Punjab

ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ! ਇਸ ਦਿਨ ਹੋਵੇਗਾ ਰਿਲੀਜ਼

ਬਿਊਰੋ ਰਿਪੋਰਟ : ਸਿੱਧੂ ਮੂ੍ਸੇਵਾਲਾ ਦੇ ਫੈਨਸ ਦੇ ਲਈ ਵੱਡੀ ਖੁਸ਼ਖਬਰੀ ਹੈ, ਉਨ੍ਹਾਂ ਦੇ ਜਾਣ ਤੋਂ ਬਾਅਦ ਤੀਜਾ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ । ਮੂਸੇਵਾਲਾ ਦੇ ਤੀਜੇ ਗਾਣੇ ਦਾ ਨਾਂ ਹੈ ‘MERA NA’ । ਪਰਿਵਾਰ ਵੱਲੋਂ ਮੈਨੇਜ ਕੀਤੇ ਜਾਣ ਵਾਲੇ ਸੋਸ਼ਲ ਮੀਡੀਆ ਐਕਾਉਂਟ ‘ਤੇ ਇਸ ਦਾ ਪੋਸਟਰ ਜਾਰੀ ਕੀਤੀ ਗਇਆ ਹੈ । ਪੋਸਟਰ ਵਿੱਚ BURNA BOY ਅਤੇ STEEL BANGLEZ ਦਾ ਨਾਂ ਵੀ ਲਿਖਿਆ ਹੈ । ਗਾਣਾ 7 ਅਪ੍ਰੈਲ ਨੂੰ ਰਿਲੀਜ਼ ਹੋਵੇਗਾ । ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ 2 ਗਾਣੇ ਰਿਲੀਜ ਹੋ ਚੁੱਕੇ ਹਨ ਪਹਿਲਾਂ ਗਾਣਾ ਸੀ ‘SYL’ ਜਿਸ ਨੇ ਰਿਲੀਜ਼ ਹੁੰਦੇ ਹੀ ਨਵੇਂ ਰਿਕਾਰਡ ਬਣਾਏ ਸਨ । ਪਰ ਗਾਣੇ ਦੇ ਬੋਲਾਂ ਨੂੰ ਲੈਕੇ ਵਿਵਾਦ ਹੋਣ ਦੀ ਵਜ੍ਹਾ ਕਰਕੇ ਇਸ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਸੀ ।

ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਦੂਜਾ ਗਾਣਾ ਪਿਛਲੇ ਸਾਲ ਨੰਬਰ ਵਿੱਚ ‘VAAR’ ਰਿਲੀਜ਼ ਹੋਇਆ ਸੀ ਮੂਸੇਵਾਲਾ ਨੇ ਹਰੀ ਸਿੰਘ ਨਲਵਾ,ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਯੋਧਿਆਂ ਦਾ ਜ਼ਿਕਰ ਕੀਤਾ ਸੀ। ਇਹ ਗਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਪ੍ਰਕਾਸ਼ ਦਿਹਾੜੇ ਤੇ ਰਿਲੀਜ਼ ਕੀਤਾ ਗਿਆ ਸੀ । ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਨੇ ਮਿਲੀਅਨ ਵਿਊਸ ਹਾਸਲ ਕਰ ਲਏ ਸਨ । ਹੁਣ 5 ਮਹੀਨੇ ਬਾਅਦ ਤੀਜਾ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦਾਅਵਾ ਕੀਤਾ ਸੀ ਕਿ ਦੇਹਾਂਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਇੰਨੇ ਗਾਣੇ ਗਾਏ ਸਨ ਕਿ ਉਹ 10 ਸਾਲ ਤੱਕ ਉਨ੍ਹਾਂ ਨੂੰ ਰਿਲੀਜ਼ ਕਰ ਸਕਦੇ ਹਨ । ਫਿਲਹਾਲ ਸਿੱਧੂ ਦੇ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਉਨ੍ਹਾਂ ਦੇ ਨਵੇਂ ਗਾਣੇ ਦਾ । ਪਰਿਵਾਰ ਦੇ ਨਾਲ ਸਿੱਧੂ ਦੇ ਫੈਨਸ ਵੀ ਗਾਣਿਆਂ ਦੇ ਜ਼ਰੀਏ ਸਿੱਧੂ ਦੇ ਨਜ਼ਦੀਕ ਹੋਣ ਦਾ ਅਹਿਸਾਸ ਕਰ ਸਕਦੇ ਹਨ ।