India Manoranjan Punjab

ਪਿਤਾ ਨੇ ਦੱਸਿਆ ਛੋਟੇ ਪੁੱਤ ਦਾ ਨਾਂ ! ਭਾਵੁਕ ਮਾਂ ਨੇ ਪੁੱਤ ਲਈ ਮੰਗਿਆਂ 5 ਚੀਜ਼ਾ ! ਬੱਬੂ ਮਾਨ ਨੇ ਭੇਜਿਆ ਖਾਸ ਸੁਨੇਹਾ !

ਬਿਉਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਆਉਣ ਦੀ ਖੁਸ਼ੀ ਨਾ ਸਿਰਫ ਪੂਰੇ ਪੰਜਾਬ ਨੂੰ ਹੈ ਬਲਕਿ ਪੂਰੀ ਦੁਨੀਆ ਵਿੱਚ ਉਸ ਦੇ ਚਾਹੁਣ ਵਾਲਿਆਂ ਨੂੰ ਹੈ । ਹੁਣ ਸੋਸ਼ਲ ਮੀਡੀਆ ‘ਤੇ ਸ਼ੁਭ ਦੇ ਛੋਟੇ ਵੀਰ ਦੇ ਨਾਂ ਨੂੰ ਲੈਕੇ ਚਰਚਾਵਾਂ ਵਿਚਾਲੇ ਪਿਤਾ ਬਲਕੌਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਛੋਟੇ ਪੁੱਤ ਦਾ ਨਾਂ ਸ਼ੁੱਭਦੀਪ ਹੀ ਰੱਖਿਆ ਜਾਵੇਗਾ ਤਾਂ ਉਨ੍ਹਾਂ ਨੇ ਕਿਹਾ ਇਹ ਤਾਂ ਪਹਿਲੀ ਦੀ ਤੈਅ ਹੋ ਚੁੱਕਿਆ ਹੈ । ਸਾਨੂੰ ਤਾਂ ਇਹ ਲੱਗ ਦਾ ਹੈ ਕਿ ਸਾਡਾ ਸ਼ੁੱਭਦੀਪ ਵਾਪਸ ਆ ਗਿਆ ਹੈ ।

ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ ‘ਤੇ ਕੁਮੈਂਟਸ ਪੜ੍ਹ ਰਿਹਾ ਸੀ । ਲੋਕ ਕਹਿ ਰਹੇ ਸਨ ਕਿ ਸੁਣਿਆ ਹੈ ਕਿ ਮਰਨ ਤੋਂ ਬਾਅਦ ਕੋਈ ਵਾਪਸ ਨਹੀਂ ਆਉਂਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਇਆ ਹੈ,ਉਹ ਵਾਪਸ ਆ ਗਿਆ ਹੈ। ਕਈ ਵਾਰ ਵਾਹਿਗੁਰੂ ਜੀ ਵੀ ਆਪਣੇ ਫੈਸਲਿਆਂ ‘ਤੇ ਮੁੜ ਵਿਚਾਰ ਕਰਦੇ ਹਨ । ਉਧਰ ਮਾਂ ਨੇ ਪੁੱਤਰ ਦੇ ਆਉਣ ‘ਤੇ ਭਾਵੁਕ ਪੋਸਟ ਲਿਖੀ ਹੈ ।

ਮਾਂ ਚਰਨਕੌਰ ਨੇ ਲਿਖਿਆ ‘ਸੁਭਾਗ ਸੁਲੱਖਣਾਂ ਹੋ ਨਿਬੜਿਆਂ ਪੁੱਤ ਮੈਂ ਇੱਕ ਸਾਲ 10 ਮਹੀਨੇ ਬਾਅਦ ਫੇਰ ਤੋਂ ਤੁਹਾਡਾ ਦੀਦਾਰ ਕੀਤਾ ਪੁੱਤ,ਮੈਂ ਤੁਹਾਡੀ ਪਰਛਾਈ ‘ਤੇ ਸਾਡੇ ਨਿੱਕੇ ਪੁੱਤ ਦਾ ਸੁਆਗਤ ਕਰਦੀ ਆਂ,ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ,ਜਿਹਨੇ ਇੱਕ ਵਾਰ ਫੇਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ,ਬੇਟਾ ਮੈਂ ਅਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੀ ਜਿਹੀ ਨਿਡਰਤਾ,ਸਿਦਕ,ਨੇਕੀ ਤੇ ਹਲੀਮੀ ਬਖਸ਼ਣ,ਘਰ ਪਰਤਣ ਲਈ ਧੰਨਵਾਦ ਪੁੱਤ । ਉਧਰ ਗਾਇਕ ਬੱਬੂ ਮਾਨ ਨੇ ਵੀ ਪਰਿਵਾਰ ਦੇ ਲਈ ਖਾਸ ਸੁਨੇਹਾ ਭੇਜਿਆ ਹੈ ।

 

ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਪੁੱਛ-ਗਿੱਛ ਦਾ ਸਾਹਮਣਾ ਕਰ ਚੁੱਕੇ ਗਾਇਕ ਬੱਬੂ ਮਾਨ ਨੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਲਿਖਿਆ ‘ਨਵੀਂ ਜ਼ਿੰਦਗੀ,ਜਿਸ ਦੇ ਲਈ ਮੈਂ ਅਰਦਾਸ ਕਰਦਾ ਹਾਂ,ਸ਼ੁੱਭ ਦੀਪ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕ,ਪਰਮਾਤਮਾ ਹਮੇਸ਼ਾ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ,ਲੰਮੀ ਉਮਰ ਹੋਵੇ,ਪੰਜਾਬ,ਪੰਜਾਬੀਅਤ ਜ਼ਿੰਦਾਬਾਦ ।