India

ਪੀਐੱਨਬੀ ਘੁਟਾਲੇ ਦੇ ਦੋਸ਼ੀ ਮੇਹੁਲ ਚੋਕਸੀ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਲੱਗਾ ਧੱਕਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਦੋਸ਼ੀ ਮੇਹੁਲ ਚੋਕਸੀ ਨੂੰ ਫਿਲਹਾਲ ਭਾਰਤ ਲੈ ਕੇ ਆਉਣਾ ਟਲ ਗਿਆ ਹੈ। ਡੋਮਿਨਿਕਾ ਤੋਂ ਬਾਹਰ ਭੇਜਣ ਦੇ ਸਰਕਾਰ ਦੇ ਫੈਸਲੇ ਉੱਤੇ ਦੇਸ਼ ਦੀ ਇਕ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਚੋਕਸੀ ਦੇ ਵਕੀਲ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਹੇਬਸ ਕਾਰਪਸ ਦਾਖਿਲ ਕੀਤਾ ਗਿਆ ਸੀ, ਜਿਸਦੇ ਬਾਅਦ ਹੁਣ ਇਸ ਉੱਤੇ ਫੈਸਲਾ ਹੋਣ ਹੈ ਕਿ ਉਨ੍ਹਾਂ ਦੀ ਗ੍ਰਿਫਤਾਰੀ ਕਾਨੂੰਨੀ ਤੌਰ ‘ਤੇ ਸਹੀ ਹੈ ਜਾਂ ਨਹੀਂ। ਮੇਹੁਲ ਨੂੰ ਕਾਨੂੰਨੀ ਰਾਇ ਲੈਣ ਦੀ ਵੀ ਮਨਜੂਰੀ ਮਿਲ ਗਈ ਹੈ। ਬੈਂਕ ਧੋਖੇਬਾਜੀ ਦੇ ਮਮਾਲੇ ਦੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਹੁਲ ਨੇ ਕੋਰਬਿਆਈ ਦੇਸ਼ ਇੰਟਿਗਾ ਐਂਡ ਬਾਰਬੂਡਾ ਦੀ ਨਾਗਰਿਕਤਾ ਲੈ ਲਈ ਸੀ, ਤੇ ਉੱਥੇ ਹੀ ਰਹਿ ਰਿਹਾ ਸੀ। ਇੰਟਿੰਗਾ ਤੋਂ ਲਾਪਤਾ ਹੋਣ ਤੋਂ ਬਾਅਦ ਮੇਹੁਲ ਡੋਮਿਨਿਕਾ ਫੜ੍ਹਿਆ ਗਿਆ ਸੀ, ਇਸ ਗ੍ਰਿਫਤਾਰੀ ਤੋਂ ਬਾਅਦ ਇੰਟਿਗਾ ਦੇ ਪ੍ਰਧਾਨਮੰਤਰੀ ਨੇ ਕਿਹਾ ਸੀ ਕਿ ਮੇਹੁਲ ਨੂੰ ਦੇਸ਼ ਵਾਪਸ ਨਹੀਂ ਲਿਆ ਜਾਵੇਗਾ।