India Punjab Religion

ਰੀਠਾ ਸਾਹਿਬ ਜਾ ਰਹੇ ਸਿੱਖ ਸ਼ਰਧਾਲੂਆਂ ਨਾਲ ਕੁੱਟਮਾਰ, ਜਾਂਚ ‘ਚ ਜੁਟੀ ਪੁਲਿਸ

ਸਿਤਾਰਗੰਜ ਤੋਂ ਰੀਠਾ ਸਾਹਿਬ ਜਾ ਰਹੇ ਸਿੱਖ ਸ਼ਰਧਾਲੂਆਂ ਨਾਲ ਕੁੱਝ ਲੋਕਾਂ ਨੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਨਾਲ ਹੀ ਉਨ੍ਹਾਂ ’ਤੇ ਇਹ ਦੋਸ਼ ਹੈ ਕਿ ਉਨ੍ਹਾਂ ਨੇ ਸਕੂਲ ਤੋਂ ਟਰਿੱਪ ’ਤੇ ਜਾ ਰਹੀ ਇਕ ਬਸ ’ਤੇ ਪੱਥਰਬਾਜ਼ੀ ਕੀਤੀ। ਐਤਵਾਰ ਨੂੰ ਸਿਤਾਰਗੰਜ ਦੇ ਲੋਕਾਂ ਨੇ ਚੰਪਾਵਤ ਕੋਤਵਾਲੀ ’ਚ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੋ ਨਾਮਜ਼ਦ ਅਤੇ ਹੋਰ 7-8 ਅਣਪਛਾਤੇ ਲੋਕਾਂ ਵਿਰੁਧ ਕੇਸ ਦਰਜ ਕਰਵਾਇਆ ਹੈ। ਮਾਮਲਾ ਸਨਿਚਰਵਾਰ ਸ਼ਾਮ ਦਾ ਹੈ।

ਐਤਵਾਰ ਨੂੰ ਸਿਤਾਰਗੰਜ ਤੋਂ ਕੁੱਝ ਸਿੱਖ ਚੰਪਾਵਤ ਥਾਣੇ ਪੁੱਜੇ। ਉਨ੍ਹਾਂ ਨੇ ਥਾਣੇਦਾਰ ਯੋਗੇਸ਼ ਉਪਾਧਿਆਏ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭੁਪਿੰਦਰ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਆਦਰਸ਼ ਕਾਲੋਨੀ ਸਿਤਾਰਗੰਜ ਨੇ ਦੋ ਲੋਕਾਂ ਵਿਰੁਧ ਨਾਮਜ਼ਦ ਤਹਿਰੀਰ ਦਿਤੀ। ਤਹਿਰੀਰ ’ਚ ਕਿਹਾ ਗਿਆ ਹੈ ਕਿ ਉਹ ਬੀਤੀ 8 ਜੂਨ ਨੂੰ ਦੂਰ ਦਾ ਟੂਰ ਲੈ ਕੇ ਸਿਤਾਰਗੰਜ ਤੋਂ ਰੀਠਾ ਸਾਹਿਬ ਦਰਸ਼ਨ ਲਈ ਜਾ ਰਹੇ ਸਨ। ਉਨ੍ਹਾਂ ਦੇ ਕਾਫ਼ਲੇ ’ਚ ਸਕੂਲ ਦੇ ਬੱਚਿਆਂ ਦੀ ਬਸ, ਇਕ ਕਾਰ ਅਤੇ ਇਕ ਬਾਈਕ ਸ਼ਾਮਲ ਸੀ।

ਇਸ ਦੌਰਾਨ ਲਥੌਲੀ ਪਿੰਡ ਦੇ ਨੇੜੇ 8-10 ਲੋਕਾਂ ਨੇ ਧਾਰਦਾਰ ਹਥਿਆਰ ਅਤੇ ਡੰਡਿਆਂ ਨਾਲ ਹਮਲਾ ਕਰ ਦਿਤਾ। ਹਮਲੇ ’ਚ ਭੁਪਿੰਦਰ ਸਿੰਘ ਪੁੱਤਰ ਸਤਵਿੰਦਰ ਸਿੰਘ, ਅਰਸ਼ਦੀਪ ਪੁੱਤਰ ਸੁੱਖਚਰਨ ਸਿੰਘ ਵਾਸੀ ਸਿਤਾਰਗੰਜ ਨੂੰ ਗੰਭੀਰ ਸੱਟਾ ਲਗੀਆਂ। ਲੋਕਾਂ ਨੇ ਜੰਗਲ ’ਚ ਜਾ ਕੇ ਜਾਨ ਬਚਾਈ। ਬਾਅਦ ’ਚ ਸਾਰੇ ਲੋਕ ਕਿਸੇ ਤਰ੍ਹਾਂ ਰੀਠਾ ਸਾਹਿਬ ਗੁਰਦੁਆਰੇ ਪੁੱਜੇ।

ਐਤਵਾਰ ਨੂੰ ਪੀੜਤ ਦੀ ਤਹਿਰੀਰ ’ਤੇ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ। ਥਾਣੇਦਾਰ ਯੋਗੇਸ਼ ਉਪਾਧਿਆਏ ਨੇ ਕਿਹਾ ਕਿ ਮੁਲਜ਼ਮ ਸੰਜੇ ਸਿੰਘ ਫ਼ਰਤਿਆਲ ਉਰਫ਼ ਅਲਬੇਲਾ, ਦੀਪਕ ਅਤੇ ਉਸ ਦੇ ਨਾਲ 7-8 ਹੋਰ ਅਣਪਛਾਤਿਆਂ ਵਿਰੁਧ ਧਾਰਾ 147, 148, 307 ਅਤੇ 295 ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।