‘ਦ ਖਾਲਸ ਬਿਊਰੋ:ਪੰਜਾਬ ਪੁਲਿਸ ਨੇ ਰੇਡ ਕਰ ਕੇ ਬਿਹਾਰ ਤੋਂ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਲੁਧਿਆਣਾ ਪੁਲਿਸ ਬਿਹਾਰ ਦੇ ਗੋਪਾਲਗੰਜ ਇਲਾਕੇ ਤੋਂ ਗੈਂਗਸਟਰ ਰਾਜਾ ਨੂੰ ਗ੍ਰਿਫਤਾਰ ਕਰ ਕੇ ਪੰਜਾਬ ਲਿਆ ਰਹੀ ਹੈ।
ਇਸ ਸੰਬੰਧ ਵਿੱਚ ਗੋਪਾਲਗੰਜ ਪੁਲਿਸ ਦੇ ਅਧਿਕਾਰੀ ਨੇ ਦਸਿਆ ਹੈ ਕਿ ਮੁਹੰਮਦ ਰਾਜਾ ਨਾਂ ਦੇ ਇਸ ਮੁਲਜ਼ਮ ਤੇ ਪਹਿਲਾਂ ਹੀ ਕਈ ਕੇਸ ਦਰਜ ਹਨ ਤੇ ਇਸ ਵਿਅਕਤੀ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਲੈ ਕੇ ਲੁਧਿਆਣੇ ਦੇ ਇੱਕ ਕਾਰੋਬਾਰੀ ਤੋਂ ਰੰਗਦਾਰੀ ਮੰਗੀ ਸੀ ਤੇ ਕੁੱਝ ਪੈਸੇ ਦਾ ਲੈਣ-ਦੇਣ ਵੀ ਹੋਇਆ ਸੀ ,ਜਿਸ ਕਾਰਣ ਪੰਜਾਬ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਇਸ ਦਾ ਟਰਾਂਜਿਟ ਵਾਰੰਟ ਲੈ ਲਿਆ ਹੈ ਤੇ ਇਸ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ।