The Khalas Tv Blog India ਸਿੱਧੂ ਦੀਆਂ ਵਧੀਆਂ ਮੁਸੀਬਤਾਂ, ਸੁਪਰੀਮ ਕੋਰਟ ‘ਚ ਪੇ ਸ਼ੀ ਅੱਜ
India Punjab

ਸਿੱਧੂ ਦੀਆਂ ਵਧੀਆਂ ਮੁਸੀਬਤਾਂ, ਸੁਪਰੀਮ ਕੋਰਟ ‘ਚ ਪੇ ਸ਼ੀ ਅੱਜ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖ਼ਿ ਲਾਫ਼ ਅੱਜ ਸੁਪਰੀਮ ਕੋਰਟ  ਵਿੱਚ ਹੋਵੇਗੀ ਰੋਡ ਰੇਜ ਮਾਮ ਲੇ ਦੀ ਸੁਣਵਾਈ । ਜਸਟਿਸ ਏ ਐਮ ਖਾਨਵਿਲਕਰ ਅਤੇ ਜਸਟਿਸ ਐਸ ਕੇ ਕੌਲ ਦੀ ਵਿਸ਼ੇਸ਼ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ। 1988 ਵਿੱਚ ਸੜਕ ਤੇ ਹੋਏ ਵਿ ਵਾਦ ਦੌਰਾਨ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਇੱਕ ਦੋਸਤ ਦੀ ਇੱਕ ਬਜੁਰਗ ਨਾਲ ਝੜ ਪ ਹੋ ਗਈ ਸੀ ਅਤੇ ਇਸ ਤੋਂ ਬਾਅਦ ਉਸ ਬਜੁਰਗ ਦੀ ਮੌ ਤ ਹੋ ਗਈ ਸੀ। ਇਸ ਮਾ ਮਲੇ ਵਿੱਚ ਪਹਿਲਾਂ ਹਾਈ ਕੋਰਟ ਨੇ ਸਿੱਧੂ ਅਤੇ ਉਸਦੇ ਦੋਸਤ ਨੂੰ ਤਿੰਨ ਸਾਲ ਸ ਜਾ ਅਤੇ ਇੱਕ ਲੱਖ ਰੁਪਏ ਦਾ ਜੁਰ ਮਾਨਾ ਲਗਾਇਆ ਸੀ। ਹਾਲਾਂਕਿ ਬਾਅਦ ਵਿੱਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਰਾਹਤ ਦਿੰਦੇ ਹੋਏ ਇੱਕ ਹਜ਼ਾਰ ਦਾ ਜੁਰ ਮਾਨਾ ਲਗਾਇਆ ਸੀ। ਜਿਸ ਤੋਂ ਬਾਅਦ 2018 ਵਿੱਚ ਬਜੁਰਗ ਦੇ ਬੇਟੇ ਵੱਲੋਂ ਸਿੱਧੂ ਖਿਲਾਫ ਰੀਵੀਊ ਪਟੀਸ਼ਨ ਪਾਈ ਗਈ ਸੀ।

25 ਫਰਵਰੀ ਨੂੰ, ਸੁਪਰੀਮ ਕੋਰਟ ਨੇ ਕਾਂਗਰਸੀ ਆਗੂ ਸਿੱਧੂ ਨੂੰ ਇੱਕ ਅਰਜ਼ੀ ‘ਤੇ ਦੋ ਹਫ਼ਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਲਈ ਕਿਹਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਕੇ ਸ ਵਿੱਚ ਉਸ ਨੂੰ ਦੋਸ਼ੀ ਠਹਿਰਾਉਣ ਦੀ ਸ ਜ਼ਾ ਸਿਰਫ਼ ਆਪਣੀ ਮਰਜ਼ੀ ਨਾਲ ਸੱਟ ਪਹੁੰਚਾਉਣ ਦੇ ਘੱਟ ਅਪ ਰਾਧ ਲਈ ਨਹੀਂ ਹੋਣੀ ਚਾਹੀਦੀ ਸੀ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਅਦਾ ਲਤ ਵਿੱਚ ਇੱਕ ਹਲਫ ਨਾਮਾ ਦਾਖਲ ਕੀਤਾ ਸੀ ਅਤੇ ਇਸਦੇ ਜਰੀਏ ਰੀਵੀਊ ਪਟੀਸ਼ਨ ਖਾਰਜ ਕਰਨ ਦੀ ਅਪੀਲ ਕੀਤੀ ਸੀ।

Exit mobile version