The Khalas Tv Blog Punjab ਪੇਸ਼ੀ ਭੁਗਤਣ ਆਏ ਸਿੱਖ ਕੈਦੀ ਨੇ ਮੀਡੀਆ ਸਾਹਮਣੇ ਪੁਲਿਸ ਦੀ ਕਰਤੂਤ ਦਾ ਕੀਤਾ ਖੁਲਾਸਾ
Punjab

ਪੇਸ਼ੀ ਭੁਗਤਣ ਆਏ ਸਿੱਖ ਕੈਦੀ ਨੇ ਮੀਡੀਆ ਸਾਹਮਣੇ ਪੁਲਿਸ ਦੀ ਕਰਤੂਤ ਦਾ ਕੀਤਾ ਖੁਲਾਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਰਨਾਲਾ ਜੇਲ੍ਹ ਸਵਾਲਾਂ ਦੇ ਘੇਰੇ ਵਿੱਚ ਘਿਰ ਗਈ ਹੈ। ਮਾਨਸਾ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਇੱਕ ਸਿੱਖ ਕੈਦੀ ਨੇ ਜੱਜ ਦੇ ਸਾਹਮਣੇ ਜੇਲ੍ਹ ਸੁਪਰਡੈਂਟ ‘ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ।

  • ਕੈਦੀ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਉਸਦੀ ਪਿੱਠ ‘ਤੇ ਗਰਮ ਸਰੀਏ ਦੇ ਨਾਲ ‘ਅੱਤਵਾਦੀ’ ਲਿਖਿਆ ਗਿਆ ਹੈ।
  • ਸਿੱਖ ਕੈਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਪਰਡੈਂਟ ਵੱਲੋਂ ਸਾਰਿਆਂ ਨੂੰ ਬਹੁਤ ਸਤਾਇਆ ਜਾਂਦਾ ਹੈ।
  • ਪਿਛਲੀ 24 ਤਰੀਕ ਨੂੰ ਕੁੱਝ ਬੰਦਿਆਂ ਨੇ ਪੀਸੀਓ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਸੀ।
  • ਇਸ ‘ਤੇ ਉਨ੍ਹਾਂ ਬੰਦਿਆਂ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ।
  • ਜਦੋਂ ਦੋ-ਚਾਰ ਬੰਦਿਆਂ ਨੇ ਇਸਦਾ ਵਿਰੋਧ ਕੀਤਾ ਤਾਂ ਬਾਹਰੋਂ ਹੋਰ ਪੁਲਿਸ ਕਰਮੀਆਂ ਨੂੰ ਬੁਲਾ ਲਿਆ ਅਤੇ ਪੰਜ-ਛੇ ਘੰਟੇ ਕੈਦੀਆਂ ਦੀ ਲਗਾਤਾਰ ਬਹੁਤ ਕੁੱਟਮਾਰ ਹੋਈ ਹੈ।
  • ਕੁੱਟਮਾਰ ਕਰਨ ਵਾਲੇ 13 ਮੁਲਾਜ਼ਮਾਂ ‘ਤੇ ਪਰਚਾ ਵੀ ਦਰਜ ਹੋ ਗਿਆ ਹੈ।
  • ਜੇਲ੍ਹ ਵਿੱਚ ਜੋ ਗੁਰੂ ਘਰ ਹੈ, ਉੱਥੇ ਅੰਦਰ ਬੈਠ ਕੇ ਕਿਸੇ ਵੀ ਵਿਅਕਤੀ ਨੂੰ ਪਾਠ ਨਹੀਂ ਕਰਨ ਦਿੱਤਾ ਜਾਂਦਾ।

ਤੁਹਾਨੂੰ ਦੱਸ ਦਈਏ ਕਿ ਇਸ ਸਿੱਖ ਕੈਦੀ ਦੀ ਪਿੱਠ ‘ਤੇ ਬਹੁਤ ਸਾਰੀਆਂ ਲਾਸ਼ਾਂ ਦੇ ਨਿਸ਼ਾਨ ਹਨ ਅਤੇ ਲਿਖਿਆ ਹੋਇਆ ਅੱਤਵਾਦੀ ਸ਼ਬਦ ਵੀ ਸਾਫ-ਸਾਫ ਦਿਸ ਰਿਹਾ ਹੈ। ਜੱਜ ਨੇ ਕੈਦੀ ਦੇ ਇਹ ਨਿਸ਼ਾਨ ਵੇਖੇ ਹਨ ਅਤੇ ਬਰਨਾਲਾ ਜੂਡੀਸ਼ੀਅਲ ਮੈਜਿਸਟ੍ਰੇਟ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਦੋਸ਼ੀਆਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸਿੱਖ ਕੈਦੀ ਨੇ ਮੀਡੀਆ ਸਾਹਮਣੇ ਵੀ ਆਪਣੀ ਪਿੱਠ ‘ਤੇ ਲਾਸ਼ਾਂ ਦੇ ਨਿਸ਼ਾਨ ਅਤੇ ਉੱਕਰਿਆ ਹੋਇਆ ਅੱਤਵਾਦੀ ਸ਼ਬਦ ਦਿਖਾਇਆ।

Exit mobile version