‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ 21 ਅਪ੍ਰੈਲ ਦਿਨ ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨਗੇ। ਉਹ ਤਿੰਨ ਜਣਿਆਂ ਦੇ ਵਫਦ ਨਾਲ ਰਾਜਪਾਲ ਨੂੰ ਮਿਲਣਗੇ ਅਤੇ ਉਹਨਾਂ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਪੰਜਾਬ ਵਿੱਚ ਗਹਿਰੇ ਹੋ ਰਹੇ ਬਿਜਲੀ ਸੰਕਟ ਦਾ ਮੁੱਦਾ ਰਾਜਪਾਲ ਕੋਲ ਚੁੱਕਿਆ ਜਾਵੇਗਾ।
![](https://khalastv.com/wp-content/uploads/2022/04/ਕਰੋਨਾ-ਨੇ-ਫਿਰ-ਦਿੱਤੀ-ਦਸਤਕ-ਚੰਡੀਗੜ੍ਹ-ਪ੍ਰਸ਼ਾਸ਼ਨ-ਹੋਇਆ-ਚੌਕਸ-12.jpg)