The Khalas Tv Blog Punjab ਬੇਅਦਬੀ ਮਾਮਲੇ ਤੋਂ ਬਾਅਦ ਸਿੱਧੂ ਨੇ ਕਿਸਾਨ ਅੰਦੋਲਨ ‘ਤੇ ਘੇਰੀ ਸਰਕਾਰ
Punjab

ਬੇਅਦਬੀ ਮਾਮਲੇ ਤੋਂ ਬਾਅਦ ਸਿੱਧੂ ਨੇ ਕਿਸਾਨ ਅੰਦੋਲਨ ‘ਤੇ ਘੇਰੀ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਤਿੰਨ ਕਾਲੇ ਖੇਤੀ ਕਾਨੂੰਨ ਪੰਜਾਬ ਦੀ ਕਿਸਾਨੀ ਦੇ ਖਾਤਮੇ ਅਤੇ ਭਾਰਤ ਦੀ ਭੋਜਨ ਸੁਰੱਖਿਆ ਕੁੱਝ ਚੋਣਵੇਂ ਪੂੰਜੀਪਤੀਆਂ ਦੇ ਹੱਥਾਂ ‘ਚ ਦੇਣ ਦੀ ਸਾਜਿਸ਼ ਦਾ ਹਿੱਸਾ ਹਨ। ਭਾਵੇਂ ਇਹ ਕਾਨੂੰਨ ਰੱਦ ਵੀ ਹੋ ਜਾਣ ਪਰ ਜਦੋਂ ਤੱਕ ਪੰਜਾਬ ਖੁਦ ਕਿਸਾਨਾਂ ਨੂੰ ਐੱਮ.ਐੱਸ.ਪੀ. ਦੇਣੀ ਯਕੀਨੀ ਨਹੀਂ ਬਣਾਉਂਦਾ ਅਤੇ ਭੰਡਾਰਨ (storage) ਸਮਰੱਥਾ ਕਿਸਾਨਾਂ ਦੇ ਹੱਥਾਂ ‘ਚ ਨਹੀਂ ਦਿੰਦਾ, ਉਦੋਂ ਤੱਕ ਪੂੰਜੀਪਤੀ ਆਪਣੇ ਮਕਸਦ ‘ਚ ਸ਼ਾਇਦ ਕਾਮਯਾਬ ਹੋ ਸਕਦੇ ਹਨ’।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ‘ਅੱਜ ਪੰਜਾਬ ਨੂੰ ਇਕੱਲੀ ਵੱਖਰੀ ਰਾਜਨੀਤੀ ਦੀ ਲੋੜ ਨਹੀਂ ਹੈ, ਇਕੱਲੇ ਕੇਂਦਰ ਸਰਕਾਰ ਦੇ ਕਾਨੂੰਨਾਂ ਦਾ ਵਿਰੋਧ ਕਰਨ ਦੀ ਲੋੜ ਨਹੀਂ, ਬਲਕਿ ਪੰਜਾਬ ਨੂੰ ਇੱਕ ਵੱਖਰੇ ਆਰਥਿਕ ਢਾਂਚੇ ਦੀ ਲੋੜ ਹੈ। ਪੰਜਾਬ ਨੂੰ ਆਰਥਿਕ ਵਿੱਤੀ ਵਿਕਲਪ ਦੀ ਲੋੜ ਹੈ’।

Exit mobile version