ਬਿਉਰੋ ਰਿਪੋਰਟ : ਕੌਮੀ ਇਨਸਾਫ ਮੋਰਚੇ ਨੂੰ ਪੰਜਾਬ ਦੇ ਹਰ ਇੱਕ ਕੋਨੇ ਤੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ । ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਲਗਾਤਾਰ ਦਬਾਅ ਵੱਧ ਰਿਹਾ ਹੈ । ਬੀਤੇ ਦਿਨ ਪੰਜਾਬ ਵਿੱਚ ਪਿੰਡਾਂ ਦੀ ਯੂਨਿਅਨ ਨੇ ਐਲਾਨ ਕੀਤਾ ਸੀ ਕਿ ਉਹ ਵੱਡੇ ਪੱਧਰ ‘ਤੇ ਪਿੰਡਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੁਹਿੰਮ ਚਲਾਉਣਗੇ ਇਸੇ ਦੇ ਚੱਲ ਦੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਵੀ ਕੌਮੀ ਇਨਸਾਫ਼ ਮੋਰਚੇ ਵਿੱਚ ਪਹੁੰਚੀ । ਕਿਉਂਕਿ ਉਹ ਵੀ ਆਪਣੇ ਪਿੰਡ ਦੀ ਸਰਪੰਚ ਹਨ । ਇਸ ਦੌਰਾਨ ਉਨ੍ਹਾਂ ਨੇ ਮੋਰਚੇ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਉਨ੍ਹਾਂ ਦਾ ਹੌਸਲਾ ਵਧਾਇਆ ਉਧਰ 2 ਚੀਜ਼ਾਂ ਨੂੰ ਲੈਕੇ ਅਲਰਟ ਵੀ ਕੀਤਾ ।
ਮੂਸੇਵਾਲਾ ਦੀ ਮਾਂ ਵੱਲੋਂ ਅਲਰਟ
ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਕੌਮੀ ਇਨਸਾਫ ਮੋਰਚੇ ਵਿੱਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ਼ ਉੱਠ ਗਿਆ ਹੈ,ਸੱਚ ਬੋਲਣਾ ਗੁਨਾਹ ਹੈ ਕਿਉਂਕਿ ਸਰਕਾਰ ਉਨ੍ਹਾਂ ਤੋਂ ਡਰ ਦੀ ਹੈ,ਉਨ੍ਹਾਂ ਕਿਹਾ ਕਿ ਧਰਨਿਆਂ ਦੀ ਲੋੜ ਇਸ ਲਈ ਪਈ ਕਿਉਂਕਿ ਇਨਸਾਫ ਨਹੀਂ ਮਿਲਿਆ,ਕਾਨੂੰਨ ਦੇ 2 ਰੂਪ ਹਨ,ਜਿਹੜੇ ਸਾਡੇ ਵਰਗੇ ਲੋਕ ਹਨ ਉਹ ਧਰਨਾ ਲਾਕੇ ਇਨਸਾਫ ਮੰਗ ਸਕਦੇ ਹਨ । ਮਾਂ ਚਰਨਕੌਰ ਨੇ ਉਨ੍ਹਾਂ ਲੋਕਾਂ ‘ਤੇ ਵੀ ਤੰਜ ਕੱਸਿਆ ਜੋ ਉਨ੍ਹਾਂ ਨੂੰ ਕਹਿੰਦੇ ਹਨ ਕਿ ਤੁਸੀਂ ਵੀ ਕੋਈ ਸੜਕ ਲੱਭ ਕੇ ਧਰਨੇ ‘ਤੇ ਬੈਠ ਜਾਓ, ਉਨ੍ਹਾਂ ਕਿਹਾ ਧਰਨਾ ਲਾਉਣਾ ਸੋਖਾ ਨਹੀਂ ਹੈ । ਹਰ ਕੋਈ ਆਪਣਾ ਕੰਮ ਕਰਨਾ ਚਾਉਂਦਾ ਹੈ ਪਰ ਸਰਕਾਰ ਸਾਨੂੰ ਮਜ਼ਬੂਰ ਕਰਦੀ ਹੈ ਧਰਨਾ ਲਗਾਉਣ ਦੇ ਲਈ । ਉਨ੍ਹਾਂ ਨੇ ਕੌਮੀ ਇਨਸਾਫ ਮੋਰਚੇ ਦੀ ਜਿੱਤ ਯਕੀਨੀ ਬਣਾਉਣ ਦੇ ਲਈ 2 ਚੀਜ਼ਾ ਤੋਂ ਅਲਰਟ ਕੀਤਾ ।
ਮੂਸੇਵਾਲਾ ਦੀ ਮਾਤਾ ਚਰਨਕੌਰ ਨੇ ਕਿਹਾ ਕੁਝ ਲੋਕ ਤੁਹਾਡੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰਗੇ ਉਨ੍ਹਾਂ ਤੋਂ ਅਲਰਟ ਰਹੋ,ਕੋਈ ਤੁਹਾਡੇ ਵਿੱਚ ਪਾੜ ਨਾ ਪਾ ਸਕੇ ਇਸ ਨੂੰ ਯਕੀਨੀ ਬਣਾਉ,ਕਿਉਂਕਿ ਏਕਤਾਂ ਤੋਂ ਹੀ ਲੋਕ ਅਤੇ ਸਰਕਾਰਾਂ ਡਰ ਦੀਆਂ ਹਨ । ਉਨ੍ਹਾਂ ਕਿਹਾ ਦਿੱਲੀ ਵਾਂਗ ਮੋਰਚਾ ਜ਼ਰੂਰੀ ਜਿੱਤਾਂਗੇ, ਮਾਤਾ ਚਰਨਕੌਰ ਨੇ ਕਿਹਾ ਕਿ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲ ਰਹੀ ਸੀ,ਉਹ ਵਾਰ-ਵਾਰ ਮੈਨੂੰ ਧਰਨੇ ਵਿੱਚ ਸ਼ਾਮਲ ਹੋਣ ਬਾਰੇ ਕਹਿ ਰਹੀ ਸੀ । ਇਸੇ ਲਈ ਮੈਂ ਧਰਨੇ ਵਿੱਚ ਸ਼ਾਮਲ ਹੋਈ ਹਾਂ। ਉਨ੍ਹਾਂ ਕਿਹਾ ਸਿਹਤ ਭਾਵੇਂ ਪਰਿਵਾਰ ਦਾ ਸਾਥ ਨਹੀਂ ਦੇ ਰਹੀ ਸੀ ਪਰ ਧਰਨੇ ਵਿੱਚ ਸ਼ਾਮਲ ਹੋਣ ਦੇ ਲਈ ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ ਸੀ । ਮਾਤਾ ਚਰਨ ਕੌਰ ਨੇ ਦੱਸਿਆ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਤਬੀਅਤ ਵੀ ਠੀਕ ਨਹੀਂ ਸੀ PGI ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਪਰ ਉਨ੍ਹਾਂ ਨੇ ਸੁਨੇਹਾ ਦਿੱਤਾ ਹੈ ਕਿ ਉਹ ਜਦੋਂ ਵੀ ਠੀਕ ਹੋਣਗੇ ਕੌਮੀ ਇਨਸਾਫ ਮੋਰਚੇ ਵਿੱਚ ਜ਼ਰੂਰ ਸ਼ਾਮਲ ਹੋਣਗੇ । ਉਨ੍ਹਾਂ ਜਗਤਾਰ ਸਿੰਘ ਹਵਾਲਾ ਦੇ ਪਿਤਾ ਲਈ ਸੁਨੇਹਾ ਵੀ ਭੇਜਿਆ ਹੈ ।
ਮੁੱਖ ਮੰਤਰੀ ਦੇ ਘਰ ਵੱਲ ਤੀਜੇ ਦਿਨ ਵੀ ਸਿੰਘਾਂ ਨੇ ਚਾਲੇ ਪਾਏ
ਲਗਾਤਾਰ ਤੀਜੇ ਦਿਨ ਵੀ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਲ ਜਥੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਵੱਲ ਚਾਲੇ ਪਾਏ । ਹਾਲਾਂਕਿ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਦਾਖਲ ਨਹੀਂ ਹੋਣ ਦਿੱਤਾ । ਇਸ ਤੋਂ ਪਹਿਲਾਂ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਸਿੰਘਾਂ ਦੇ ਵੱਖ-ਵੱਖ ਜਥੇ ਨੇ ਜਾਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਬਾਅਦ ਵਿੱਚੋਂ ਛੱਡ ਦਿੱਤਾ ਗਿਆ ਸੀ । ਜਗਤਾਰ ਸਿੰਘ ਹਾਵਾਲਾ ਦੇ ਪਿਤਾ ਨੇ ਕਿਹਾ ਹੈ ਕਿ 18 ਫਰਵਰੀ ਤੱਕ ਇਸੇ ਤਰ੍ਹਾਂ ਮੋਰਚੇ ਵਿੱਚੋ ਜਥਾ ਮੁੱਖ ਮੰਤਰੀ ਦੇ ਘਰ ਤੱਕ ਜਾਵੇਗਾ ।