Punjab

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇੱਕ ਵਾਰ ਫਿਰ ਵਿਦੇਸ਼ ਲਈ ਰਵਾਨਾ

Sidhu Moosewala's father Balkaur Singh left for abroad once again

ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਕ ਵਾਰ ਫਿਰ ਤੋਂ ਵਿਦੇਸ਼ ਯਾਤਰਾ ’ਤੇ ਰਵਾਨਾ ਹੋ ਗਏ ਹਨ। ਹਾਲਾਂਕਿ ਉਸਦੇ ਮਾਤਾ ਜੀ ਪਿੰਡ ਮੂਸਾ ਵਿਚ ਹੀ ਮੌਜੂਦ ਹਨ।  ਪਿਤਾ ਅਤੇ ਪਰਿਵਾਰ ਦੀ ਸੁਰੱਖਿਆ ਵਿਚ ਚੋਖਾ ਵਾਧਾ ਕੀਤਾ ਗਿਆ ਹੈ ਤੇ ਸਖ਼ਤ ਸੁਰੱਖਿਆ ਹੇਠ ਬਲਕੌਰ ਸਿੰਘ ਨੂੰ ਕੌਮਾਂਤਰੀ ਹਵਾਈ ਅੱਡੇ ਤੱਕ ਪਹੁੰਚਾਇਆ ਗਿਆ ਜਿਥੋਂ ਉਹ ਇੰਗਲੈਂਡ ਲਈ ਰਵਾਨਾ ਹੋਏ।  ਉਨ੍ਹਾਂ ਨੂੰ ਸਖ਼ਤ ਸੁਰਖਿਆ ਪਹਿਰੇ ‘ਚ ਦਿੱਲੀ ਏਅਰਪੋਰਟ ਪਹੁੰਚਾਇਆ ਗਿਆ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਲਕੌਰ ਸਿੰਘ ਯੂਕੇ ਜਾ ਚੁੱਕੇ ਹਨ। ਪਿਛਲੀ ਯਾਤਰਾ ਦੌਰਾਨ ਸਿੱਧੂ ਦੀ ਮਾਤਾ ਚਰਨ ਕੌਰ ਵੀ ਉਨ੍ਹਾਂ ਦੇ ਨਾਲ ਸੀ। ਪਰ ਇਸ ਵਾਰ ਬਲਕੌਰ ਸਿੰਘ ਇਕਲੇ ਵਿਦੇਸ਼ ਲਈ ਰਵਾਨਾ ਹੋਏ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਵਧਾਈ ਗਈ ਸੀ। ਵੱਡੀ ਗਿਣਤੀ ਵਿਚ ਪੁਲਿਸ ਫੋਰਸ ਸਿੱਧੂ ਮੂਸੇਵਾਲਾ ਦੀ ਕੋਠੀ ਦੇ ਬਾਹਰ ਤਾਇਨਾਤ ਕੀਤੇ ਗਏ ਹਨ। ਪਿੰਡ ਮੂਸੇ ਨੂੰ ਛਾਉਣੀ ਵਿਚ ਤਬਦੀਲ ਕੀਤਾ ਗਿਆ ਸੀ ਤੇ ਪਿੰਡ ਵਿਚ ਆਉਣ ਤੇ ਜਾਣ ਵਾਲੇ ਹਰੇਕ ਬੰਦੇ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਜਿਨ੍ਹਾਂ ‘ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਪਰ ਹੁਣ ਇਨ੍ਹਾਂ ਸਭ ਦੇ ਦਰਮਿਆਨ ਖਬਰ ਆਈ ਹੈ ਕਿ ਬਲਕੌਰ ਸਿੰਘ ਵਿਦੇਸ਼ ਲਈ ਰਵਾਨਾ ਹੋ ਚੁੱਕੇ ਹਨ।