‘ਦ ਖ਼ਾਲਸ ਬਿਊਰੋ : ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਅੱਜ ਰੋਡ ਰੇਜ਼ ਦੇ ਕੇਸ ‘ਚ ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਇੱਕ ਸਾਲ ਦੀ ਸ ਜ਼ਾ ਅਤੇ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ । 34 ਸਾਲ ਪੁਰਾਣੇ ਕੇਸ ਵਿੱਚ ਅਦਾਲਤ ਵੱਲੋਂ ਸਿੱਧੂ ਨੂੰ ਆਤਮ ਸਮਰਪਣ ਕਰਨ ਦਾ ਨਾ ਕੋਈ ਸਮਾਂ ਦਿੱਤਾ ਗਿਆ ਅਤੇ ਨਾ ਹੀ ਕੋਈ ਥਾਂ ਦੱਸੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿੱਧੂ ਨੂੰ ਤਿੰਨ ਸਾਲ ਦੀ ਸ ਜ਼ਾ ਸੁਣਾਈ ਗਈ ਸੀ। ਮੁਲਜ਼ਮ ਵੱਲੋਂ 26 ਸਾਲ ਪਹਿਲਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਜਿਸ ‘ਤੇ ਅੱਜ ਫ਼ੈਸਲਾ ਸੁਣਾਇਆ ਗਿਆ ਹੈ।
ਅਦਾਲਤ ਦਾ ਫ਼ੈਸਲਾ ਆਉਣ ਤੋਂ ਬਾਅਦ ਕਾਨੂੰਨੀ ਮਾਹਿਰਾਂ ਮੁਤਾਬਿਕ ਸਿੱਧੂ ਕੋਲ ਬਚਣ ਦਾ ਕੋਈ ਚਾਰਾ ਨਹੀਂ ਰਹਿ ਗਿਆ ਹੈ। ਉਨ੍ਹਾਂ ਦਾ ਕੇਂਦਰੀ ਜੇ ਲ੍ਹ ਪਟਿਆਲਾ ਜਾਣਾ ਲਗਪਗ ਤੈਅ ਦੱਸਿਆ ਗਿਆ ਹੈ। ਜੇ ਉਹ ਅਦਾਲਤ ਮੂਹਰੇ ਆਤਮ ਸਮਰਪਣ ਨਹੀਂ ਕਰਦੇ ਤਾਂ ਸੁਪਰੀਮ ਕੋਰਟ ਬਰਾਸਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਿੱਧੂ ਦੇ ਗ੍ਰਿਫ ਤਾਰੀ ਵਰੰ ਟ ਜਿਲ੍ਹੇ ਦੇ ਐਸਐਸਪੀ ਨੂੰ ਭੇਜੇਗੀ। ਉਸ ਤੋਂ ਬਾਅਦ ਉਹ ਚੀਫ ਜੁਡੀਸ਼ਲ ਮੂਹਰੇ ਪੇਸ਼ ਹੋਣ ਦੇ ਪਾਬੰਦ ਹੋਣਗੇ।
ਅਦਾਲਤ ਨੇ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਮੁਲ ਜ਼ਮ ਸਿੱਧੂ ਬਾਰੇ ਕਿਹਾ ਕਿ ਉਹ ਕੌਮੀ ਪ੍ਰਸਿੱਧੀ ਦੀ ਕ੍ਰਿਕਟ ਖਿਡਾਰੀ ਸੀ ਅਤੇ ਉਸ ਨੇ ਮਿੱਥ ਕੇ 65 ਸਾਲਾਂ ਬਜ਼ੁਰਗ ਉੱਤੇ ਹਮ ਲਾ ਨਹੀਂ ਸੀ ਕੀਤਾ। ਉਸਨੂੰ ਇਸ ਗੱਲ ਦੀ ਗਿਆਨ ਹੋਵੇਗਾ ਕਿ ਆਪਣੀ ਉਮਰ ਦੇ ਦੁਗਣੀ ਉਮਰ ਦੇ ਬਜ਼ੁਰਗ ਨੂੰ ਸੱ ਟ ਮਾ ਰਨ ਦੇ ਕੀ ਨਤੀਜੇ ਨਿਕਲ ਸਕਦੇ ਹਨ। ਅਦਾਲਤ ਨੇ ਇਹ ਮੰਨਿਆ ਕਿ ਝਗ ੜੇ ਵੇਲੇ ਸਿੱਧੂ ਗੁੱਸੇ ਵਿੱਚ ਹੋਣਗੇ ਅਤੇ ਇਸੇ ਦੇ ਇਵਜ਼ਾਨੇ ਵਜੋਂ ਉਸ ਨੂੰ ਸ ਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਸ ਨੂੰ ਆਈਪੀਸੀ ਦੀ ਧਾਰਾ 323 ਤਹਿਤ ਦੋ ਸ਼ੀ ਠਹਿਰਾਉਂਦਿਆਂ ਇੱਕ ਸਾਲ ਦੀ ਸ ਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਹੈ।
ਸੰਨ 1988 ਵਿੱਚ ਪਟਿਆਲਾ ‘ਚ ਪਾਰਕਿੰਗ ਨੂੰ ਲੈ ਕੇ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਦੋਸਤ ਦੀ ਕਿਸੇ ਨਾਲ ਲ ੜਾਈ ਉਹਨਾਂ ਇੱਕ 65 ਸਾਲਾ ਵਿਅਕਤੀ ਨਾਲ ਮਾ ਰ ਕੁ ਟਾਈ ਕੀਤੀ ਸੀ,ਜਿਸ ਦੀ ਬਾਅਦ ਵਿੱਚ ਮੌ ਤ ਹੋ ਗਈ ਸੀ।ਪੁਲਿਸ ਨੇ ਨਵਜੋਤ ਸਿੱਧੂ ਤੇ ਉਸ ਦੇ ਦੋਸਤ ਰੁਪਿੰਦਰ ਸਿੰਘ ਸਿੱਧੂ ਖਿਲਾ ਫ ਇਰਾਦਾ ਕਤ ਲ ਦਾ ਮਾਮਲਾ ਦਰਜ ਕਰ ਲਿਆ ਸੀ ।ਇਸ ਮਾਮਲੇ ਵਿੱਚ ਪਹਿਲਾਂ ਹਾਈ ਕੋਰਟ ਨੇ ਸਿੱਧੂ ਅਤੇ ਉਸਦੇ ਦੋਸਤ ਨੂੰ ਤਿੰਨ ਸਾਲ ਸ ਜ਼ਾ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ।ਜਿਸ ਤੋਂ ਬਾਅਦ ਸਿੱਧੂ ਸੁਪਰੀਮ ਕੋਰਟ ਪਹੁੰਚੇ ਸਨ।
ਹਾਲਾਂਕਿ ਬਾਅਦ ਵਿੱਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਰਾਹਤ ਦਿੰਦੇ ਹੋਏ ਇੱਕ ਹਜ਼ਾਰ ਦਾ ਜੁਰਮਾਨਾ ਲਗਾਇਆ ਸੀ। ਜਿਸ ਤੋਂ ਬਾਅਦ 2018 ਵਿੱਚ ਬਜੁਰਗ ਦੇ ਬੇਟੇ ਵੱਲੋਂ ਸਿੱਧੂ ਖਿਲਾਫ ਰੀਵੀਊ ਪਟੀਸ਼ਨ ਪਾਈ ਗਈ ਸੀ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਅਦਾਲਤ ਵਿੱਚ ਇੱਕ ਹਲਫ ਨਾਮਾ ਦਾਖਲ ਕਰ ਕੇ ਰੀਵੀਊ ਪਟੀਸ਼ਨ ਖਾਰਜ ਕਰਨ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਅੱਜ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਸਿੱਧੂ ਨੂੰ ਇੱਕ ਸਾਲ ਜੇਲ ਦੀ ਸ ਜ਼ਾ ਦਿੱਤੀ ਹੈ।
ਇਸ ਸੰਬੰਧ ਵਿੱਚ ਸਿੱਧੂ ਦੇ ਵਕੀਲ ਦਾ ਵੀ ਕਹਿਣਾ ਸੀ ਕਿ ਇਹ ਕਦੇ ਕਦੇ ਹੁੰਦਾ ਹੈ ਕਿ ਸੁਪਰੀਮ ਕੋਰਟ ਆਪਣੇ ਹੀ ਕੀਤੇ ਫ਼ੈਸਲੇ ਨੂੰ ਦੁਬਾਰਾ ਸੁਣੇ ਤੇ ਫ਼ਿਰ ਸ ਜ਼ਾ ਸੁਣਾਵੇ। ਹੋ ਸਕਦਾ ਹੈ ਕਿ ਸਿੱਧੂ ਇਸ ਮਾਮਲੇ ਵਿੱਚ ਦੁਬਾਰਾ ਰੀਵਿਉ ਪਟੀਸ਼ਨ ਪਾਉਣ ਪਰ ਦੂਜੇ ਪਾਸੇ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਸਿੱਧੂ ਨੂੰ ਹੁਣ ਜੇ ਲ੍ਹ ਜਾਣਾ ਹੀ ਪਵੇਗਾ ਕਿਉਂਕਿ ਉਸ ਕੋਲ ਹੁਣ ਕੋਈ ਵਿਕਲਪ ਨਹੀਂ ਬਚਿਆ ਹੈ।