The Khalas Tv Blog Khaas Lekh ਜਿਸ ਪਵਿੱਤਰ ਸ਼ਹਿਰ ਲਈ ਇਜ਼ਰਾਈਲ ਤੇ ਫਲਸਤੀਨ ਵਿੱਚ ਵਿਵਾਦ ! ਉੱਥੇ ਦੀ ਰੱਖਿਆ ਦੀ ਜ਼ਿੰਮੇਵਾਰੀ ਸਿੱਖਾਂ ਕੋਲ ਸੀ !
Khaas Lekh Punjab

ਜਿਸ ਪਵਿੱਤਰ ਸ਼ਹਿਰ ਲਈ ਇਜ਼ਰਾਈਲ ਤੇ ਫਲਸਤੀਨ ਵਿੱਚ ਵਿਵਾਦ ! ਉੱਥੇ ਦੀ ਰੱਖਿਆ ਦੀ ਜ਼ਿੰਮੇਵਾਰੀ ਸਿੱਖਾਂ ਕੋਲ ਸੀ !

ਬਿਉਰੋ ਰਿਪੋਰਟ : ਇਜ਼ਰਾਈਲ ਅਤੇ ਫਲਸਤੀਨ ਦੇ ਵਿਚਾਲੇ ਜੰਗ ਦਾ ਸਭ ਤੋਂ ਅਹਿਮ ਕਾਰਨ ‘ਯੇਰੂਸ਼ਲਮ ਦਾ ਪਵਿੱਤਰ ਸ਼ਹਿਰ’ ਹੈ । ਇਸੇ ਸ਼ਹਿਰ ਵਿੱਚ ਦੋਵਾਂ ਦੀ ਧਾਰਮਿਕ ਹੋਂਦ ਲੁਕੀ ਹੋਈ ਹੈ ਅਤੇ ਇਸੇ ਲਈ ਹੀ ਦੋਵੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹਨ । ਪਰ ਇਸ ਸ਼ਹਿਰ ਦੀ ਰੱਖਿਆ ਦੀ ਜ਼ਿੰਮੇਵਾਰੀ ਇੱਕ ਵਕਤ ਸਿੱਖ ਫੌਜੀਆਂ ਦੇ ਹੱਥ ਸੀ । ਅਣਵੰਡੇ ਪੰਜਾਬ ਦੇ ਸਿੱਖ ਫੌਜੀਆਂ ਨੇ ਇਸ ਸ਼ਹਿਰ ਦੀ ਸੁਰੱਖਿਆ ਦੇ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਤੇ ਇੱਥੇ ਹੀ ਦਫਨ ਹੋ ਗਏ । ਅਜਿਹੇ ਕਈ ਸਿੱਖ ਫੌਜੀਆਂ ਦਾ ਕਹਾਣੀ ਹੁਣ ਵੀ ਯੇਰੂਸ਼ਲਮ ਦੀਆਂ ਕਬਰਾਂ ਵਿੱਚ ਮਿਲ ਜਾਂਦੀਆਂ ਹਨ । ਸਿਰਫ ਇੰਨਾਂ ਹੀ ਨਹੀਂ ਬਾਬਾ ਫਰੀਦ ਦਾ ਵੀ ਇਸ ਸ਼ਹਿਰ ਦਾ ਗਹਿਰਾ ਰਿਸ਼ਤਾ ਹੈ ।

ਲਾਇਲਪੁਰ ਦੇ ਪਾਲ ਸਿੰਘ,ਪਟਿਆਲਾ ਦੇ ਆਸਾ ਸਿੰਘ, ਅਜਨਾਲਾ ਦੇ ਮੱਘਰ ਸਿੰਘ,ਗਵਾਲੀਅਰ ਇਨਫੈਟਰੀ ਦੇ ਸੀਤਾ ਰਾਮ ਅਤੇ ਗਾਜ਼ੀਆਬਾਦ ਦੇ ਬਸ਼ੀਰ ਖਾਨ ਦੀ ਅਖੀਰਲੀ ਨਿਸ਼ਾਨੀ ਉਨ੍ਹਾਂ ਦੇ ਜਨਮ ਅਸਥਾਨ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਯੇਰੂਸਲਮ ਦੇ ਇੱਕ ਕਬਰਗਾਹ ਵਿੱਚ ਦਰਜ ਹੈ । ਸਿਰਫ ਇੰਨਾਂ ਹੀ ਨਹੀਂ ਉਨ੍ਹਾਂ ਦੀ ਯਾਦ ਸਾਂਭਣ ਲਈ ਉਨ੍ਹਾਂ ਦੇ ਨਾਵਾਂ ਦੇ ਪੱਥਰ ਵੀ ਸਥਾਪਤ ਕੀਤੇ ਗਏ । ਇਜ਼ਰਾਇਲੀ ਸਰਕਾਰ ਨੇ ਭਾਰਤੀ ਫੌਜੀਆਂ ਦ ਸਤਿਕਾਰ ਦੇ ਲਈ ਇੱਕ ਮੋਹਰ ਵੀ ਜਾਰੀ ਕੀਤੀ ਸੀ । ਜੋ ਕਿ ਉਨ੍ਹਾਂ ਦੇ ਮਾਣ ਵਿੱਚ ਜਾਰੀ ਕੀਤੀਆਂ ਗਈਆਂ ਸਨ ।

ਯੇਰੂਸ਼ਲਮ ਵਿੱਚ ਬਣਿਆ ਅਲ ਅਕਸਾ ਮਸਜਿਦ ਜਾਂ ਟੈਂਪਲ ਮਾਊਂਟ ਯਹੂਦੀ ਅਤੇ ਅਰਬ ਦੋਵਾਂ ਭਾਈਚਾਰਿਆਂ ਦੇ ਲਈ ਪਵਿੱਤਰ ਥਾਂ ਹੈ । ਇਜ਼ਰਾਈਨ ਵਿੱਚ ਤਾਇਨਾਤ ਰਹੇ ਭਾਰਤੀ ਸਫੀਰ ਨਵਤੇਜ ਸਿੰਘ ਸਰਨਾ ਨੇ ਆਪਣੀ ਕਿਤਾਬ ‘ਮੈਮੋਰੀਅਲ ਆਫ਼ ਇੰਡੀਅਨ ਸੋਲਜਰਜ਼ ਇਨ ਇਜ਼ਰਾਈਲ ਵਿੱਚ ਸਿੱਖਾਂ ਦੇ ਯੇਰੂਸ਼ਲਮ ਸ਼ਹਿਰ ਦੀ ਸੁਰੱਖਿਆ ਵਿੱਚ ਅਹਿਮ ਯੋਗਦਾਨ ਦਾ ਜ਼ਿਕਰ ਕੀਤਾ ਹੈ । ਨਵਤੇਜ ਸਰਨਾ ਨੇ ਦੱਸਿਆ ਕਿ ਅਲ ਅਕਸਾ ਮਸਜਿਦ ਨੂੰ ਲੈਕੇ ਅਰਬਾ ਅਤੇ ਯਹੂਦੀਆਂ ਦੇ ਵਿਚਾਲੇ ਪਹਿਲੇ ਵਿਸ਼ਵ ਜੰਗ ਤੋਂ ਹੀ ਕਬਜ਼ੇ ਨੂੰ ਲੈਕੇ ਜੰਗ ਸੀ । ਫਲਸਤੀਨ ‘ਤੇ ਪਹਿਲੀ ਅਤੇ ਦੂਜੀ ਜੰਗ ਦੌਰਾਨ ਇੰਗਲੈਂਡ ਦਾ ਕਬਜ਼ਾ ਹੋ ਗਿਆ ਸੀ। ਇਸ ਦੌਰਾਨ ਬ੍ਰਿਟੇਨ ਦੀ ਫੌਜ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਅਤੇ ਪੰਜਾਬੀ ਫੌਜੀ ਹੁੰਦੇ ਸਨ । ਯਹੂਦੀ ਅਤੇ ਅਰਬ ਦੇ ਵਿਚਾਲੇ ਤਣਾਅ ਹੋਣ ਦੀ ਵਜ੍ਹਾ ਕਰਕੇ ਇੱਥੇ ਕਈ ਵਾਰ ਹਥਿਆਰਬੰਦ ਹਮਲੇ ਅਤੇ ਬੰਬਾਰੀ ਹੁੰਦੀ ਰਹਿੰਦੀ ਸੀ । ਭਾਰਤੀ ਫੌਜੀਆਂ ਨੂੰ ਨਿਰਪੱਖ ਮੰਨਿਆ ਜਾਂਦਾ ਸੀ ਇਸੇ ਲਈ ਇੱਥੇ ਉਨ੍ਹਾਂ ਨੂੰ ਬ੍ਰਿਟੇਨ ਦੀ ਸਰਕਾਰ ਨੇ ਤਾਇਨਾਤ ਕੀਤਾ ਸੀ । ਉਸ ਵੇਲੇ ਫੌਜੀ ਯੋਰੂਸ਼ਲਮ ਵਿੱਚ ਆਉਣ ਵਾਲੇ ਲੋਕਾਂ ਦੀ ਤਲਾਸ਼ੀ ਵੀ ਲੈਂਦੇ ਸਨ।

1918 ਵਿੱਚ ਜਦੋਂ ਫਲਸਤੀਨ ਨੂੰ ਬ੍ਰਿਟੇਨ ਤੁਰਕੀ ਤੋਂ ਆਪਣੇ ਕਬਜ਼ੇ ਵਿੱਚ ਲਿਆ ਤਾਂ ਉਸ ਵਿੱਚ ਭਾਰਤੀ ਫੌਜੀਆਂ ਨੇ ਬ੍ਰਿਟੇਨ ਫੌਜ ਵੱਲੋਂ ਅਹਿਮ ਭੂਮਿਕਾ ਅਦਾ ਕੀਤੀ । 1918 ਦੀ ਹਾਇਫਾ ਦੀ ਲੜਾਈ ਦੌਰਾਨ ਹੀ ਬ੍ਰਿਟੇਨ ਨੇ ਫਲਸਤੀਨ ‘ਤੇ ਕਬਜ਼ਾ ਕੀਤਾ ਸੀ । ਪਟਿਆਲਾ ਰਾਜਘਰਾਣੇ ਨਾਲ ਸਬੰਧਤ ਪਟਿਆਲਾ ਲਾਂਸਰ ਹਾਇਫਾ ਦੀ ਲੜਾਈ ਵੇਲੇ ਫੌਜ ਦਾ ਹਿੱਸਾ ਸਨ । ਨਵਤੇਜ ਸਰਨਾ ਦੀ ਕਿਤਾਬ ਮੁਤਾਬਿਕ ਭਾਰਤੀ ਫੌਜੀ ਮੇਜਰ ਦਲਪਤ ਸਿੰਘ ਦਾ ਹਾਫਿਆ ਦੀ ਲੜਾਈ ਦੇ ਸਭ ਤੋਂ ਵੱਡੇ ਨਾਇਕ ਮੰਨੇ ਜਾਂਦੇ ਹਨ । ਸਰਨਾ ਨੇ ਦੱਸਿਆ ਕਿ ਅਣਵੰਡੇ ਭਾਰਤ ਦੇ ਫੌਜੀਆਂ ਫਲਸਤੀਨ ਵਿੱਚ ਬ੍ਰਿਟੇਨ ਵੱਲੋਂ ਅਹਿਮ ਭੂਮਿਕਾ ਅਦਾ ਕੀਤੀ । ਉਸ ਵੇਲੇ 1,50,000 ਭਾਰਤੀ ਫੌਜੀ ਮਿਸਰ ਅਤੇ ਇਜ਼ਰਾਈਲ ਵਿੱਚ ਭੇਜੇ ਗੇਏ ਸਨ ਤਾਂਕੀ ਤੁਰਕੀ ਨੂੰ ਮਾਤ ਦਿੱਤੀ ਜਾ ਸਕੇ ।
ਭਾਰਤੀ ਫੌਜੀਆਂ ਨੇ ਸਤੰਬਰ ਅਤੇ ਅਕਤੂਬਰ ਵਿੱਚ 1918 ਫਸਲਤੀਨ ਮੁਹਿੰਮ ਵਿੱਚ ਵੀ ਹਿੱਸਾ ਲਿਆ ਜਦੋਂ ਬ੍ਰਿਟੇਨ ਦੀ ਫੌਜ ਦੇ ਸਾਹਮਣੇ ਫਲਸਤੀਨ ਵਿੱਚ ਵਸੇ ਅਰਬੀ ਅਤੇ ਤੁਰਕੀ ਦੋਵੇ ਪਾਸੇ ਤੋਂ ਚੁਣੌਤੀਆਂ ਪੇਸ਼ ਕਰ ਰਹੇ ਸਨ । ਦੱਸਿਆ ਜਾਂਦਾ ਹੈ ਕਿ ਬਰਤਾਨਵੀ ਫੌਜ ਵੱਲੋਂ ਲੜਨ ਵਾਲੀ ਫੌਜ ਵਿੱਚ ਘੋੜ ਸਵਾਰ ਫੌਜੀਆਂ ਦੀ ਵੱਧ ਗਿਣਤੀ ਸੀ ਉਨ੍ਹਾਂ ਨੇ ਤੁਰਕ ਫੌਜੀਆਂ ਨੂੰ ਹਰਾਇਆ ਸੀ । ਹਾਫਿਆ ਦੀ ਜੰਗ ਵਿੱਚ ਜੋਧਪੁਰ ਲਾਂਸਰ, ਅਤੇ ਮੈਸੂਰ ਲਾਂਸਰ ਨਾਂਅ ਦੀਆਂ ਸੈਨਿਕ ਟੁਕੜੀਆਂ ਨੇ ਇਸ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਹ ਫੌਜੀ ਟੁਕੜੀਆਂ ਜੋਧਪੁਰ ਰਾਜਘਰਾਣੇ ਅਤੇ ਮੈਸੂਰ ਰਾਜ ਘਰਾਣੇ ਨਾਲ ਸਬੰਧਤ ਸੀ । ਬ੍ਰਿਟੇਨ ਯਹੂਦੀਆਂ ਨੂੰ ਪਹਿਲਾਂ ਹੀ ਵੱਖ ਦੇਸ਼ ਦਾ ਵਾਧਾ ਕਰ ਚੁੱਕਿਆ ਸੀ ਜੋ ਉਸ ਨੇ 1948 ਵਿੱਚ ਪੂਰਾ ਕੀਤਾ ।

ਬਾਬਾ ਫਰੀਦ ਨਾਲ ਜੁੜਿਆ ਥਾਂ

ਭਾਰਤੀ ਵਿਦੇਸ਼ ਮੰਤਰਾਲੇ ਦੇ ਸਾਬਕਾ ਬੁਲਾਰੇ ਅਤੇ ਇਜ਼ਰਾਈਲ ਵਿੱਚ ਭਾਰਤੀ ਸਫੀਰ ਰਹੇ ਨਵਤੇਜ ਸਰਕਾਰ ਨੇ ਆਪਣੀ ਕਿਤਾਬ ਵਿੱਚ ਲਿਖਿਆ ‘ਦਿ ਹੇਰੋਡਸ ਗੇਟ – ਏ ਯੇਰੂਸਲਮ ਟੇਲ’ ਨਾਂ ਦੀ ਕਿਤਾਬ ਵਿੱਚ ਦੱਸਿਆ ਹੈ ਕਿ ਭਾਰਤੀ ਫੌਜੀ ਲੀਬੀਆ,ਲਿਬਨਾਨ,ਮਿਸਰ ਅਤੇ ਹੋਰ ਇਲਾਕਿਆਂ ਤੋਂ ਅਰਾਮ ਕਰਨ ਦੇ ਲਈ ਯੇਰੂਸ਼ਲਮ ਆਉਂਦੇ ਸਨ । ਉਹ ਇੰਡੀਅਨ ਹੌਮਪਿਸ ਜਿਸ ਨੂੰ ਬਾਬਾ ਫ਼ਰੀਦ ਹੌਮਪਿਸ ਵੀ ਕਿਹਾ ਜਾਂਦਾ ਹੈ ਵਿੱਚ ਆਕੇ ਅਰਾਮ ਕਰਦੇ ਸਨ । ਬਾਬਾ ਫਰੀਦ 1200 ਈਸਵੀਂ ਵਿੱਚ ਇੱਥੇ ਆਏ ਸਨ ।

 

Exit mobile version