‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਸਿੱਧੂ ਮੂਸੇਵਾਲਾ ਦੇ ਸਰੀਰ ਉੱਤੇ ਕੁੱਲ 19 ਗੋ ਲੀਆਂ ਲੱਗੀਆਂ ਹਨ। ਮੂਸੇਵਾਲਾ ਦੇ ਗੋਡਿਆਂ, ਲੱਤਾਂ, ਬਾਹਾਂ, ਵੱਖੀ, ਫੇਫੜਿਆਂ, ਜਿਗਰ, ਛਾਤੀ ਅਤੇ ਮੋਢੇ ‘ਤੇ ਗੋ ਲੀਆਂ ਲੱਗੀਆਂ ਹਨ।
ਕਿੱਥੇ-ਕਿੱਥੇ ਲੱਗੀ ਗੋ ਲੀ
- ਮੂਸੇਵਾਲਾ ਦੇ ਖੱਬੇ ਗੋਡੇ ਉੱਤੇ ਇਕੱਠੀਆਂ ਤਿੰਨ ਗੋ ਲੀਆਂ ਲੱਗੀਆਂ ਹਨ।
- ਸੱਜੇ ਲੱਤ ਦੇ ਪੱਟ ਉੱਤੇ ਤਿੰਨ ਗੋ ਲੀਆਂ ਲੱਗੀਆਂ ਹਨ ਜੋ ਉੱਪਰ ਹੇਠਾਂ ਵੱਜੀਆਂ ਹਨ।
- ਸੱਜੇ ਪਾਸੇ ਵਾਲੀ ਵੱਖੀ ਉੱਤੇ ਚਾਰ ਗੋ ਲੀਆਂ ਲੱਗੀਆਂ ਹਨ, ਜੋ ਕਿ ਦੋ ਉੱਪਰ ਅਤੇ ਦੋ ਹੇਠਾਂ ਵੱਜੀਆਂ ਹਨ।
- ਦੋ ਗੋ ਲੀਆਂ ਮੂਸੇਵਾਲਾ ਦੇ ਸਿੱਧਾ ਢਿੱਡ ਵਿੱਚ ਯਾਨਿ ਫੇਫੜਿਆਂ ਅਤੇ ਲਿਵਰ ਉੱਤੇ ਲੱਗੀਆਂ ਹਨ।
- ਇੱਕ ਗੋ ਲੀ ਮੂਸੇਵਾਲਾ ਦੇ ਮੋਢੇ ਦੇ ਹੇਠਲੇ ਹਿੱਸੇ ਉੱਤੇ ਲੱਗੀ ਹੈ।
- ਇੱਕ ਗੋ ਲੀ ਉਸਦੇ ਮੋਢੇ ਦੇ ਉੱਤੇ ਲੱਗੀ ਹੈ।
- ਇੱਕ ਗੋ ਲੀ ਉਸਦੀ ਛਾਤੀ ਉੱਤੇ ਲੱਗੀ ਹੈ।
- ਚਾਰ ਗੋ ਲੀਆਂ ਬਾਂਹ (ਕੂਹਣੀ) ਉੱਤੇ ਲੱਗੀਆਂ ਹਨ।
ਪੋਸਟਮਾਰਟਮ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੂਸੇਵਾਲਾ ਦੀ ਮੌ ਤ ਹਥਿ ਆਰਾਂ ਨਾਲ ਕੀਤੇ ਗਏ ਫਾਇਰ ਕਰਕੇ ਹੋਈ ਹੈ ਕਿਉਂਕਿ ਗੋ ਲੀਆਂ ਦੇ ਨਾਲ ਹੋਏ ਜ਼ਖ਼ ਮਾਂ ਦੀ ਤਾਬ ਨਾ ਝੱਲਦਿਆਂ ਉਸਦੀ ਮੌ ਤ ਹੋ ਗਈ ਸੀ। ਮੂਸੇਵਾਲਾ ਦੀ ਗੋ ਲੀਆਂ ਲੱਗਣ ਤੋਂ ਬਾਅਦ 15 ਮਿੰਟਾਂ ਵਿੱਚ ਮੌ ਤ ਹੋ ਗਈ ਸੀ। ਮੂਸੇਵਾਲਾ ਦਾ ਪੋਸਟ ਮਾਰਟਮ 12 ਤੋਂ 24 ਘੰਟਿਆਂ ਵਿੱਚ ਕੀਤਾ ਗਿਆ ਸੀ।
ਪੋਸ ਟਮਾਰਟਮ ਕਰਨ ਵਾਲੇ ਡਾਕਟਰਾਂ ਮੁਤਾਬਕ ਮੂਸੇਵਾਲਾ ਦੀ 15 ਮਿੰਟਾਂ ਵਿੱਚ ਮੌ ਤ ਹੋਈ ਹੈ ਪਰ ਹਾਦ ਸੇ ਮੌਕੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮੂਸੇਵਾਲਾ ਨੂੰ ਘਟਨਾ ਤੋਂ ਬਾਅਦ ਹਸਪਤਾਲ ਲਿਜਾਂਦਿਆਂ ਨੂੰ ਕਰੀਬ 25 ਮਿੰਟ ਦਾ ਸਮਾਂ ਲੱਗਾ। ਇਸਦਾ ਮਤਲਬ ਇਹ ਹੋਇਆ ਕਿ ਮੂਸੇਵਾਲਾ ਦੀ ਆਪਣੀ ਥਾਰ ਗੱਡੀ ਵਿੱਚ ਹੀ 15 ਮਿੰਟਾਂ ‘ਚ ਮੌ ਤ ਹੋ ਗਈ ਸੀ।
ਸੂਤਰਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ੍ਹ ਸਵੇਰੇ ਅੱਠ ਵਜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਜਾਣਗੇ।