Punjab

Sidhu Moose Wale ਦੀ ਮਾਤਾ Charan Kaur ਨੇ ਦੁਨੀਆ ਨੂੰ ਕੀਤੀ ਭਾਵੁਕ ਅਪੀਲ,29 ਮਈ ਨੂੰ Mansa ਪਹੁੰਚਣ ਲਈ ਲਾਇਆ ਸੁਨੇਹਾ

ਮਾਨਸਾ : ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਨੂੰ ਜਹਾਨ ਤੋਂ ਰੁਖਸਤ ਹੋਇਆਂ ਇੱਕ ਸਾਲ ਹੋਣ ਵਾਲਾ ਹੈ। ਇਸ ਦੌਰਾਨ ਸਿੱਧੂ ਦੇ ਮਾਤਾ ਚਰਨ ਕੌਰ ਤੇ ਸਿੱਧੂ ਦੀ ਟੀਮ ਵੱਲੋਂ ਇੱਕ ਵੱਡੀ ਅਪੀਲ ਸਾਰਿਆਂ ਨੂੰ ਕੀਤੀ ਗਈ ਹੈ ਕਿ ਸਰਕਾਰ ਨੂੰ ਜਗਾਉਣ ਲਈ 29 ਮਾਰਚ ਨੂੰ ਇੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ।

ਇਸ ਲਈ ਇਸ ਦਿਨ ਸ਼ਾਮ 5 ਵਜੇ ਬਾਰਾਹੱਟਾਂ ਚੌਕ ਤੋਂ ਲੈ ਕੇ ਠੀਕਰੀਵਾਲਾ ਚੌਕ,ਮਾਨਸਾ ਬੱਸ ਸਟੈਂਡ ਤੱਕ ਸ਼ਾਂਤਮਈ ਢੰਗ ਨਾਲ ਕੈਂਡਲ ਮਾਰਚ ਕੱਢਿਆ ਜਾਵੇਗਾ। ਸਿੱਧੂ ਮੂਸੇ ਵਾਲੇ ਦੇ ਮਾਤਾ ਚਰਨ ਕੌਰ ਤੇ ਟੀਮ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਪੰਜਾਬ ਦੇ ਨੌਜਵਾਨ ਗਾਇਕ ਸਿੱਧੂ ਮੂਸੇ ਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਸੀ।