਇਹ ਸਿੱਖਾਂ ਨੂੰ ਠਿੱਠ ਕਰਦਾ ਜ਼ਾਹਰ ਹੁੰਦਾ ਹੈ ਜਿਵੇਂ ਕਹਿ ਰਿਹਾ ਹੋਵੇ ‘ਸਿੱਖੋ ! ਆਹ ਦੇਖੋ ਤੁਹਾਡੇ ਸ਼ਹੀਦਾਂ ਨੂੰ ਟਿੱਚ ਜਾਣਨ ਵਾਲੇ ਪੱਗੜਧਾਰੀ ਲੋਕ ਮੇਰੇ ਟਹਿਲੀਏ ਹਨ । ਸੁਰਿੰਦਰ ਸਿੰਘ ਟਾਕਿੰਗ ਨੇ ਕਿਹਾ ਪੰਜਾਬ ਕਾਂਗਰਸ ਵਿੱਚ ਸੁਖਪਾਲ ਸਿੰਘ ਖਹਿਰਾ ਹੀ ਹੈ ਜੋ ਇਹਨਾਂ ਗੱਲਾਂ ਨੂੰ ਸਮਝ ਦਾ ਹੈ ਅਤੇ ਰਾਹੁਲ ਨੂੰ ਸਮਝਾ ਸਕਦਾ ਹੈ ਕੀ ਗਾਂਧੀਆਂ ਦਿਆ ਜੰਮਿਆ ਜੇ ਦਿੱਲੀ ਦੀ ਕੁਰਸੀ ‘ਤੇ ਬੈਠਣਾ ਹੈ ਤਾਂ ਅਰਜੋਈ ਕਰਨ ਦਾ ਢੰਗ ਸਿੱਖ ਲੈ ਅਤੇ ਤਹਿ ਦਿਲੋਂ ਛੇਵੇਂ ਪਾਤਸ਼ਾਹ ਕੋਲੋਂ ਮੁਰਾਦ ਮੰਗ’ । ਜਗਜੀਤ ਸਿੰਘ ਨਾਂ ਦੇ ਸ਼ਖਸ ਨੇ SGPC ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਕੀ ਅਸੀਂ ਅੱਤਿਆਚਾਰ ਦੀਆਂ ਨਿਸ਼ਾਨੀਆਂ ਕਿਉਂ ਨਹੀਂ ਸਾਂਭਿਆ ।
ਨਿਸ਼ਾਨੀਆਂ ਕਿਉਂ ਨਹੀਂ ਸਾਂਭਿਆ
ਜਗਜੀਤ ਸਿੰਘ ਨੇ ਰਾਹੁਲ ਦੀ ਫੋਟੋ ਪੋਸਟ ਪਾਕੇ ਲਿਖਿਆ ਕੀ ‘ਸਾਡੇ ਕਾਰ ਸੇਵਾ ਵਾਲੇ ਇਤਿਹਾਸਕ ਇਮਾਰਤਾਂ ‘ਤੇ ਮਾਰਬਲ ਲਗਾਈ ਜਾਂਦੇ ਹਨ । ਅੱਜ ਰਾਹੁਲ ਆਇਆ ਸੀ,ਕੋਈ ਨਿਸ਼ਾਨੀ ਰੱਖੀ ਹੁੰਦੀ ਤਾਂ ਦੇਖਦਾ ਦਾਦੀ ਦੇ ਅੱਤਿਆਚਾਰ ਦੀ ਸ਼੍ਰੀ ਦਰਬਾਰ ਸਾਹਿਬ ਵਿਖੇ’।
ਰਾਜਾ ਸਿੰਘ ਖੁਖਰਾਣਾ ਨਾਂ ਦੇ ਸ਼ਖਸ ਨੇ ਰਾਹੁਲ ਦੀ ਪ੍ਰਸ਼ਾਦ ਲੈਂਦੇ ਹੋਏ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ‘ਇਹ ਤਾਂ ਪੰਥ ਦਾ ਸਿਧਾਂਤ ਹੈ,ਝੁਕ ਕੇ ਆਏ ਨੂੰ ਹਮੇਸ਼ਾ ਦੇਗ ਮਿਲ ਦੀ ਹੈ। ਚੱੜ ਕੇ ਆਏ ਬਾਰੇ ਇਸ ਦੀ ਦਾਦੀ ਦਾ ਇਤਿਹਾਸ ਫਲੋਰ ਲਵੋ…’
ਸਾਫ਼ ਹੈ ਰਾਹੁਲ ਗਾਂਧੀ ਸ਼੍ਰੀ ਦਰਬਾਰ ਸਾਹਿਬ ਜਿਸ ਮਕਸਦ ਨੂੰ ਲੈਕੇ ਨਤਮਸਤਕ ਹੋਏ ਸਨ ਉਸ ਨੂੰ ਲੈਕੇ ਸਿੱਖਾਂ ਵਿੱਚ ਕੁਝ ਚੰਗਾ ਸੁਨੇਹਾ ਨਹੀਂ ਗਿਆ ਹੈ । ਸੋਸ਼ਲ ਮੀਡੀਆ ‘ਤੇ ਪੋਸਟ ਦੇ ਜ਼ਰੀਏ ਲੋਕਾਂ ਨੇ ਆਪਣਾ ਪੱਖ ਬੜੀ ਹੀ ਬੇਬਾਕੀ ਅਤੇ ਤਰਕਾਂ ਦੇ ਨਾਲ ਰੱਖਿਆ ਹੈ । ਸਾਕਾ ਨੀਲਾ ਤਾਰਾ ਨੂੰ 39 ਸਾਲ ਹੋ ਗਏ ਹਨ ਪਰ ਹੁਣ ਵੀ ਲੋਕ ਇਸ ਨੂੰ ਭੁੱਲੇ ਨਹੀਂ ਹਨ। ਅੱਜ ਭਾਵੇਂ ਸ਼੍ਰੀ ਅਕਾਲ ਤਖਤ ਦੀ ਇਮਾਰਤ ਨੂੰ ਮੁੜ ਤੋਂ ਸੁਰਜੀਤ ਕਰ ਲਿਆ ਗਿਆ ਹੈ ਪਰ ਹੁਣ ਵੀ ਲੋਕਾਂ ਦੇ ਮਨਾਂ ਵਿੱਚ ਦਰਦ ਘੱਟ ਨਹੀਂ ਹੋਇਆ ਹੈ। ਉਮੀਦ ਹੈ ਰਾਹੁਲ ਗਾਂਧੀ ਸ਼੍ਰੀ ਦਰਬਾਰ ਸਾਹਿਬ ਦੀ ਅਗਲੀ ਫੇਰੀ ਦੌਰਾਨ ਇਸ ਦਰਦ ਨੂੰ ਸਮਝਣਗੇ ਅਤੇ ਦਾਦੀ ਅਤੇ ਪਿਤਾ ਵੱਲੋਂ ਕੀਤੀਆਂ ਗਲਤੀਆਂ ਲਈ ਮੁਆਫੀ ਮੰਗਣਗੇ।