The Khalas Tv Blog Punjab ਸਿੱਧੂ ਦਾ ਰੰਧਾਵਾ ਤੇ ਆਸ਼ੂ ਤੇ ਸ਼ਬਦੀ ਪਲ ਟਵਾਰ
Punjab

ਸਿੱਧੂ ਦਾ ਰੰਧਾਵਾ ਤੇ ਆਸ਼ੂ ਤੇ ਸ਼ਬਦੀ ਪਲ ਟਵਾਰ

‘ਦ ਖਾਲਸ ਬਿਉਰੋ : ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਨਵਜੋਤ ਸਿੰਘ ਸਿੱਧੂ ਦੇ ਹੱਦ ਤੋਂ ਵੱਧ ਅਭਿਲਾਸ਼ੀ ਹੋਣ ਦੇ ਬਿਆਨ ਸੰਬੰਧੀ ਨਵਜੋਤ ਸਿੰਘ ਸਿਧੂ ਦਾ ਮੋੜਵਾਂ ਬਿਆਨ ਆਇਆ ਹੈ।ਉਹਨਾਂ ਕਿਹਾ ਕਿ ਮੈਂ ਹਮੇਸ਼ਾ ਗਲਤ ਦੇ ਖਿਲਾਫ ਆਵਾਜ ਚੁੱਕੀ ਹੈ।ਬੇਅਦਬੀ ਮਾਮਲੇ ਵਿਚ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਅਤੇ ਨਾ ਹੀ ਕੈਪਟਨ ਨੇ ਹਜੇ ਤੱਕ ਕੁਝ ਕੀਤਾ ਹੈ ਤਾਂ ਸਵਾਲ ਚੁੱਕਣਾ ਜਾਇਜ ਹੈ।
ਫੂਡ ਐਂਡ ਸਿਵਿਲ ਸਪਲਾਈਜ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਕਾਂਗਰਸ ਕਲਚਰ ਸੱਮਝਣ ਦੇ ਬਿਆਨ ਤੇ ਵਰਦਿਆਂ ਕਿਹਾ ਕਿ ।ਮੇਰਾ ਪਰਿਵਾਰਕ ਪਿਛੋਕੜ ਰਾਜਨੀਤਕ ਰਿਹਾ ਹੈ ਤੇ ਮੈਨੂੰ ਕਲਚਰ ਸਿਖਾਉਣ ਦੀ ਲੋੜ ਨੀ ਹੈ।ਸੂਰਜ ਨੂੰ ਦੀਵਾ ਦਿਖਾਉਣ ਦੀ ਜਰੂਰਤ ਨਹੀਂ ਹੁੰਦੀ।ਹਮੇਸ਼ਾ ਆਸ਼ੂ ਨੂੰ ਆਪਣਾ ਛੋਟਾ ਭਰਾ ਸਮਝਿਆ ਹੈ ਤੇ ਹਮੇਸ਼ਾ ਸਾਥ ਦਿਤਾ ਹੈ ਪਰ ਸਿੱਧੂ ਵੱਲ ਕੋਈ ਉਂਗਲ ਨੀ ਚੱਕ ਸਕਦਾ ।

Exit mobile version