ਬਿਉਰੋ ਰਿਪੋਰਟ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਉਸ ਦੇ ਛੋਟੇ ਵੀਰ ਦੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸਦੇ ਦਸਤਾਰ ਬੰਨ੍ਹੀਂ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤੀ ਗਈ ਹੈ ਜੋ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ। ਹੁਣ ਤੱਕ ਇਸ ਫੋਟੋ ਨੂੰ 1.5 ਮਿਲੀਅਨ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ ਅਤੇ ਇਸ ’ਤੇ 153K ਤੋਂ ਵੱਧ ਕੁਮੈਂਟ ਆ ਚੁੱਕੇ ਹਨ। ਸਿੱਧੂ ਦੇ ਫੈਨਜ਼ ਨਿੱਕੇ ਸਿੱਧੂ ਨੂੰ ਦੁਆਵਾਂ ਦੇ ਰਹੇ ਹਨ।
ਮਾਤਾ-ਪਿਤਾ ਵੱਲੋਂ ਇਸ ਤਸਵੀਰ ਦੇ ਨਾਲ-ਨਾਲ ਇੱਕ ਭਾਵੁਕ ਨੋਟ ਵੀ ਲਿਖਿਆ ਗਿਆ ਹੈ- “ਨਜ਼ਰਾਂ ਵਿੱਚ ਇਕ ਖਾਸ ਗਹਿਰਾਈ ਹੈ, ਜੋ ਸਾਡੀ ਜ਼ਿੰਦਗੀ ਦੀ ਹਰ ਸੱਚਾਈ ਨੂੰ ਸਮਝਦੀ ਹੈ ,ਚਿਹਰੇ ਦੀ ਮਾਸੂਮੀਅਤ ਤੇ ਸ਼ਬਦਾਂ ਤੋਂ ਪਰੇ ਇਕ ਅਣਮੁੱਲਾ ਨੂਰ ਹੈ, ਜੋ ਹਮੇਸ਼ਾ ਇਹ ਮਹਿਸੂਸ ਕਰਾਉਂਦਾ ਹੈ ਕਿ ਜਿਹੜੇ ਚਿਹਰੇ ਨੂੰ ਨਮ ਅੱਖਾਂ ਨਾਲ ਅਕਾਲ ਪੁਰਖ ਨੂੰ ਸੌਪਿਆਂ ਸੀ ਉਸੇ ਚਿਹਰੇ ਦਾ ਅਕਾਲ ਪੁਰਖ ਦੀ ਮੇਹਰ ਤੇ ਸਾਰੇ ਭੈਣ-ਭਰਾਵਾਂ ਦੀਆ ਦੁਆਵਾਂ ਸਦਕਾ ਨਿੱਕੇ ਰੂਪ ਵਿਚ ਫੇਰ ਤੋਂ ਦੀਦਾਰ ਕਰ ਰਹੇ ਹਾਂ। ਅਸੀ ਵਾਹਿਗੁਰੂ ਦੀ ਸਾਡੇ ਤੇ ਹੋਈ ਅਪਾਰ ਬਖਸ਼ਿਸ਼ ਲਈ ਉਹਦੇ ਸਦਾ ਰਿਣੀ ਰਹਾਂਗੇ।”