ਬਿਉਰੋ ਰਿਪੋਰਟ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਫਰਾਰ ਵਿਦੇਸ਼ ਭੱਜੇ ਇੱਕ-ਇੱਕ ਮੁਲਜ਼ਮ ਨੂੰ ਫੜਨ ਲਈ ਸੁਰੱਖਿਆ ਏਜੰਸੀਆਂ ਨੇ ਤਿਆਰੀ ਕਰ ਲਈ ਹੈ । ਕਤਲ ਦੇ ਮਾਸਟਰ ਮਾਇੰਡ ਗੈਂਗਸਟਰ ਸਚਿਨ ਥਾਪਨ ਨੂੰ ਭਾਰਤ ਲਿਆਉਣ ਦੇ ਲਈ ਸੁਰੱਖਿਆ ਏਜੰਸੀਆਂ ਦੀ ਇੱਕ ਟੀਮ ਅਜਰਬੇਜਾਨ ਗਈ ਹੈ । ਸਚਿਨ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਾਂਜਾ ਹੈ । ਉਹ ਮੂਸੇਵਾਲਾ ਕਤਲਕਾਂਡ ਵਿੱਚ ਸਾਜਿਸ਼ ਰਚਣ ਵਿੱਚ ਸ਼ਾਮਲ ਸੀ । ਕਤਲ ਦੇ ਬਾਅਦ ਉਹ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਜਾਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ ਸੀ । ਉਸ ਦਾ ਨਾਂ ਮੂਸੇਵਾਲਾ ਕਤਲਕਾਂਡ ਦੀ FIR ਵਿੱਚ ਸ਼ਾਮਲ ਕੀਤਾ ਗਿਆ ਹੈ ।
2 ਦਿਨਾਂ ਦੇ ਅੰਦਰ ਦਿੱਲੀ ਏਅਰਪੋਰਟ ਪਹੁੰਚੇਗਾ
ਸੁਰੱਖਿਆ ਏਜੰਸੀਆਂ ਅਗਲੇ 2 ਦਿਨਾਂ ਦੇ ਅੰਦਰ ਅਜਰਬੇਜਾਨ ਤੋਂ ਸਚਿਨ ਨੂੰ ਲੈਕੇ ਦਿੱਲੀ ਆਵੇਗੀ,ਦੱਸਿਆ ਜਾ ਰਿਹਾ ਹੈ ਕਿ ਸਚਿਨ ਨੇ ਦੁਬਈ ਵਿੱਚ ਇੱਕ ਦਿੱਲੀ ਦੇ ਕਾਰੋਬਾਰੀ ਤੋਂ 50 ਕਰੋੜ ਦੀ ਫਿਰੌਤੀ ਮੰਗੀ ਸੀ । ਕਾਰੋਬਾਰੀ ਦਾ ਨਾਂ ਗੈਲਨ ਦੱਸਿਆ ਜਾ ਰਿਹਾ ਹੈ। T -10 ਟੀਮ ਦੇ ਮਾਲਕ ਤੋਂ 50 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਕਾਲ ਰਿਕਾਰਡਿੰਗ ਹੋਈ ਸੀ । ਇਸੇ ਮਾਮਲੇ ਵਿੱਚ ਸਚਿਨ ਨੂੰ ਫੜਿਆ ਗਿਆ ਹੈ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਚਿਨ ਦੇ ਦਿੱਲੀ ਆਉਣ ਤੋਂ ਬਾਅਦ ਵੱਡੇ ਮਾਮਲਿਆਂ ਵਿੱਚ ਖੁਲਾਸੇ ਹੋ ਸਕਦੇ ਹਨ । ਕੁੱਝ ਦਿਨ ਪਹਿਲਾਂ ਦਿੱਲੀ ਸਮੇਤ ਹੋਰ ਸੂਬਿਆਂ ਵਿੱਚ ਲਾਰੈਂਸ ਦੇ ਨਾਂ ‘ਤੇ ਕਾਰੋਬਾਰੀਆਂ ਤੋਂ ਰੰਗਦਾਰੀ ਮੰਗਣ ਦੇ ਕਈ ਮਾਮਲੇ ਸਾਹਮਣੇ ਆਏ ਹਨ ।
ਦਿੱਲੀ ਦੇ ਸੰਗਮ ਵਿਹਾਰ ਦੇ ਪੱਤੇ ‘ਤੇ ਬਣਿਆ ਫਰਜ਼ੀ ਪਾਸਪੋਰਟ
ਗੈਂਗਸਟਰ ਸਚਿਨ ਨੇ ਫਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ‘ਦੇ ਪੱਤੇ ਤੇ ਬਣਵਾਇਆ ਸੀ । ਇਸ ਫਰਜ਼ੀ ਪਾਸਪੋਰਟ ਵਿੱਚ ਸਚਿਨ ਦਾ ਨਕਲੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਸੀ । ਇਸ ਦੀ ਜਾਣਕਾਰੀ ਏਜੰਸੀਆਂ ਨੂੰ ਤਾਂ ਲੱਗੀ ਜਦੋਂ ਪੁਲਿਸ ਨੇ ਗੈਂਗਸਟਰ ਦਾ ਫਰਜੀ ਪਾਸਪੋਰਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ । ਮਾਮਲੇ ਵਿੱਚ ਔਰਤ ਸਮੇਤ 5 ਮੁਲਜ਼ਮਾਂ ਨੂੰ ਫੜਿਆ ਗਿਆ ਸੀ ।
ਸਚਿਨ ਨੇ 3 ਲੋਕਾਂ ਨਾਲ ਮਿਲਕੇ ਮੂਸੇਵਾਲਾ ਨੂੰ ਮਾਰਨ ਦੀ ਸਾਜਿਸ਼ ਰਚੀ
ਦਿੱਲੀ ਪੁਲਿਸ ਦੇ ਮੁਤਾਬਿਕ ਸਿੱਧੂ ਮੂ੍ਸੇਵਾਲਾ ਦੇ ਕਤਲ ਦਾ ਮਾਸਟਰ ਮਾਇੰਡ ਸਚਿਨ ਨੇ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਅਤੇ ਤਿਹਾੜ ਵਿੱਚ ਬੰਦ ਕਾਲਾ ਜੇਠਲੀ ਅਤੇ ਲਾਰੈਂਸ ਬਿਸ਼ਨੋਈ ਨਾਲ ਕੋਰਡ ਵਰਡ ਵਿੱਚ ਗੱਲ ਕੀਤੀ ਅਤੇ ਫਿਰ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਰਚੀ । ਪੁਲਿਸ ਅਤੇ ਖੁਫਿਆ ਏਜੰਸੀਆਂ ਨੂੰ ਕੋਈ ਸ਼ੱਕ ਨਾ ਹੋਵੇ, ਇਸ ਲਈ ਸਚਿਨ ਗੈਂਗਸਟਰ ਗੋਲਡੀ ਬਰਾੜ ਨੂੰ ਫੋਨ ‘ਤੇ ਡਾਕਟਰ ਕਹਿਕੇ ਬੁਲਾਉਂਦਾ ਸੀ । ਇਸੇ ਤਰ੍ਹਾਂ ਕਾਲਾ ਜੇਠੜੀ ਨੂੰ ਉਹ ਅਲਫਾ ਕਹਿੰਦਾ ਸੀ । ਆਪਣੇ ਗੁਰਗੇ ਦੇ ਜ਼ਰੀਏ ਉਹ ਲਾਰੈਂਸ ਦੇ ਨਾਲ ਗੱਲ ਕਰਦਾ ਸੀ ।
ਪੰਜਾਬ ਅਤੇ ਦਿੱਲੀ ਪੁਲਿਸ ਨੂੰ ਗੁਮਰਾਹ ਕਰਨ ਦੇ ਲਈ ਸਚਿਨ ਨੇ ਆਪ ਸੋਸ਼ਲ ਮੀਡੀਆ ‘ਤੇ ਅਫਵਾਹ ਫੈਲਾਈ ਕਿ ਉਸ ਨੇ ਆਪ ਸਿੱਧੂ ਮੂ੍ਸੇਵਾਲਾ ਨੂੰ ਗੋਲੀਆਂ ਮਾਰੀਆਂ। ਦੱਸਿਆ ਜਾ ਰਿਹਾ ਹੈ ਕਿ ਸਚਿਨ ਨੇ ਪੰਜਾਬ ਅਤੇ ਦਿੱਲੀ ਪੁਲਿਸ ਨੂੰ ਗੁਮਰਾਹ ਕਰਨ ਦੇ ਲਈ ਅਜਿਹਾ ਕੀਤਾ ਸੀ । ਜਦਕਿ ਇਸ ਕਤਲ ਤੋਂ ਪਹਿਲਾਂ 21 ਅਪ੍ਰੈਲ 2022 ਨੂੰ ਉਹ ਵਿਦੇਸ਼ ਭੱਜ ਗਿਆ ਸੀ।