‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ 1 ਦਸੰਬਰ 2020 ਨੂੰ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਪ੍ਰਾਈਵੇਟ ਮੰਡੀ ਏਪੀਐਮਸੀ ਨੂੰ ਰੱਦ ਕਰਕੇ ਦਿੱਲੀ ਵਿੱਚ ਇੱਕ ਨਿੱਜੀ ਮੰਡੀ ਸਥਾਪਿਤ ਕਰਨ ਲਈ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਨੋਟੀਫਾਈ ਕੀਤਾ, ਜਦਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਅੰਦੋਲਨ ਕਰ ਰਹੇ ਸੀ। ਉਸ ਤੋਂ ਬਾਅਦ ਸੈਸ਼ਨ ਬੁਲਾ ਕੇ ਬਿੱਲ ਪਾੜਨ ਦਾ ਡਰਾਮਾ ਕੀਤਾ ਗਿਆ ਪਰ ਉਹ ਕਾਨੂੰਨ ਜੋ ਨੋਟੀਫਾਈ ਕੀਤਾ ਸੀ, ਕੀ ਉਹ ਡੀਮੋਟੀਫਾਈ ਹੋਇਆ ਹੈ। ਜੇ ਉਸਨੂੰ ਡੀਮੋਟੀਫਾਈ ਕੀਤਾ ਹੈ ਤਾਂ ਫਿਰ ਮੈਂ ਮੰਨ ਜਾਊਂਗਾ। ਇਹ ਸਾਰਾ ਡਰਾਮਾ ਹੈ, ਦਿਖਾਵਾ ਹੈ, ਮਗਰਮੱਛ ਦੇ ਅੱਥਰੂ ਹਨ।