ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ 23 ਜੂਨ ਨੂੰ ਉਨ੍ਹਾਂ ਦਾ ਨਵਾਂ ਗਾਣਾ SYL ਰਿਲੀਜ਼ ਹੋਇਆ ਹੈ
‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਸਿੰਘ ਸਰਕਾਰ ਦਾ ਪਹਿਲੇ ਬਜਟ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ, ਸੈਸ਼ਨ ਸ਼ੁਰੂ ਹੁੰਦੇ ਹੀ ਸਭ ਤੋਂ ਪਹਿਲਾਂ ਸਿਆਸਤ, ਖੇਡ ਅਤੇ ਗਾਇਕੀ ਨਾਲ ਜੁੜੀਆਂ 11 ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਖ਼ਾਸ ਗੱਲ ਇਹ ਰਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਵੀ ਵਿਧਾਇਕਾਂ ਵੱਲੋਂ ਸ਼ਰਧਾਜਲੀ ਦਿੱਤੀ ਗਈ । ਸੋਸ਼ਲ ਮੀਡੀਆ ਦੇ ਜ਼ਰੀਏ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਸੀ ਕੀ ‘ਪੰਜਾਬ, ਪੰਜਾਬੀ ਸੰਗੀਤ, ਪੰਜਾਬੀ ਸਭਿਆਚਾਰ,ਖੇਤੀ ਅਤੇ ਪੰਜਾਬੀਅਤ ਦੇ ਝੰਡਾਬਰਦਾਰ ਮੂਸੇਵਾਲਾ ਦੀ ਮੌ ਤ ਨੇ ਹੱਦਾਂ ਸਰਹੱਦਾਂ,ਬੋਲਿਆਂ ਅਤੇ ਬੰਦਿਸ਼ਾਂ ਤੋਂ ਪਾਰ ਦੁਨੀਆ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਪੰਜਾਬ ਸਰਕਾਰ ਨੂੰ ਬੇਨਤੀ ਹੈ ਬਜਟ ਸੈਸ਼ਨ ਵਿੱਚ ਉਸ ਨੂੰ ਸ਼ਰਧਾਂਜਲੀ ਦਿੱਤੀ ਜਾਵੇ।
ਇੰਨਾਂ 11 ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ
- ਹਰਦੀਪ ਇੰਦਰ ਸਿੰਘ ਬਾਦਲ,ਸਾਬਕਾ ਮੰਤਰੀ
- ਜਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ
- ਸੁਖਦੇਵ ਸਿੰਘ ਸੁਖਲੱਧੀ, ਸਾਬਕਾ ਵਿਧਾਇਕ
- ਸਿੰਗਾਰਾ ਰਾਮ ਸਹੂੰਗੜਾ, ਸਾਬਕਾ ਵਿਧਾਇਕ
- ਤਾਰਾ ਸਿੰਘ, ਸੁਤੰਤਰਤਾ ਸੰਗਰਾਮੀ
- ਸਵਰਨ ਸਿੰਘ, ਸੁਤੰਤਰਤਾ ਸੰਗਰਾਮੀ
- ਕਰੋੜਾ ਸਿੰਘ, ਸੁਤੰਤਰਤਾ ਸੰਗਰਾਮੀ
- ਸੁਖਰਾਜ ਸਿੰਘ, ਸੁਤੰਤਰਤਾ ਸੰਗਰਾਮੀ
- ਗੁਰਚਰਨ ਸਿੰਘ, ਅਰਜੁਨ ਐਵਾਰਡੀ
- ਹਰੀ ਚੰਦ, ਅਰਜੁਨ ਐਵਾਰਡੀ
- ਸ਼ੁਭਦੀਪ ਸਿੰਘ ਸਿੱਧੂ, ਗਾਇਕ