ਖਾਲਸ ਬਿਊਰੋ:ਸਿੱਧੂ ਮੂਸੇ ਵਾਲਾ ਕ ਤਲ ਮਾਮਲੇ ਦੀਆਂ ਤਾਰਾਂ ਹੁਣ ਰਾਜਸਥਾਨ ਨਾਲ ਜੁੜ ਰਹੀਆਂ ਹਨ। ਮਾਨਸਾ ਪੁਲਿਸ ਨੇ ਸਿੱਧੂ ਕੇਸ ਵਿੱਚ ਪੁੱਛਗਿੱਛ ਲਈ ਰਾਜਸਥਾਨ ਦੀ ਚੁਰੂ ਜੇਲ੍ਹ ‘ਚੋਂ ਪ੍ਰੋਡਕਸ਼ਨ ਵਾਰੰਟ ਉੱਤੇ ਮਾਨਸਾ ਲਿਆਂਦੇ ਗਏ ਅਰਸ਼ਦ ਖਾਨ ਨੂੰ ਅੱਜ ਮਾਨਸਾ ਦੀ ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਮਾਨਸਾ ਪੁਲਿਸ ਨੂੰ ਮੁਲਜ਼ਮ ਦਾ 6 ਦਿਨ ਦਾ ਪੁਲਿਸ ਰਿਮਾਂਡ ਦੇ ਕੇ 8 ਅਗਸਤ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਹਨ | ਸਿੱਧੂ ਮੂਸੇਵਾਲਾ ਕ ਤਲ ਕੇਸ ਵਿੱਚ ਅਰਸ਼ਦ ਦੀ ਭੂਮਿਕਾ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਅਰਸ਼ਦ ਇੱਕ ਹਿਸਟਰੀ ਸ਼ੂਟਰ ਹੈ ਤੇ ਉਸ ਵਿਰੁੱਧ ਫਿਰਕੂ ਘਟ ਨਾਵਾਂ ਦੇ ਨਾਲ-ਨਾਲ ਦਰਜਨ ਦੇ ਕਰੀਬ ਹੋਰ ਵੀ ਕਈ ਕੇਸ ਦਰਜ ਹਨ। ਸਿੱਧੂ ਨਾਲ ਜੁੜੇ ਮਾਮਲੇ ਵਿੱਚ ਉਸ ਨੂੰ ਇਸ ਲਈ ਗ੍ਰਿ ਫਤਾਰ ਕੀਤਾ ਗਿਆ ਹੈ ਕਿਉਂਕਿ ਉਸ ਤੇ ਕ ਤਲ ਲਈ ਵਰਤੀ ਬੋਲੈਰੋ ਮੁਹਈਆ ਕਰਾਉਣ ਦਾ ਇਲਜ਼ਾਮ ਹੈ। ਇਹ ਬੋਲੈਰੋ ਗੱਡੀ ਕਤਲ ਤੋਂ ਇੱਕ ਹਫਤਾ ਪਹਿਲਾਂ ਰਾਜਸਥਾਨ ਤੋਂ ਹਰਿਆਣਾ ਲਿਆਂਦੀ ਗਈ ਸੀ ।