ਅਮਰੀਕਾ ਦੇ ਫਲੋਰੀਡ ’ਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਅਚਾਨਕ ਯੂ-ਟਰਨ ਲੈਣ ਕਾਰਨ ਇਕ ਸੜਕ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਦੌਰਾਨ ਮਿੰਨੀ ਵੈਨ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹਰਜਿੰਦਰ ਸਿੰਘ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਅਤੇ ਉਸ ’ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ।
ਇਸ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਟਰੱਕ ਡਰਾਈਵਰ ਹਰਜਿੰਦਰ ਦੇ ਹੱਕ ਵਿੱਚ ਆਏ ਹਨ। ਉਨ੍ਹਾਂ ਨੇ ਕਿਹਾ ਕਿ ਹਰਜਿੰਦਰ ਨੇ ਇਹ ਗਲਤੀ ਜਾਣਬੁੱਝ ਕੇ ਨਹੀਂ ਕੀਤੀ, ਸਗੋਂ ਇਹ ਇੱਕ ਹਾਦਸਾ ਸੀ। ਉਨ੍ਹਾਂ ਅਪੀਲ ਕੀਤੀ ਕਿ ਸਾਰਾ ਪੰਜਾਬੀ ਭਾਈਚਾਰਾ ਹਰਜਿੰਦਰ ਦੀ ਮਦਦ ਲਈ ਅੱਗੇ ਆਵੇ, ਤਾਂ ਜੋ ਉਸਨੂੰ ਮੁਸ਼ਕਲ ਸਮੇਂ ਵਿੱਚ ਕਾਨੂੰਨੀ ਅਤੇ ਵਿੱਤੀ ਮਦਦ ਮਿਲ ਸਕੇ।
ਇੱਕ ਪੋਸਟ ਸਾਂਝਾ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਇਨਸਾਨ ਗਲਤੀਆਂ ਦਾ ਪੁੱਤਲਾ ਏ, ਕੁਝ ਗਲਤੀਆਂ ਅਸੀ ਜਾਣ ਬੁੱਝ ਕੇ ਕਰਦੇ ਹਾਂ ਜੋ ਕਿ ਕਿਸੇ ਨੂੰ ਠੇਸ ਪਹੁੰਚਾਉਣ ਦੀ ਮਨਸ਼ਾ ਨਾਲ ਹੋਣ ਪਰ ਜੋ ਗਲਤੀ ਬੇਟੇ ਹਰਜਿੰਦਰ ਸਿੰਘ ਤੋਂ ਹੋਈ ਏ ਉਹ ਗਲਤੀ ਨਹੀ ਉਹ ਗਲਤੀ ਦੁਰਘਟਨਾ ਸੀ ਜੋ ਕਦੇ ਵੀ ਕਿਸੇ ਨਾਲ ਵੀ ਵਾਪਰ ਸਕਦੀ ਏ, ਅਸੀ ਅਮਰੀਕਾ ਵਿੱਚ ਬੈਠੇ ਸਾਡੇ ਪੰਜਾਬੀ ਤੇ ਭਾਰਤੀ ਸਾਰਿਆ ਨੂੰ ਬੇਨਤੀ ਕਰਦੇ ਹਾਂ ਕਿ ਹਰਜਿੰਦਰ ਸਿੰਘ ਦੀ ਮਦਦ ਲਈ ਅੱਗੇ ਆਉਣ ਸਾਡੀ ਹਮਦਰਦੀ ਹਾਦਸੇ ਵਿਚ ਮਾਰੇ ਗਏ ਉਹਨਾਂ ਤਿੰਨ ਜੀਆਂ ਦੇ ਪਰਿਵਾਰਾ ਨਾਲ ਵੀ ਹੈ, ਪਰ ਏਸ ਬੱਚੇ ਤੋ ਭੁੱਲ ਹੋਈ ਏ ਜਿਸਨੂੰ ਗੁਨਾਹ ਬਣਾ ਕੇ ਉਸਦੀ ਜਿੰਦਗੀ ਬਰਬਾਦ ਨਾ ਕੀਤੀ ਜਾਵੇ ਵਾਹਿਗੁਰੂ ਮਿਹਰ ਕਰਨ।
ਦੱਸ ਦਈਏ ਕਿ ਬੀਤੇ ਦਿਨੀਂ ਫਲੋਰਿਡਾ ’ਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਅਚਾਨਕ ਗਲਤ ਯੂ-ਟਰਨ ਲੈਣ ਕਾਰਨ ਇਕ ਸੜਕ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਦੌਰਾਨ ਮਿੰਨੀ ਵੈਨ ਚਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ’ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਦੇਸ਼ ਨਿਕਾਲੇ ਤੋਂ ਬਚਣ ਲਈ ਭਾਰਤ ’ਚ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ।