‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਬੇਅਦਬੀ ਮਾਮਲਿਆਂ ‘ਤੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਨਵਜੋਤ ਸਿੰਘ ਸਿੱਧੂ ਸਾਢੇ ਚਾਰ ਸਾਲਾਂ ਬਾਅਦ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਕੋਲ ਬੇਅਦਬੀ ਮਾਮਲਿਆਂ ਸਬੰਧੀ ਸੰਵੇਦਨਸ਼ੀਲ ਸਬੂਤ (sensational evidence) ਹਨ। ਉਨ੍ਹਾਂ ਨੇ ਇਸਨੂੰ ਖ਼ਾਲਸਾ ਪੰਥ, ਕੋਰਟ ਅਤੇ ਐੱਸਆਈਟੀ ਸਾਹਮਣੇ ਪੇਸ਼ ਕਰਨ ਬਾਰੇ ਕਿਹਾ ਹੈ। ਸਿੱਧੂ ਇਹ ਸਭ ਕੁੱਝ ਛੱਡ ਕੇ ਭੱਜਣਾ ਚਾਹੁੰਦੇ ਹਨ ਅਤੇ ਸਿੱਧੂ ਰਿਟਾਇਰਡ ਜੱਜ ਦੀ ਰਾਜਨੀਤਿਕ ਰਿਪੋਰਟ ਦੇ ਪਿੱਛੇ ਲੁਕ ਰਹੇ ਹਨ, ਭਾਵ ਉਸ ਰਿਪੋਰਟ ਦਾ ਸਹਾਰਾ ਲੈ ਰਹੇ ਹਨ, ਜੋ ਕਿ ਹਾਈਕੋਰਟ ਵੱਲੋਂ ਪਹਿਲਾਂ ਤੋਂ ਹੀ ਬੇਨਕਾਬ, ਰੱਦ ਜਾਂ ਕੂੜਾ-ਕਰਕਟ ਕੀਤੀ ਜਾ ਚੁੱਕੀ ਹੈ’।

Leave a Reply

Your email address will not be published. Required fields are marked *