India Punjab

‘ਸਿੱਧੂ ਮੂਸੇਵਾਲੇ ਦੀ ਮਾਂ ਦੀ ਡਿਲੀਵਰੀ ਪੂਰੀ ਤਰ੍ਹਾਂ ਕਾਨੂੰਨੀ’! ਡਾਕਟਰ ਨੇ ਦਿੱਤੇ ਤਰਕ ! ਜਾਣੋ ਸਿੱਧੂ ਦੇ ਮਾਪੇ ਕਿਵੇਂ IVF ਕਾਨੂੰਨ ਦੇ ਦਾਇਰੇ ਤੋਂ ਬਾਹਰ

ਬਿਉਰੋ ਰਿਪੋਰਟ : IVF ਤਕਨੀਕ ਦੇ ਜ਼ਰੀਏ ਸਿੱਧੂ ਮੂਸੇਵਾਲਾ ਦੀ ਮਾਂ ਵੱਲੋਂ ਜਨਮ ਦਿੱਤੇ ਗਏ ਛੋਟੇ ਪੁੱਤਰ ਨੂੰ ਲੈਕੇ ਕੇਂਦਰ ਸਰਕਾਰ ਨੇ ਜਿਹੜਾ ਸਵਾਲ ਪੁੱਛਿਆ ਹੈ ਉਸ ‘ਤੇ ਬਠਿੰਡਾ ਦੇ ਜ਼ਿੰਦਰ ਹਰਟ ਇੰਸਟੀਟਿਊਟ ਐਂਡ ਆਈਵੀਐੱਪ ਸੈਂਟਰ ਦਾ ਬਿਆਨ ਸਾਹਮਣੇ ਆਇਆ ਹੈ । ਡਾਇਰੈਕਟਰ ਰਾਜੇਸ਼ ਜਿੰਦਲ ਨੇ ਕਿਹਾ ਸਾਨੂੰ ਨਹੀਂ ਪਤਾ ਹੈ ਕਿ ਮਾਤਾ ਚਰਨ ਕੌਰ ਨੇ ਕਿੱਥੋਂ IVF ਕਰਵਾਇਆ ਸੀ । ਜਦੋਂ ਉਹ ਸਾਡੇ ਕੋਲ ਆਏ ਸਨ ਉਹ ਗਰਭਵਤੀ ਸਨ,ਉਨ੍ਹਾਂ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਸੀ,ਭਾਵੇਂ ਉਹ 50 ਸਾਲ ਤੋਂ ਵੱਧ ਹਨ,ਇਹ ਪੂਰੀ ਤਰ੍ਹਾਂ ਨਾਲ ਕਾਨੂੰਨੀ ਹੈ । ਇਹ ਪੂਰੀ ਗੱਲ ਡਾਕਟਰ ਰਾਜੇਸ਼ ਜਿੰਦਲ ਨੇ ‘ਦ ਟ੍ਰਿਬਿਊਨ ਅਖਬਾਰ ਨਾਲ ਗੱਲਬਾਤ ਦੌਰਾਨ ਦੱਸੀ ਹੈ। ਹੁਣ ਤੁਹਾਨੂੰ ਦੱਸ ਦੇ ਹਾਂ ਕਿਹੜੇ ਕਾਨੂੰਨ ਦੀ ਵਜ੍ਹਾ ਕਰਕੇ ਕੇਂਦਰ ਸਰਕਾਰ ਨੇ ਮਾਤਾ ਚਰਨ ਕੌਰ ਦੇ ਮੁੜ ਤੋਂ ਮਾਂ ਬਣਨ ‘ਤੇ ਸਵਾਲ ਚੁੱਕੇ ਹਨ ਅਤੇ ਪਰਿਵਾਰ ਦਾ ਕੀ ਜਵਾਬ ਹੈ ।

ਮਾਪੇ IVF ਕਾਨੂੰਨ ਦੇ ਦਾਇਰੇ ਤੋਂ ਬਾਹਰ

ਦਰਅਸਲ ਕੇਂਦਰ ਸਰਕਾਰ ਦੇ ਪਰਿਵਾਰ ਭਲਾਈ ਵਿਭਾਗ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਪੁੱਛਿਆ ਸੀ ਕਿ ਸਾਨੂੰ ਮੀਡੀਆ ਰਿਪੋਰਟਾ ਤੋਂ ਪਤਾ ਲੱਗਿਆ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੋਰ ਨੇ IVF ਇਲਾਜ ਤਕਨੀਕ ਨਾਲ 58 ਸਾਲ ਦੀ ਉਮਰ ਵਿੱਚ ਇੱਕ ਬੱਚੇ ਨੂੰ ਜਨਮ ਦਿਤਾ ਹੈ। ਜਦਕਿ ਭਾਰਤੀ ਕਾਨੂੰਨ ਦੇ ਮੁਤਾਬਿਕ IVF ਕਰਵਾਉਣ ਦੀ ਉਮਰ ਹੱਦ 21 ਤੋਂ 50 ਸਾਲ ਤੱਕ ਹੈ। ਜਦਕਿ ਪੁਰਸ਼ਾਂ ਲਈ ਇਸ ਦੀ ਉਮਰ ਸੀਮਾ 21 ਤੋਂ 55 ਸਾਲ ਹੈ। ਇਸ ਉਮਰ ਤੋਂ ਵੱਧ ਲੋਕਾਂ ਲਈ ਇਹ ਕਾਨੂੰਨੀ ਜੁਰਮ ਹੈ। 2022 ਵਿਚ ਪਾਸ ਹੋਏ ਕਾਨੂੰਨ ਦੇ ਤਹਿਤ ਸਖ਼ਤ ਸਜ਼ਾ ਹੋ ਸਕਦੀ ਹੈ, ਪਰ ਜੇਕਰ ਕੋਈ ਔਰਤ ਵਿਦੇਸ਼ ਵਿਚ ਗਰਭਵਤੀ ਹੈ ਤਾਂ ਉਸ ਦਾ ਜਣੇਪਾ ਦੇਸ਼ ਵਿਚ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਂ ਚਰਨ ਕੌਰ ਨੇ IVF ਵਿਦੇਸ਼ ਵਿੱਚ ਕਰਵਾਇਆ ਸੀ ਅਜਿਹੇ ਵਿੱਚ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਪਰੇਸ਼ਾਨ ਨਹੀਂ ਆਵੇਗੀ । ਪਿਤਾ ਬਲਕੌਰ ਸਿੰਘ ਨੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਮੇਰੇ ਕੋਲ ਸਾਰੇ ਦਸਤਾਵੇਜ਼ ਹਨ । ਭਾਰਤ ਵਿਚ ਜੇਕਰ 50 ਸਾਲ ਤੋਂ ਵੱਧ ਉਮਰ ਦੀ ਕੋਈ ਔਰਤ ਆਈਵੀਐੱਫ ਰਾਹੀਂ ਬੱਚਾ ਪੈਦਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਹਾਈ ਕੋਰਟ ਤੱਕ ਪਹੁੰਚ ਕਰਨੀ ਪਵੇਗੀ। ਨਹੀਂ ਤਾਂ 5 ਤੋਂ 20 ਲੱਖ ਰੁਪਏ ਤਕ ਦਾ ਜੁਰਮਾਨਾ ਜੇ ਦੂਜੀ ਵਾਰ ਚੋਰੀ IVF ਕਰਦਾ ਹੈ ਤਾਂ 10-20 ਲੱਖ ਰੁਪਏ ਤੱਕ ਜੁਰਮਾਨਾ ਅਤੇ 8 ਸਾਲ ਤੱਕ ਦੀ ਜੇਲ ਹੋ ਸਕਦੀ ਹੈ।

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਦਾ ਬਿਆਨ

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਕਿਹਾ ਕਿ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਕੋਲ ਅਧਿਕਾਰ ਹਨ ਕਿ ਉਹ ਮੂਸੇਵਾਲਾ ਦੇ ਪਰਿਵਾਰ ਤੋਂ IVF ਦੀ ਰਿਪੋਰਟ ਦੀ ਮੰਗ ਕਰ ਸਕਦਾ ਹੈ। ਕੇਂਦਰ ਸਰਕਾਰ ਨੇ ਜੋ ਸਾਲ 2021 ‘ਚ ਕਾਨੂੰਨ ਬਣਾਇਆ ਉਹ ਪਰਿਵਾਰ ਲਈ ਨਹੀਂ ਸੀ ਬਲਕਿ ਕਲੀਨਿਕਾਂ ਲਈ ਸਨ ।

ਕੀ ਹੈ IVF ਤਕਨੀਕ

ਆਈਵੀਐੱਫ ਯਾਨੀ ਇਨ ਵਿਟਰੋ ਫਰਟੀਲਾਈਜੇਸ਼ਨ ਤਕਨੀਕ ਉਨ੍ਹਾਂ ਲੋਕਾਂ ਲਈ ਵਰਦਾਨ ਹੈ ਜੋ ਬੱਚੇ ਚਾਹੁੰਦੇ ਹਨ ਪਰ ਕੁਦਰਤੀ ਤੌਰ ‘ਤੇ ਗਰਭ ਧਾਰਨ ਕਰਨ ਵਿਚ ਅਸਮਰੱਥ ਹਨ। ਜਿਨ੍ਹਾਂ ਔਰਤਾਂ ਦੀਆਂ ਟਿਊਬਾਂ ਇਨਫੈਕਸ਼ਨ ਜਾਂ ਕਿਸੇ ਹੋਰ ਕਾਰਨ ਕਰਕੇ ਖਰਾਬ ਹੋ ਜਾਂਦੀਆਂ ਹਨ।” ਉਨ੍ਹਾਂ ਔਰਤਾਂ ਦੇ ਸਰੀਕ ਤੋਂ ਅੰਡੇ ਬਾਹਰ ਕੰਢੇ ਜਾਂਦੇ ਹਨ ਪਤੀ ਤੇ ਸਪਰਮਸ ਨਾਲ ਉਸ ਨੂੰ ਲੈਬ ਵਿਚ ਤਿਆਰ ਕਰਕੇ ਤਿਆਰ ਭਰੂਣ ਨੂੰ ਔਰਤ ਦੀ ਬੱਚੇਦਾਨੀ ਵਿਚ ਰੱਖਿਆ ਹੈ। ਇਸ ਤਕਨੀਕ ਨੇ ਬਹੁਤ ਸਾਰੇ ਜੋੜਿਆਂ ਨੂੰ ਮਾਤਾ-ਪਿਤਾ ਬਣਨ ਦੀ ਖੁਸ਼ੀ ਦਿੱਤੀ ਹੈ ।