‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੀ ਘਟਨਾ ਪਿੱਛੇ ਬਾਦਲਾਂ ਦੀ “ਰਾਜਨੀਤਿਕ ਦਖਲਅੰਦਾਜ਼ੀ” ਤੇ ਵੋਟਾਂ ਦਾ ਧਰੁਵੀਕਰਨ ਚੋਣਾਂ ਵਿੱਚ ਵਰਤਣ ਕਰਕੇ 2007 ਤੋਂ ਲੈ ਕੇ 2014 ਤੱਕ ਡੇਰਾ ਸਾਧ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਅਦਾਲਤ ‘ਚ ਕੋਈ ਚਲਾਨ ਪੇਸ਼ ਨਹੀਂ ਕੀਤਾ ਗਿਆ ਅਤੇ ਉਲਟਾ ਉਸ ਖ਼ਿਲਾਫ਼ ਦਰਜ ਹੋਈ ਐੱਫ.ਆਈ.ਆਰ. ਨੂੰ ਰੱਦ ਕਰਨ ਦੇ ਹੁਕਮ ਦਿੱਤੇ ਗਏ”I
ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ ਛੇ ਸਾਲ ਹੋ ਚੁੱਕੇ ਹਨ। ਨਾ ਤੁਹਾਡੇ 2 ਸਾਲ ਦੇ ਰਾਜ ਦੌਰਾਨ ਇਸਦਾ ਇਨਸਾਫ਼ ਹੋਇਆ, ਨਾ ਹੀ ਅਗਲੇ ਸਾਢੇ 4 ਸਾਲਾਂ ਵਿੱਚ ਇਨਸਾਫ਼ ਹੋਇਆ। ਅੱਜ ਹੁਣ ਜਦ ਨਵੀਂ ਸਿਟ (SIT) ਪੰਜਾਬ ਦੀ ਰੂਹ ‘ਤੇ ਹੋਏ ਹਮਲੇ ਦੇ ਇਨਸਾਫ਼ ਦੀ ਦਹਿਲੀਜ਼ ‘ਤੇ ਪਹੁੰਚ ਗਈ ਹੈ ਤਾਂ ਤੁਸੀਂ ਰਾਜਨੀਤਿਕ ਦਖਲ ਦਾ ਢੰਡੋਰਾ ਪਿੱਟ ਰਹੇ ਹੋ। ਰਾਜਨੀਤਿਕ ਦਖਲ ਤਾਂ ਉਹ ਸੀ, ਜਿਸ ਕਰਕੇ ਇਨਸਾਫ਼ ਹੋਣ ‘ਚ ਛੇ ਸਾਲ ਦੇਰੀ ਹੋਈ।