Punjab

ਸਿੱਧੂ ਨੇ ਸਸਤੀ ਕੇਬਲ ਨੂੰ ਲੈ ਕੇ ਕੀਤੇ ਟਵੀਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਸਤੀ ਕੇਬਲ ਨੂੰ ਲੈ ਕੇ ਟਵੀਟ ਕਰਦਿਆਂ ਕਿਹਾ ਕਿ ਪੰਜ ਸਾਲ ਪਹਿਲਾਂ ਮੈਂ ਮਲਟੀ ਸਿਸਟਮ ਆਪਰੇਟਰ ਫਾਸਟਵੇਅ ਤੋਂ ਛੁਟਕਾਰਾ ਪਾਉਣ ਲਈ 1 ਹਜ਼ਾਰ ਕਰੋੜ ਦੇ ਟੈਕਸ ਦੀ ਵਸੂਲੀ ਕਰਨ ਅਤੇ ਸਥਾਨਕ ਆਪਰੇਟਰਾਂ ਨੂੰ ਮਜ਼ਬੂਤ ਕਰਨ ਲਈ ਸਸਤੀ ਕੇਬਲ ਦੀ ਨੀਤੀ ਰੱਖੀ ਸੀ। ਫਾਸਟਵੇਅ ਦੇ ਖਿਲਾਫ ਕਾਰਵਾਈ ਕੀਤੇ ਬਿਨਾਂ ਇਸ ਦੇ ਹੱਲ ਲਈ ਸੁਝਾਅ ਦੇਣਾ ਗਲਤ ਹੈ।

ਸਿੱਧੂ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਕਿ ਫਸਟਵੇਅ ਦੇ ਕੋਲ ਸਰਕਾਰ ਨਾਲ ਸਾਂਝਾ ਕੀਤਾ ਜਾਣ ਵਾਲਾ ਡਾਟਾ 3-4 ਗੁਣਾ ਵੱਧ ਹੈ। ਬਾਦਲਾਂ ਨਾਲ ਆਪਣੀ ਹਿੱਸੇਦਾਰੀ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਮੇਰੇ ਪ੍ਰਸਤਾਵਿਤ ਕਾਨੂੰਨ ਨੂੰ ਰੋਕ ਦਿੱਤਾ ਸੀ, ਜਿਸ ਨਾਲ ਫਸਟਵੇਅ ਦਾ ਏਕਾਧਿਕਾਰ ਖਤਮ ਹੋ ਜਾਣਾ ਸੀ।