‘ਦ ਖ਼ਾਲਸ ਬਿਊਰੋ:- ਸਾਈਂ ਮੀਆਂ ਮੀਰ ਫਾਊਂਡੇਸ਼ਨ ਦੀ ਅਗਵਾਈ ‘ਚ ਸਿੱਖ ਜਥੇਬੰਦੀਆਂ ਨੇ ਰੈਫਰੈਂਡਮ 2020 ਖਿਲਾਫ ਦਿੱਲੀ ‘ਚ ਸਥਿਤ United Nation ਹੈੱਡਕੁਆਟਰ ਪਹੁੰਚ ਕੇ ਮੰਗ ਪੱਤਰ ਸੌਂਪਿਆ ਹੈ। ਮੰਗ ਪੱਤਰ ਵਿੱਚ ਰੈਫਰੈਂਡਮ 2020 ਨੂੰ ਨਾ ਮੰਨਣ ਅਤੇ ਭਾਰਤ ਦੇ ਸਿੱਖਾਂ ਦਾ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਾ ਹੋਣ ਬਾਰੇ ਲਿਖਿਆ ਗਿਆ ਹੈ।
‘ਸਿੱਖ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਸਿੱਖਾਂ ਨੂੰ ਇੱਕ ਵੱਖਰਾ ਦੇਸ਼ ‘ਖਾਲਿਸਤਾਨ’ ਦੇਣ ਦੀ ਮੰਗ ਰੱਖ ਸੀ।ਉਸਨੇ ਸਿੱਖ ਭਾਈਚਾਰੇ ਤੋਂ ਇਸ ਸਬੰਧੀ ਦਿੱਲੀ ਦੇ ਬੰਗਲਾ ਸਾਹਿਬ ਅਤੇ ਸ਼ੀਸ਼ਗੰਜ ਗੁਰੂਦੁਆਰੇ ‘ਚ 19 ਜੁਲਾਈ 2020 ਨੂੰ ਵੋਟਿੰਗ ਵੀ ਰੱਖੀ ਸੀ।
ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਿੱਖ ਜਥੇਬੰਦੀਆਂ ਨੇ ਇਸ ਦਾ ਸਖਤ ਵਿਰੋਧ ਕੀਤਾ ਹੈ। ਇਨਾਂ ਹੀ ਨਹੀਂ ਵੋਟਿੰਗ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ ਹੈ।
ਪੰਨੂੰ ਵੱਲ਼ੋਂ ਰੱਖੀ ਗਈ ਵੋਟਿੰਗ ਨੂੰ ਸਿੱਖ ਜਥੇਬੰਦੀਆਂ ਨੇ ਦਹਿਸ਼ਤ ਗਰਦੀ ਹਰਕਤ ਦੱਸਦਿਆਂ ਕਿਹਾ ਕਿ ਭਾਰਤ ਦਾ ਕੋਈ ਵੀ ਸਿੱਖ ਖਾਲਿਸਤਾਨ ਦੀ ਮੰਗ ਨਹੀਂ ਕਰਦਾ।
ਜਥੇਬੰਦੀਆਂ ਵੱਲ਼ੋਂ ਮੰਗ ਪੱਤਰ ਸੌਂਪਣ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ।
ਹਾਲਾਂਕਿ 1-2 ਹਫਤੇ ਪਹਿਲਾਂ ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਹੁਣ ਇੱਕ ਆਡੀਓ ਕਲਿੱਪ ਜਾਰੀ ਕੀਤੀ ਗਈ ਸੀ ਜਿਸ ਵਿੱਚ ਪੰਨੂੰ ਨੇ 11 ਜੁਲਾਈ ਨੂੰ ਰਾਇਸ਼ੁਮਾਰੀ-2020 ਸਬੰਧੀ ਸਿੱਖ ਸੰਗਤ ਨੂੰ ਕੁਰੂਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਵਿਖੇ ਅਰਦਾਸ ਕਰਨ ਲਈ ਕਹਿ ਰਿਹਾ ਸੀ। ਜਿਸ ਤੋਂ ਥੋੜੇ ਸਮੇਂ ਬਾਅਦ ਪ੍ਰਸ਼ਾਸਨ ਨੇ ਇਸ ਨੂੰ ਘਿਨੋਣੀ ਹਰਕਤ ਅਤੇ ਮਹਿਜ਼ ਅਫਵਾਹ ਦੱਸਿਆ ਸੀ।