Punjab

ਸਿੱਧੂ ਨੇ ਵਜਾਈ ਪੰਜਾਬ ਮਾਡਲ ਨਾਲ ਹੋਣ ਵਾਲੇ ਵਿੱਤੀ ਸੁਧਾਰਾਂ ਦੀ ਬੀਨ

‘ਦ ਖਾਲਸ ਬਿਓਰੋ : ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੀਆਂ ਵਿੱਤੀ ਹਾਲਾਤਾਂ ਨੂੰ ਸੁਧਾਰਨ ਲਈ ਇੱਕ ਰੋਡ ਮੈਪ ਤਿਆਰ ਕੀਤਾ ਹੈ ਅਤੇ ਇਹ ਦਾਅਵਾ ਕੀਤਾ ਹੈ ਕਿ ਮਾਫੀ ਆ ਤੇ ਨੱਥ ਪਾ ਕੇ ਪੰਜਾਬ ਦੀ ਵਿੱਤੀ ਹਾਲਤ ਸੁਧਾਰ ਜਾ ਸਕਦੇ ਹਨ।ਸਿੱਧੂ ਨੇ ਇਸ ਨੂੰ ਪੰਜਾਬ ਮਾਡਲ ਦਾ ਨਾਮ ਦਿਤਾ ਹੈ।ਇਸ ਬਾਰੇ ਚੰਡੀਗੜ ਵਿੱਚ ਹੋਈ ਇਕ ਪ੍ਰੈਸ ਕਾਨਫ੍ਰੰਸ ਵਿੱਚ ਬੋਲਦਿਆਂ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਅੱਜ ਮਾ ਫੀਆ ਮਾਡਲ ਚੱਲ ਰਿਹਾ ਹੈ,ਜਿਸ ਨਾਲ ਅੱਜ ਤੱਕ ਖਜ਼ਾਨਾ ਖਾਲੀ ਹੈ।

ਸ਼ ਰਾਬ ਮਾ ਫੀਆ  ਹੋਰ ਰਾਜ ਸ਼ਰਾ ਬ ਤੇ ਵੈਟ ਲਗਾ ਕੇ ਦੁੱਗਣੇ ਤੋਂ ਵੀ ਜਿਆਦਾ  ਕਮਾ ਰਹੇ ਹਨ  ਪਰ ਪੰਜਾਬ ਵਿੱਚ 4000-5000 ਕਰੋੜ ਰੁੱਪਏ ਐਕ ਸਾਇਜ਼ ਦੀ ਚੋਰੀ ਹੁੰਦੀ ਹੈ ਤੇ ਸ਼ਰਾ ਬ ਗੈਰਕਾਨੂੰਨੀ ਤੌਰ ਤੇ,ਸ਼ਰੇਆਮ ਵਿੱਕ ਰਹੀ ਹੈ।ਜੇਕਰ ਇਸ ਨੂੰ ਕਾਬੂ ਕਰ ਲਿਆ ਜਾਵੇ ਤਾਂ ਸੂਬੇ ਦੀ ਆਰਥਿਕ ਹਾਲਤ ਨੂੰ ਕਾਫੀ ਸੁਧਾਰਿਆ ਜਾ ਸਕਦਾ ਹੈ।

ਰੇਤ  ਮਾ ਫੀਆ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਮਾਫੀ ਆ ਦੇ ਭ੍ਰਿਸ਼ਟਾਚਾਰ ਤੇ ਕਾਬੂ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ  ਰੇਤ ਮਾਈਨਿੰਗ 'ਤੇ ਸਰਕਾਰੀ ਨਿਯੰਤਰਣ ਲਾਗੂ ਕੀਤਾ ਜਾਵੇ  ਹੈ ਅਤੇ ਉਚਿਤ ਨਿਯੰਤ੍ਰਿਤ ਨੀਤੀਆਂ ਬਣਾਈਆਂ ਜਾਣ।ਇਸ ਲਈ ਸਰਕਾਰ ਵੱਲੋਂ  'ਰੇਤ ਮਾਈਨਿੰਗ ਕਾਰਪੋਰੇਸ਼ਨ' ਬਣਾਇਆ ਜਾਵੇਗਾ ਤੇ "ਪੰਜਾਬ ਔਨਲਾਈਨ ਸੈਂਡ" ਪਲੇਟਫਾਰਮ 'ਤੇ ਨਿਸ਼ਚਿਤ ਕੀਮਤ 'ਤੇ ਔਨਲਾਈਨ ਬੁਕਿੰਗ ਤੋਂ ਲੈ ਕੇ ਡਿਲੀਵਰੀ ਟਰੈਕਿੰਗ ਲਈ ਟਰੱਕਾਂ 'ਤੇ ਆਰਡਰ ਕਰਨ, ਡਿਲਿਵਰੀ ਕਰਨ ਅਤੇ ਨਿਗਰਾਨੀ ਕਰਨ ਲਈ ਤਕਨੀਕ ਦੀ ਵਰਤੋਂ ਕ੍ਰਾਂਤੀਕਾਰੀ  ਬਦਲਾਅ ਸਾਬਿਤ ਹੋ ਸਕਦੀ ਹੈ।ਇਸੇ ਤਰਾਂ ਕੇਬਲ ਤੇ ਟਰਾਂਸਪੋਰਟ ਕਾਰੋਬਾਰ ਵਿੱਚ ਵੀ  ਕੁੱਝ ਜਰੂਰੀ ਸੋਧਾਂ ਕੀਤੀਆਂ ਜਾਣ ਤਾਂ ਇਹ ਵੀ ਰਾਜ ਦੀ ਵਿੱਤੀ ਹਾਲਤ ਸੁਧਾਰਨ ਵਿੱਚ ਕਾਫੀ ਯੋਗਦਾਨ ਦੇ ਸਕਦੇ ਹਨ।

ਇਸ ਤੋਂ ਇਲਾਵਾ ਹੋਰ ਬਹੁਤ ਕੁਝ ਹੈ ਜੋ ਪੰਜਾਬ ਮਾਡਲ ਰਾਹੀਂ ਹੋਣ ਵਾਲੀਆਂ  ਸੁਧਾਰ ਯੋਜਨਾਵਾਂ ਦਾ ਇੱਕ ਹਿੱਸਾ ਹੈ ।ਰਾਜ ਅਤੇ ਇਸ ਦੇ ਲੋਕਾਂ ਨੂੰ ਤਬਦੀਲੀ ਦੀ ਸੰਭਾਵਨਾ ਪ੍ਰਤੀ ਚੇਤੰਨ ਹੋਣਾ ਚਾਹੀਦਾ ਹੈ ਅਤੇ ਪ੍ਰਦੇਸ਼ ਕਾਂਗਰਸ ਦੁਆਰਾ ਐਲਾਨੀਆਂ ਗਈਆਂ ਯੋਜਨਾਵਾਂ ਦੀ ਸੰਭਾਵਨਾ ਨੂੰ ਸਮਝਣਾ ਚਾਹੀਦਾ ਹੈ।