Manoranjan Punjab

ਮੂਸੇਵਾਲਾ ਦਾ ਨਵਾਂ ਗਾਣਾ 410 ਰਿਲੀਜ਼ ਹੁੰਦੇ ਹੀ HIT! ਸਿੱਧੂ ਦੇ ਨਹੀਂ, ਇਸ Youtube ਚੈਨਲ ‘ਤੇ ਰਿਲੀਜ਼!

ਬਿਉਰੋ ਰਿਪੋਰਟ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosawala) ਦੇ ਜਾਣ ਮਗਰੋਂ ਉਸ ਦਾ ਛੇਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਨਵੇਂ ਗਾਣੇ ਦਾ ਨਾਂ 410 ਹੈ, ਸਿੱਧੂ ਦੇ ਜਿਗਰੀ ਦੋਸਤ ਰੈਪਰ ਸੰਨੀ ਮਾਲਟਨ ਨੇ ਇਸ ਗਾਣੇ ਨੂੰ ਪੂਰਾ ਕੀਤਾ ਹੈ। ਸੰਨੀ ਮਾਲਟਨ ਨੇ 10 ਅਪ੍ਰੈਲ ਨੂੰ ਸ਼ਾਮ 5 ਵਜੇ ਇਹ ਗਾਣਾ ਰਿਲੀਜ਼ ਕੀਤਾ ਹੈ। ਇਹ ਗਾਣਾ 410 ਰੈਪਰ ਸੰਨੀ ਮਾਲਟਨ ਨੇ ਆਪਣੇ Youtube ਚੈਨਲ ‘ਤੇ ਵੀ ਰਿਲੀਜ਼ ਕੀਤਾ ਹੈ। ਗਾਣਾ ਰਿਲੀਜ਼ ਹੋਣ ਦੇ ਪਹਿਲੇ 2 ਘੰਟੇ ਵਿੱਚ ਵਿੱਚ ਹੀ 61 ਹਜ਼ਾਰ ਤੋਂ ਵੱਧ ਕੁਮੈਂਟ ਆ ਗਏ ਹਨ,ਜਦਕਿ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਵਿਊ ਸਾਹਮਣੇ ਆਏ । ਹਰ ਕੋਈ ਇੱਕ ਦੂਜੇ ਨੂੰ ਸਿੱਧੂ ਦੇ ਨਵੇਂ ਗਾਣੇ ‘ਤੇ ਕੁਮੈਂਟ ਕਰਕੇ ਆਪਣੀ ਰਾਇ ਪੁੱਛ ਰਿਹਾ ਸੀ। ਉਮੀਦ ਹੈ ਕਿ ਸਿੱਧੂ ਦੇ ਹੋਣ ਗਾਣਿਆਂ ਵਾਂਗ ਇਸ ਗਾਣੇ ਨੂੰ ਮਿਲੀਅਨ ਵਿਊ ਮਿਲਣਗੇ।

ਸਿੱਧੂ ਦੇ ਇੱਕ ਫੈਨ ਇੰਦਰਜੀਤ ਸਿੰਘ ਕੁਮੈਂਟ ਵਿੱਚ ਲਿਖ ਰਹੇ ਹਨ ਕਿ ‘ਬਾਈ ਦੇ ਗਾਣੇ ਦਾ ਤਿਉਹਾਰ ਜਿੰਨਾਂ ਚਾਅ ਹੁੰਦਾ ਹੈ’, ਸੰਦੀਪ ਗਿੱਲ ਨੇ ਲਿਖਿਆ ‘ਅਸੀਂ ਬਾਈ ਦੇ ਪੇਜ ‘ਤੇ ਗਾਣੇ ਦੀ ਵੇਟ ਕਰ ਰਹੇ ਸੀ’। ਕਰਮੀਤ ਕੌਰ ਨੇ ਗਾਣਾ ਸੁਣਨ ਤੋਂ ਬਾਅਦ ‘ਮੂਸੇਵਾਲਾ ਦੇ ਮਾਪਿਆਂ ਦੀ ਲੰਮੀ ਉਮਰ ਲਈ ਅਰਦਾਸ ਕੀਤੀ’।

ਇਸ ਤੋਂ ਪਹਿਲਾਂ ਰੈਪਲ ਸੰਨੀ ਮਾਲਟਨ ਨੇ ਜਦੋਂ ਬੀਤੇ ਦਿਨੀ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਸੀ ਤਾਂ ਹੁਣ ਤੱਕ ਉਸ ਨੂੰ 17 ਲੱਖ ਲੋਕ ਵੇਖ ਚੁੱਕੇ ਹਨ।