Punjab

ਸਿੱਧੂ ਦੀ ਹਾਈਕਮਾਂਡ ਨੂੰ ਇੱਟ ਨਾਲ ਇੱਟ ਖੜਕਾਉਣ ਦੀ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਕੱਲ੍ਹ ਟਰੇਡ ਅਤੇ ਇੰਡਸਟਰੀਅਲ ਐਸੋਸੀਏਸ਼ਨਾਂ ਨੂੰ ਸੰਬੋਧਨ ਕਰਨ ਲਈ ਅੰਮ੍ਰਿਤਸਰ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਸਿੱਧੂ ਨੇ ਹਾਈਕਮਾਂਡ ਤੋਂ ਫੈਸਲੇ ਲੈਣ ਦੀ ਖੁੱਲ੍ਹ ਮੰਗੀ ਹੈ। ਸਿੱਧੂ ਨੇ ਕਿਹਾ ਕਿ ਜੇ ਖੁੱਲ੍ਹ ਨਾ ਮਿਲੀ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ। ਸਿੱਧੂ ਨੇ ਕਿਹਾ ਕਿ ਮੈਂ ਹਾਈਕਮਾਂਡ ਨੂੰ ਕਹਿ ਕੇ ਆਇਆ ਕਿ ਜੇ ਮੈਂ ਪੰਜਾਬ ਮਾਡਲ ਦੇ ਉੱਤੇ, ਲੋਕਾਂ ਦੀਆਂ ਆਸਾਂ ‘ਖਰਾ ਉਤਰਾਂਗਾ ਤਾਂ ਮੈਂ ਅਗਲੇ 20 ਸਾਲ ਕਾਂਗਰਸ ਨੂੰ ਰਾਜਨੀਤੀ ਵਿੱਚੋਂ ਜਾਣ ਨਹੀਂ ਦਿਆਂਗਾ ਪਰ ਜੇ ਤੁਸੀਂ ਮੈਨੂੰ ਫੈਸਲਾ ਨਹੀਂ ਲੈਣ ਦਿਉਗੇ ਤਾਂ ਫਿਰ ਮੈਂ ਇੱਟ ਨਾਲ ਇੱਟ ਵੀ ਖੜਕਾਵਾਗਾਂ। ਜੇ ਮੈਨੂੰ ਫੈਸਲੇ ਲੈਣ ਦਾ ਮੌਕਾ ਮਿਲਿਆ ਤਾਂ ਮੈਂ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ। ਉਨ੍ਹਾਂ ਨੇ ਵਪਾਰੀਆਂ ਨੂੰ ਕਿਹਾ ਕਿ ਤੁਸੀਂ ਆਪ ਆਪਣੀਆਂ ਪਾਲਿਸੀਆਂ ਬਣਾ ਕੇ ਦਿਉ ਅਤੇ ਇਹ ਕੰਮ ਛੇ ਮਹੀਨਿਆਂ ਵਿੱਚ ਪੂਰਾ ਹੋਵੇਗਾ। 36 ਦੇਸ਼ਾਂ ਨਾਲ ਅੱਜ ਵੀ ਵਪਾਰ ਚੱਲ ਸਕਦਾ ਹੈ ਪਰ ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਨੀਤੀ ਅਤੇ ਯੋਜਨਾਬੱਧ ਤਰੀਕੇ ਦੇ ਨਾਲ ਇੰਡਸਟਰੀ ਦੀ ਇੱਕ ਪਾਲਿਸੀ ਬਣਾਈ ਜਾਵੇ ਤਾਂ ਉਹ ਪਾਲਿਸੀ ਅਫ਼ਸਰਾਂ ਦੇ ਹੱਥ ਵਿੱਚ ਨਹੀਂ, ਪੰਜਾਬ ਦੇ ਇੰਡਸਟਰੀਅਲਲਿਸਟਾਂ ਦੇ ਹੱਥਾਂ ਵਿੱਚ ਹੋਵੇਗੀ। ਮੈਨੂੰ ਫ਼ਾਲਟੀਏ (fault) ਪੀਪੀਏ ਨੂੰ ਰੱਦ ਕਰਨ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿਆਂਗਾ। ਪੰਜਾਬ ਦੀ ਬਿਜਲੀ ਦਾ ਅਸੀਂ 6-7 ਹਜ਼ਾਰ ਕਰੋੜ ਰੁਪਏ ਦੇ ਚੁੱਕੇ ਹਾਂ। ਪੰਜਾਬ ਇੱਕ ਸੀ, ਇੱਕ ਹੈ ਅਤੇ ਇੱਕ ਰਹੇਗਾ ਤੇ ਇਸਨੂੰ ਕੋਈ ਨਹੀਂ ਤੋੜ ਸਕਦਾ। ਸਿੱਧੂ ਨੇ ਕਿਹਾ ਕਿ ਵਿਸ਼ਵਾਸ ਮਿੱਟੀ ਦੇ ਭਾਂਡੇ ਵਾਂਗ ਹੈ, ਜੇ ਇੱਕ ਵਾਰ ਟੁੱਟ ਗਿਆ ਤਾਂ ਮੁੜ ਕੇ ਜੁੜਦਾ ਨਹੀਂ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ “ਮੈਨੂੰ ਲੱਗਦਾ ਮੁੰਨੀ ਫਿਰ ਬਦਨਾਮ ਹੋਵੇਗੀ ਤੇ ਰਾਹੁਲ ਫਿਰ ਪੱਪੂ ਬਣੂਗਾ। ਜੇ ਸਿੱਧੂ ਦੀ ਗੱਲ ਨਾ ਮੰਨੀ ਤਾਂ ਫਿਰ ਇਕੱਲਾ ਅਮਰਿੰਦਰ ਹੀ ਨਹੀਂ, ਸੋਨੀਆ, ਪ੍ਰਿਅੰਕਾ ਤੇ ਰਾਹੁਲ ਵੀ ਬਾਦਲਾਂ ਨਾਲ ਰਲੇ ਹੋਏ ਹਨ।”