The Khalas Tv Blog Punjab ਮਾਤਾ ਚਰਨ ਕੌਰ ਦੀ ਸਿੱਧੂ ਦੀ ਆਵਾਜ਼ ਵਰਤਣ ਵਾਲਿਆਂ ਨੂੰ ਚਿਤਾਵਨੀ,ਕਿਹਾ ਆਖਰੀ ਦਮ ਤੱਕ ਇਨਸਾਫ਼ ਦੀ ਲੜਾਂਗੀ ਲੜਾਈ
Punjab

ਮਾਤਾ ਚਰਨ ਕੌਰ ਦੀ ਸਿੱਧੂ ਦੀ ਆਵਾਜ਼ ਵਰਤਣ ਵਾਲਿਆਂ ਨੂੰ ਚਿਤਾਵਨੀ,ਕਿਹਾ ਆਖਰੀ ਦਮ ਤੱਕ ਇਨਸਾਫ਼ ਦੀ ਲੜਾਂਗੀ ਲੜਾਈ

ਮਾਨਸਾ : ਹਰ ਐਤਵਾਰ ਦੀ ਤਰਾਂ ਅੱਜ ਵੀ ਪਿੰਡ ਮੂਸੇ ਆਪਣੇ ਘਰ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਸਰਕਾਰਾਂ ਵਲੋਂ ਸਿੱਧੂ ਦੇ ਕੇਸ ਵਿੱਚ ਅਪਨਾਏ ਜਾ ਰਹੇ ਢਿੱਲੇ ਰਵਈਏ ਕਾਰਨ ਨਿਰਾਸ਼ਾ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਉਸ ਪ੍ਰਮਾਤਮਾ ਦੇ ਘਰ ਇਨਸਾਫ਼ ਜਰੂਰ ਹੋਵੇਗਾ। ਉਹਨਾਂ ਕਿਹਾ ਕਿ 2 % ਲੋਕ ਜੋ ਸਿੱਧੂ ਮੂਸੇਵਾਲੇ ਨੂੰ ਪਹਿਲਾਂ ਵੀ ਪਸੰਦ ਨਹੀਂ ਕਰਦੇ ਸੀ ਉਹ ਸਿੱਧੂ ਦੇ ਮਰਨ ਤੋਂ ਬਾਅਦ ਚੁੱਪ ਜਰੂਰ ਸੀ। ਚਰਨ ਕੌਰ ਨੇ ਕਿਹਾ ਕਿ ਪਰ ਉਹ ਲੋਕ ਸਮੇਂ ਸਮੇਂ ਦੌਰਾਨ ਸਿੱਧੂ ਦੇ ਖ਼ਿਲਾਫ਼ ਜ਼ਹਿਰ ਉਗਲ ਰਹੇ ਸਨ।

ਉਨ੍ਹਾਂ ਨੇ ਸਿੱਧੂ ਨੂੰ ਮੰਦਾ ਬੋਲਣ ਵਾਲਿਆਂ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਇਹ ਜੋ ਬੋਲਣ ਇਹ ਬੋਲੀ ਜਾਣ ਪਰ ਬਾਅਦ ਵਿੱਚ ਮੁਆਫ਼ੀ ਨਾ ਮੰਗਣ। ਉਨ੍ਹਾਂ ਨਿਰਾਸ਼ਾ ਤੇ ਨਾ-ਉਮੀਦਗੀ ਜ਼ਾਹਿਰ  ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਪਿਛਲੇ ਇੱਕ ਸਾਲ ਤੋਂ ਉਹ ਇਨਸਾਫ਼ ਲਈ ਭਟਕ ਰਹੇ ਹਨ ਪਰ ਕਿਸੇ ਪਾਸੇ ਵੀ ਉਹਨਾਂ ਦੀ ਸੁਣੀ ਨਹੀਂ ਗਈ ਹੈ। ਕੇਸ ਜਿਥੇ ਸਾਲ ਪਹਿਲਾਂ ਖ਼ੜਾ ਸੀ ਉਥੇ ਹੀ ਅੱਜ ਖੜਾ ਹੈ ।

ਵਿਦੇਸ਼ਾਂ ਵਿੱਚ ਸਿੱਧੂ ਮੂਸੇਵਾਲਾ ਦੀ ਬਰਸੀ ਮਨਾਏ ਜਾਣ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇੰਗਲੈਂਡ ਤੇ ਆਸਟਰੇਲੀਆ ਵਿੱਚ ਸਮਾਗਮ ਕੀਤੇ ਜਾ ਰਹੇ ਹਨ ,ਜਿਹਨਾਂ ਦੇ ਚੱਲਦਿਆਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਇੰਗਲੈਂਡ ਗਏ ਹੋਏ ਹਨ। ਉਹਨਾਂ ਇੰਗਲੈਂਡ ਤੇ ਆਸਟਰੇਲੀਆ ਵਸਦੇ ਸਿੱਧੂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ।

ਉਹਨਾਂ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਿਰਾਸ਼ ਨਾ ਹੋਣ,ਸਰਕਾਰਾਂ ਨਾ ਸਹੀ ਪਰ ਉਹ ਅਕਾਲ ਪੁਰਖ ਉਹਨਾਂ ਦਾ ਸਹਾਈ ਜ਼ਰੂਰ ਹੋਵੇਗਾ।ਆਪਣੇ ਆਖਰੀ ਦਮ ਤੱਕ ਉਹਨਾਂ ਦੀ ਲੜਾਈ ਜਾਰੀ ਰਹੇਗੀ। ਸਿੱਧੂ ਦੇ ਆਉਣ ਵਾਲੇ ਜਨਮ ਦਿਨ ‘ਤੇ ਹੋਲੋਗ੍ਰਾਮ ਜਾਰੀ ਕਰਨ ਸੰਬੰਧੀ ਉਹਨਾਂ ਕਿਹਾ ਹੈ ਕਿ ਇਸ ਸੰਬੰਧੀ ਬਾਪੂ ਬਲਕੌਰ ਸਿੰਘ ਇੰਗਲੈਂਡ ਵਿੱਚ ਮੀਟਿੰਗਾਂ ਕਰ ਰਹੇ ਹਨ ਪਰ ਕੁੱਝ ਕਾਰਨਾਂ ਕਾਰਨਾ 1-2 ਮਹੀਨੇ ਦੀ ਦੇਰੀ ਹੋ ਸਕਦੀ ਹੈ। ਆਰਟੀਫੀਸ਼ਲ ਇੰਟੈਂਲੀਜੈਂਸ ਤਕਨੀਕ ਵਰਤ ਕੇ ਸਿੱਧੂ ਦੇ ਗਾਣਿਆਂ ਨੂੰ ਵਰਤਣ ਵਾਲਿਆਂ ਨੂੰ ਮਾਤਾ ਚਰਨ ਕੌਰ ਨੇ ਅਪੀਲ ਕੀਤੀ ਹੈ ਕਿ ਉਹਨਾਂ ਦੇ ਕੋਲ ਉਹਨਾਂ ਦੇ ਪੁੱਤਰ ਦੀ ਆਵਾਜ਼ ਹੀ ਬਾਕਿ ਰਹਿ ਗਈ ਹੈ। ਪੈਸੇ ਕਮਾਉਣ ਲਈ ਉਸ ਨੂੰ ਨਾ ਵਰਤਿਆ ਜਾਵੇ ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਲਈ ਮਜਬੂਰ ਹੋ ਜਾਣਗੇ।

Exit mobile version