The Khalas Tv Blog Punjab ਸਿੱਧੂ ਨੇ ਪੰਜਾਬ ਮਾਡਲ ਰਾਹੀਂ ਦੱਸਿਆ ਸੂਬੇ ਦਾ ਭਵਿੱਖ
Punjab

ਸਿੱਧੂ ਨੇ ਪੰਜਾਬ ਮਾਡਲ ਰਾਹੀਂ ਦੱਸਿਆ ਸੂਬੇ ਦਾ ਭਵਿੱਖ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ 18 ਸੂਤਰੀ ਏਜੰਡੇ ਅਤੇ ਆਪਣੇ ਪੰਜਾਬ ਮਾਡਲ ਬਾਰੇ ਬੋਲਦਿਆਂ ਕਿਹਾ ਪੰਜਾਬ ਦੇ ਰੂਹਾਨੀ ਮਸਲੇ ਕਾਨੂੰਨ ਨੂੰ ਲੈ ਕੇ ਹਨ ਜਿਵੇਂ ਕਿ ਗੁਰੂ ਸਾਹਿਬ ਜੀ ਲਈ ਇਨਸਾਫ਼। ਬਹ-ਕਰੋੜੀ ਡਰੱਗ ਮਾਮਲੇ ਦਾ ਇਨਸਾਫ ਹੋਣਾ ਚਾਹੀਦਾ ਹੈ। ਪੰਜਾਬ ਦੇ ਖ਼ਜ਼ਾਨੇ ਦੀ ਲੁੱਟ ਨੂੰ ਰੋਕਣਾ ਅਸਲੀ ਲੜਾਈ ਹੈ। ਪੰਜਾਬ ਮਾਡਲ ਕਹਿੰਦਾ ਹੈ ਕਿ ਖ਼ਜ਼ਾਨਾ ਭਰਨਾ ਕਿਵੇਂ ਹੈ। ਪਿਛਲੀਆਂ ਸਰਕਾਰਾਂ ਨੇ ਪੰਜਾਬ ਗਿਰਵੀ ਧਰ ਦਿੱਤਾ ਹੈ। ਪੰਜਾਬ ਦਾ ਕਰਜ਼ਾ ਸਰਕਾਰ ਪੰਜਾਬ ਦੇ ਲੋਕਾਂ ਕੋਲੋਂ ਪੈਸੇ ਲੈ ਕੇ ਉਤਾਰ ਰਹੀ ਹੈ। ਮਾਫੀਆ ਰਾਜ ਪੰਜਾਬ ਦੇ ਨਕਸ਼ੇ ਤੋਂ ਖਤਮ ਕਰਨਾ ਹੈ। ਪੰਜਾਬ ਵਿੱਚੋਂ ਪਾਪੀ ਨਹੀਂ ਮਾਰਨੇ, ਪਾਪ ਮਾਰਨਾ ਹੈ। ਜਦੋਂ ਕਿਸੇ ਵੀ ਕੰਮ ਲਈ ਰੇਤ ਦੀ ਵਰਤੋਂ ਹੁੰਦੀ ਹੈ ਤਾਂ ਸਰਕਾਰੀ ਮਾਈਨ ਵਿੱਚੋਂ ਰੇਤ ਆਉਂਦੀ ਹੈ ਅਤੇ ਸਰਕਾਰੀ ਮਾਈਨ ਵਿੱਚੋਂ ਹੀ ਰੇਤ ਲੈਣੀ ਹੈ ਅਤੇ ਉਸਦੀ ਪਰਚੀ ਵੀ ਦਿੱਤੀ ਜਾਂਦੀ ਹੈ ਪਰ ਕੀ ਕਿਸੇ ਕੋਲ ਉਹ ਪਰਚੀ ਹੈ। ਮਨਸ਼ਾ ਤਾਂ ਪੈਸੇ ਆਪਮੀ ਜੇਬ ਵਿੱਚ ਪਾਉਣ ਦੀ ਹੋ ਗਈ ਹੈ ਨਾ ਕਿ ਸਰਕਾਰੀ ਖ਼ਜ਼ਾਨੇ ਵਿੱਚ ਪਾਉਣ ਦੀ। ਮੈਂ ਹਾਈਕਮਾਨ ਦਾ ਹਮੇਸ਼ਾ ਤੋਂ ਸ਼ੁਕਰਗੁਜ਼ਾਰ ਹਾਂ। ਕਿਸਾਨੀ ਅੰਦੋਲਨ ‘ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਮੁੱਲ ਤੈਅ ਵੇਚਣ ਵਾਲਾ ਕਰਦਾ ਹੈ ਨਾ ਕਿ ਖਰੀਦਣ ਵਾਲਾ।

Exit mobile version