‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਆਸ਼ਿਕਾਂ ਦਾ ਗਿਣਤੀ ਮਿਲੀਅਨਾਂ ਵਿੱਚ ਹੈ। ਮੁੰਡੇ ਕੁੜੀਆਂ ਉਹਦੀ ਇੱਕ ਝਲਕ ਦੇਖਣ ਲਈ ਪੱਬਾਂ ਭਾਰ ਹੋਏ ਰਹਿੰਦੇ ਸਨ। ਅਗਲੇ ਮਹੀਨੇ ਉਹਦਾ ਕੈਨੇਡਾ ਦਾ ਬੈਕ ਟੂ ਬਿਜ਼ਨਸ ਟੂਰ ਸੀ ਅਤੇ ਉੱਥੇ ਵਸਦੇ ਸੰਗੀਤ ਪ੍ਰੇਮੀ ਉਹਦੀ ਉਡੀਕ ਹੁਣੇ ਤੋਂ ਅੱਖਾਂ ਵਿਛਾਈ ਬੈਠੇ ਸਨ। ਸਿੱਧੂ ਮੂਸੇਵਾਲਾ ਆਪ ਅਮਰੀਕਨ ਰੈਪਰ ਅਤੇ ਐਂਕਰ ਟੂਪੈਕ ਸ਼ਾਕੁਰ ਦਾ ਮੁਰੀਦ ਸੀ। ਅਫਸੋਸ ਕਿ ਦੋਹਾਂ ਦੀ ਮੌਤ ਜੋਬਨ ਰੁੱਤੇ ਗੋਲੀਆਂ ਨਾਲ ਹੋਈ । ਸਿੱਧੂ ਮੂਸੇਵਾਲਾ ਦੇ ਆਖਰੀ ਰਲੀਜ਼ ਗੀਤ ਦਾ ਲਾਸਟ ਰਾਈਡ ਦੇ ਕਵਰ ‘ਤੇ ਟੂਪੈਕ ਸ਼ਾਕੁਰ ਦੀ ਤਸਵੀਰ ਸਜਾ ਰੱਖੀ ਸੀ।
ਟੂਪੈਕ ਸ਼ਾਕੁਰ ਦੇ ਜਦੋਂ ਗੋਲੀਆਂ ਵੱਜੀਆਂ ਤਾਂ ਉਹਦੀ ਉਮਰ 25 ਸਾਲ ਦੀ ਸੀ ਜਦਕਿ ਮੂਸੇਵਾਲ 28 ਨੂੰ ਢੁਕਿਆ ਹੋਣੈ। ਟੂਪੈਕ 16 ਜੂਨ 1971 ਨੂ ਜਨਮਿਆ ਅਤੇ 1996 ਨੂੰ ਸਦਾ ਲਈ ਮੌ ਤ ਦੀ ਗੋਦੀ ‘ਚ ਜਾ ਸੁੱਤਾ। ਉਹਦੇ ਕਾਤਲ ਤਾਂ ਹਾਲੇ ਤੱਕ ਫੜੇ ਨਹੀਂ ਗਏ ਪਰ ਉਹਦੇ ਸ਼ਬਦ ਢਾਈ ਦਹਾਕਿਆਂ ਬਾਅਦ ਵੀ ਬੁਲਾਂ ‘ਤੇ ਹਨ ਅਤੇ ਕੰਨਾਂ ਵਿੱਚ ਗੂੰਜ਼ਦੇ ਹਨ। ਟੂਪੈਕ ਸ਼ਾਕੁਰ ਦਾ ਸੰਗੀਤ ਜਗਤ ਵਿੱਚ ਕੈਰੀਅਰ 1990 ਨੂੰ ਸ਼ੁਰੂ ਹੋਇਆ। ਉਸ ਨੇ ਮੰਨੋਰਜਨ ਦੇ ਖੇਤਰ ਵਿੱਚ ਰੈਪਰ ਦੇ ਤੌਰ ‘ਤੇ ਪੈਰ ਧਰਿਆ ਅਤੇ ਉਹਦੇ ਰਿਕਾਰਡ 75 ਮਿਲੀਅਨ ਨੂੰ ਜਾ ਟਿਕੇ।
“ਗੁਰੂ ਚੇਲੇ” ਵਿੱਚ ਇੱਕ ਸਾਂਝ ਹੋਰ ਵੀ ਸੀ ਕਿ ਟੂਪੈਕ ਦੇ ਮਾਪੇ ਸਿਆਸਤ ਵਿੱਚ ਪੈਰ ਧਰਦੇ ਸਨ ਅਤੇ ਬਲੈਕ ਪੈਥਰ ਪਾਰਟੀ ਦੇ ਕਾਰਕੁੰਨ ਸਨ। ਇੱਧਰ ਮੂਸੇਵਾਲੇ ਦੀ ਮਾਂ ਚਰਨ ਕੌਰ ਨੇ ਪਿੰਡ ਦੀ ਸਰਪੰਚੀ ਕੀਤੀ। ਉਨ੍ਹੇ ਆਪ ਵੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜਮਾਂਈ ਸੀ। ਦੋਹਾਂ ਵਿੱਚ ਵੱਡਾ ਅੰਤਰ ਇਹ ਸੀ ਕਿ ਟੂਪੈਕ ਨੇ ਸਮਾਜਿਕ ਸਮੱਸਿਆਵਾਂ ਅਤੇ ਨਾਬਰਾਬਰੀ ਦੇ ਪਾੜੇ ਦੇ ਗੀਤ ਗਾਏ । ਇਸਦੇ ਉਲਟ ਉਸਦਾ ਸ਼ਰਧਾਲੂ ਹਥਿ ਆਰ ਰੱਖਣ ਅਤੇ ਗੰ ਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਦੇ ਸਿਰ ‘ਤੇ ਟੀਸੀ ‘ਤੇ ਜਾ ਖੜ੍ਹਿਆ ਸੀ।
ਟੂਪੈਕ ਨੂੰ ਛੇੜ ਛਾੜ ਦੇ ਕੇਸ ਵਿੱਚ ਅੱਠ ਮਹੀਨੇ ਦਾ ਜੇ ਲ੍ਹ ਕੱਟਣੀ ਪਈ ਸੀ।ਸਿੱਧੂ ਮੂਸੇਵਾਲਾ ਨੇ ਗੋ ਲੀ ਲੱਗਣ ਤੋਂ ਬਾਅਦ ਦੂਜਾ ਸਾਹ ਨਾ ਭਰਿਆ ਪਰ ਟੂਪੈਕ ਸ਼ਾਕੁਰ ਛੇ ਦਿਨ ਜਿੰਦਗੀ ਅਤੇ ਮੌ ਤ ਦੀ ਲ ੜਾਈ ਲੜਨ ਤੋਂ ਬਾਅਦ ਹਾਰ ਗਿਆ ਸੀ।