Punjab

ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਦਾ ਜੇ ਲ੍ਹ ‘ਚ ਕੁ ਟਾ ਪਾ,ਬੰਬੀਹਾ ਗੈਂ ਗ ਨੇ ਲਈ ਜ਼ਿੰਮੇਵਾਰੀ

ਦ ਖ਼ਾਲਸ ਬਿਊਰੋ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਦੀ ਜੇ ਲ੍ਹ ਵਿੱਚ ਕੁੱ ਟ ਮਾ ਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਕਾਲਾਂਵਾਲੀ ਦੇ ਰਹਿਣ ਵਾਲੇ ਕੇਕੜਾ ਨੂੰ ਪੁਲਿ ਸ ਰਿ ਮਾਂਡ ਖ਼ਤਮ ਹੋਣ ਮਗਰੋਂ ਮੁਕਤਸਰ ਜੇਲ੍ਹ ਭੇਜ ਦਿੱਤਾ ਗਿਆ ਸੀ। ਇੱਥੇ ਪਹਿਲਾਂ ਹੀ ਬੰਦ ਬੰਬੀਹਾ ਗੈਂ ਗ ਨੇ ਕੇਕੜੇ ਦੀ ਕੁੱ ਟ ਮਾ ਰ ਕੀਤੀ।ਇਸ ਦਾ ਪਤਾ ਲੱਗਣ ’ਤੇ ਜੇ ਲ੍ਹ ਅਧਿਕਾਰੀਆਂ ਨੇ ਤੁਰੰਤ ਕੇਕੜੇ ਨੂੰ ਗੋਇੰਦਵਾਲ ਸਾਹਿਬ ਦੀ ਜੇ ਲ੍ਹ ਵਿੱਚ ਤਬਦੀਲ ਕਰ ਦਿੱਤਾ ।

ਬੰਬੀਹਾ ਗੈਂ ਗ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕੇਕੜੇ ਦੀ ਕੁੱ ਟ ਮਾ ਰ ਦੀ ਜ਼ਿੰਮੇਵਾਰੀ ਲਈ ਹੈ। ਉਧਰ, ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ ਸੀ। ਝ ਗੜਾ ਤੁਰੰਤ ਰੋਕ ਦਿੱਤਾ ਗਿਆ।   ਬੰਬੀਹਾ ਗੈਂ ਗ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਸੰਦੀਪ ਕੇਕੜਾ ਬਾਰੇ ਸਾਰਿਆਂ ਨੂੰ ਪਤਾ ਹੈ। ਇਸ ਘ ਟੀਆ ਇਨਸਾਨ ਨੇ ਥੋੜ੍ਹੇ ਜਿਹੇ ਪੈਸੇ ਲਈ ਮੂਸੇਵਾਲਾ ਦੀ ਰੇਕੀ ਕੀਤੀ ਸੀ। ਹੁਣ ਇਹ ਰਿਮਾਂਡ ਖਤਮ ਹੋਣ ਦੇ ਬਾਅਦ ਮੁਕਤਸਰ ਜੇ ਲ੍ਹ ਵਿਚ ਭੇਜਿਆ ਗਿਆ ਸੀ। ਉਥੇ ਪਹੁੰਚਣ ‘ਤੇ ਭੱਲਾ ਬਠਿੰਡਾ ਤੇ ਉਸ ਦੇ ਦੋਸਤਾਂ ਨੇ ਸੰਦੀਪ ਕੇਕੜਾ ਨੂੰ ਚੰਗੀ ਤਰ੍ਹਾਂ ਕੁੱ ਟਿਆ। ਬੰਬੀਹਾ ਗੈਂ ਗ ਨੇ ਪੋਸਟ ਵਿਚ ਕਿਹਾ ਕਿ ਸੰਦੀਪ ਕੇਕੜਾ ਨੂੰ ਮਾ ਰਨਾ ਸੀ ਪਰ ਜੇਲ੍ਹ ਮੁਲਾ ਜ਼ਮਾਂ ਨੇ ਲੜਾਈ ਦੇ ਵਿੱਚ ਆ ਕੇ ਉਸ ਨੂੰ ਬਚਾ ਲਿਆ।

ਬੰਬੀਹਾ ਗੈਂ ਗ ਨੇ ਧ ਮਕੀ ਦਿੱਤੀ ਕਿ ਮੂਸੇਵਾਲਾ ਦੀ ਹੱਤਿ ਆ ਦੇ ਮਾਮਲੇ ਵਿਚ ਜੋ ਵੀ ਦੋ ਸ਼ੀ ਜੇਲ੍ਹ ਵਿਚ ਆਏਗਾ, ਉਸ ਨਾਲ ਇਹੀ ਸਲੂਕ ਕਰਾਂਗੇ। ਜੇ ਲ੍ਹ ਵਿਚ ਆਉਣ ਵਾਲਾ ਕੋਈ ਵੀ ਕਾ ਤਲ ਬਖਸ਼ਿਆ ਨਹੀਂ ਜਾਵੇਗਾ। ਸਮਾਂ ਆਉਣ ‘ਤੇ ਉਸ ਦਾ ਨੁਕਸਾਨ ਜ਼ਰੂਰ ਹੋਵੇਗਾ। ਇੱਕ-ਇੱਕ ਦਾ ਹਿਸਾਬ ਹੋਵੇਗਾ। ਬੰਬੀ ਹਾ ਗੈਂ ਗ ਨੇ ਮੂਸੇਵਾਲਾ ਨੂੰ ਲੀਜੈਂਡ ਕਰਾਰ ਦਿੱਤਾ।