ਬਿਉਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੁਣ ਮੂਸੇਵਾਲਾ ਨੂੰ ਵਿਦਾਈ ਦੇਣ ਦਾ ਸਮਾਂ ਆ ਗਿਆ ਹੈ । ਸ਼ੁਭਦੀਪ ਦੀ ਬਰਸੀ ਦਾ ਐਲਾਨ ਜਲਦ ਕੀਤਾ ਜਾਵੇਗਾ ਅਤੇ ਸਿੱਧੂ ਨੂੰ ਮਾਨਸਾ ਵਿੱਚ ਸਾਦੇ ਤਰੀਕੇ ਨਾਲ ਯਾਦ ਕੀਤਾ ਜਾਵੇਗੀ।
ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਫੈਨਸ ਨਾਲ ਮੁਲਾਕਾਤ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਵਿਲਾਪ ਕਰਦੇ ਹੋਏ 10 ਮਹੀਨੇ ਹੋ ਗਏ ਹਨ ਅਜਿਹੇ ਵਿੱਚ ਪਰਿਵਾਰ ਨੇ ਹੁਣ ਫੈਸਲਾ ਲਿਆ ਹੈ ਕਿ ਅਪ੍ਰੈਲ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਬਰਸੀ ਰੱਖੀ ਜਾਵੇਗੀ । ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਗੋਲੀਆਂ ਵਾਲੀ ਥਾਰ ਜੀਪ ਲੈਕੇ ਉਹ ਹੁਣ ਪੂਰੇ ਪੰਜਾਬ ਵਿੱਚ ਨਿਕਲਣਗੇ ਤਾਂਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਸਰਕਾਰ ਨੇ ਹੁਣ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਹੈ ।
ਬਲਕੌਰ ਨੇ ਕਿਹਾ ਕਿ ਵੈਸੇ ਤਾਂ ਮੇਰੇ ਪੁੱਤ ਨੂੰ ਮੇਰੀ ਬਰਸੀ ਕਰਨੀ ਚਾਹੀਦੀ ਸੀ ਪਰ ਅੱਜ ਅਜਿਹਾ ਸਮਾਂ ਆ ਚੁੱਕਾ ਹੈ ਕਿ ਮੈਨੂੰ ਹੀ ਆਪਣੇ ਪੁੱਤ ਦੀ ਬਰਸੀ ਕਰਨੀ ਪੈ ਰਹੀ ਹੈ । ਉਨ੍ਹਾਂ ਕਿਹਾ ਮੇਰੇ ਮਨ ਵਿੱਚ AAP ਸਰਕਾਰ ਦੇ ਲਈ ਬਹੁਤ ਗੁੱਸਾ ਹੈ ਅਤੇ ਸਮੇਂ ਆਉਣ ‘ਤੇ ਇਹ ਗੁੱਸਾ ਸਰਕਾਰ ਨੂੰ ਵਿਖਾਉਣਗੇ ਜ਼ਰੂਰ,ਹਾਲਾਂਕਿ ਉਨ੍ਹਾਂ ਕਿਹਾ ਕਿਸੇ ਨੂੰ ਹਿੰਸਕ ਹੋ ਕੇ ਵਿਰੋਧ ਨਹੀਂ ਕਰਨਾ ਚਾਹੀਦਾ ਹੈ। ਬਲਕੌਰ ਸਿੰਘ ਨੇ ਸਿੱਧੂ ਦੇ ਫੈਨਸ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਦੇ ਨਾਲ ਸਿੱਧੂ ਦੇ ਲਈ ਇਨਸਾਫ ਮੰਗਣ । ਪੰਜਾਬ ਸਰਕਾਰ ਚਾਉਂਦੀ ਹੈ ਕਿ ਸਿੱਧੂ ਦੀ ਮੌਤ ਅਤੇ ਉਸ ਦੇ ਇਨਸਾਫ ਦੀ ਜੰਗ ਨੂੰ ਪਰਿਵਾਰ ਭੁੱਲ ਜਾਵੇ ਪਰ ਇਹ ਕਦੇ ਨਹੀਂ ਹੋ ਸਕਦਾ ਹੈ ।
ਪਿਤਾ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਦੀ ਲਾਸਟ ਰਾਈਡ ਯਾਨੀ ਥਾਰ ਜੀਪ ਨੂੰ ਇਸ ਲਈ ਪੁਲਿਸ ਥਾਣੇ ਤੋਂ ਘਰ ਲੈਕੇ ਆਇਆ ਹੈ ਕਿਉਂਕਿ ਉਸ ‘ਤੇ ਪੁੱਤਰ ਸ਼ੁਭਦੀਪ ਬੈਠਿਆ ਹੋਇਆ ਨਜ਼ਰ ਆਉਂਦਾ ਹੈ । ਸਿੱਧੂ ਦੀ ਗੋਲੀਆਂ ਨਾਲ ਲੱਗੀ ਇਹ ਜੀਪ ਹਮੇਸ਼ਾ ਪੰਜਾਬ ਸਰਕਾਰ ਦੀ ਅੱਖਾਂ ਵਿੱਚ ਚੁੱਬ ਦੀ ਰਹੇਗੀ । ਲੋਕਾਂ ਨੂੰ ਹਮੇਸ਼ਾ ਯਾਦ ਦਿਵਾਉਂਦੀ ਰਹੇਗੀ ਕਿ ਪੰਜਾਬ ਸਰਕਾਰ ਨੇ ਨਿਰਦੋਸ਼ ਪੁੱਤ ਨੂੰ ਇਨਸਾਫ ਨਹੀਂ ਦਿੱਤਾ । ਬਲੌਕਰ ਸਿੰਘ ਨੇ ਕਿਹਾ ਸਿੱਧੂ ਕਤਲ ਵਾਲੇ ਦਿਨ ਇਸੇ ਜੀਪ ਵਿੱਚ ਸਵਾਰ ਸੀ ਇਸੇ ਲਈ ਉਹ ਇਸ ਨੂੰ ਲਾਸਟ ਰਾਈਡ ਸਮਝ ਦੇ ਹਨ । ਉਨ੍ਹਾਂ ਕਿਹਾ ਮੈਨੂੰ ਸਿਆਸੀ ਪਾਰਟੀਆਂ ਤੋਂ ਕੋਈ ਉਮੀਦ ਨਹੀਂ ਹੈ ਉਹ ਦੂਰ ਰਹਿਣਾ ਚਾਉਂਦੇ ਹਨ ।
ਸਰਕਾਰ ਗੈਂਗਸਟਰਾਂ ਤੋਂ ਪੁੱਛੇ ਕਤਲ ਦੀ ਵਜ੍ਹਾ
ਬਲਕੌਰ ਸਿੰਘ ਨੇ ਕਿਹਾ ਜਿੰਨਾਂ ਗੈਂਗਸਟਰਾਂ ਨੂੰ ਪੁਲਿਸ ਫੜ ਦੀ ਹੈ । ਉਨ੍ਹਾਂ ਨੂੰ ਇੱਕ ਟੇਬਲ ‘ਤੇ ਬਿਠਾ ਕੇ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਬੇਵਜ੍ਹਾ ਲੋਕਾਂ ਨੂੰ ਕਿਉਂ ਮਾਰ ਦੇ ਹਨ । ਜਦੋਂ ਕੋਈ ਆਗੂ ਮਰਦਾ ਹੈ ਤਾਂ ਸਾਰੇ ਸਾਜਿਸ਼ਕਰਤਾ ਫੌਰਨ ਫੜੇ ਜਾਂਦੇ ਹਨ । ਪਰ ਸਿੱਧੂ ਮੂਸੇਵਾਲਾ ਦੇ ਕਾਤਲ ਅੱਜ ਤੱਕ ਨਹੀਂ ਫੜੇ ਗਏ । ਸਰਕਾਰ ਵਿੱਚ ਬੈਠੇ ਲੋਕ ਸਭ ਨੂੰ ਇੱਕ ਨਜ਼ਰ ਨਾਲ ਵੇਖਣ।