Punjab

ਪ੍ਰੋ.ਭੁੱਲਰ ਦੀ ਰਿਹਾਈ ਮਾਮਲੇ ਵਿੱਚ ਸਿੱਖ ਆਗੂਆਂ ਨੇ ਘੇਰਿਆ ਰਾਘਵ ਚੱਢਾ

‘ਦ ਖ਼ਾਲਸ ਬਿਊਰੋ : ਅੱਜ ਮੁਹਾਲੀ ਵਿੱਖੇ ਇੱਕ ਪ੍ਰੈਸ ਕਾਨਫ੍ਰੰਸ ਦੌਰਾਨ ਆਪ ਆਗੂ ਰਾਘਵ ਚੱਢਾ ਦਾ ਸਿੱਖ ਆਗੂਆਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਅਤੇ ਨਾਅਰੇਬਾਜੀ ਕਰ ਕੇ ਵਿਰੋਧ ਕੀਤਾ ਗਿਆ।ਜਿਸ ਕਾਰਣ ਪੂਰਾ ਇੱਕ ਘੰਟਾ ਆਪ ਆਗੂ ਨੂੰ ਪਾਰਟੀ ਦੇ ਦਫ਼ਤਰ ਦੇ ਅੰਦਰ ਹੀ ਰਹਿਣ ਲਈ ਮਜਬੂਰ ਹੋਣਾ ਪਿਆ।ਪੁਲਿਸ ਪ੍ਰਸ਼ਾਸਨ ਨੂੰ ਇਸ ਸੰਬੰਧੀ ਸੂੱਚਨਾ ਦਿਤੇ ਜਾਣ ਤੇ ਹੀ ਰਾਘਵ ਚੱਢਾ ਬਾਹਰ ਆਇਆ ਤੇ ਆਪਣੀ ਮੰਜਲ ਵੱਲ ਰਵਾਨਾ ਹੋ ਸਕਿਆ। ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਗੁਰਚਰਨ ਸਿੰਘ ਪਟਿਆਲਾ ਨੇ ਦਸਿਆ ਕਿ ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਉਹਨਾਂ ਦੀ ਕੇਜਰੀਵਾਲ ਨਾਲ ਮੁਲਾਕਾਤ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਪੂਰਾ ਨਹੀਂ ਕੀਤਾ।ਇਸ ਸੰਬੰਧੀ ਅੱਜ ਦੀ ਪ੍ਰੈਸ ਕਾਨਫ੍ਰੰਸ ਦੌਰਾਨ ਕੀਤੇ ਜਾਣ ਵਾਲੇ ਸੁਆਲਾਂ ਤੋਂ ਵੀ ਆਪ ਆਗੂ ਰਾਘਵ ਚੱਢਾ ਬਚਦੇ ਨੱਜਰ ਆਏ।

ਇਕ ਸਾਲ ਪਹਿਲਾਂ ਕੇਂਦਰ ਸਰਕਾਰ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਰਾਹ ਸਾਫ਼ ਕੀਤੇ  ਜਾਣ ਦੇ ਬਾਵਜੂਦ ਦਿੱਲੀ ਸਰਕਾਰ ਵੱਲੋਂ ਪ੍ਰੋ.ਭੁੱਲਰ ਦੀ ਰਿਹਾਈ ਵਾਲੀ ਫ਼ਾਇਲ ਬੰਦ ਕਰ ਦਿੱਤੀ ਸੀ ਤੇ ਹੁਣ ਇਸ ਗੱਲ ਦਾ ਖੁਲਾਸਾ ਹੋਣ ਤੇ ਸਿੱਖ ਜਥੇਬੰਦੀਆਂ ਵੱਲੋਂ ਆਪ ਦਾ ਵਿਰੋਧ ਕਰਨ ਦਾ ਸੱਦਾ ਦਿਤਾ  ਗਿਆ ਸੀ।