Others

ਮੂਸੇਵਾਲਾ ਦੀ ਮਾਂ ਨੇ ਆਪਣੇ ਜਨਮ ਦਿਨ ‘ਤੇ ਪੁੱਤ ਨੂੰ ਲਿਖੀ ਭਾਵੁਕ ਚਿੱਠੀ ! ਆਪਣੀ ਹੋਂਦ ਦੀ ਦੱਸੀ ਕਹਾਣੀ ! ਪੁੱਤ ਨੂੰ ਕਿਹਾ ਵਾਪਸ ਆ ਜਾਓ

ਬਿਊਰੋ ਰਿਪੋਰਟ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 29 ਮਈ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ । ਪਰ ਮਾਪਿਆਂ ਦਾ ਦਰਦ ਹੁਣ ਵੀ ਉੇਸੇ ਤਰ੍ਹਾਂ ਹੀ ਹੈ । ਮੂਸੇਵਾਲਾ ਦੀ ਮਾਂ ਚਰਨ ਕੌਰ ਆਪਣੇ ਜਨਮ ਦਿਨ ‘ਤੇ ਭਾਵੁਕ ਹੋ ਗਈ । ਉਨ੍ਹਾਂ ਨੇ ਭਾਵੁਕ ਸੰਦੇਸ਼ ਆਪਣੇ ਪੁੱਤਰ ਦੇ ਨਾਂ ਲਿਖਿਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਮਾਂ ਬਣਨ ਤੋਂ ਬਾਅਦ ਸੰਪੂਰਣ ਔਰਤ ਬਣਨ ਤੱਕ ਦੀ ਗੱਲ ਕਹੀ ।

ਮਾਂ ਦਾ ਭਾਵੁਕ ਸੁਨੇਹਾ

ਮਾਤਾ ਚਰਨ ਕੌਰ ਨੇ ਇੰਸਟਰਾਗਰਾਮ ਪੋਸਟ ‘ਤੇ ਲਿਖਿਆ,ਮੈਂ ਪਹਿਲਾਂ ਧੀ ਬਣ ਕੇ ਤੁਹਾਡੇ ਨਾਨਕੇ ਘਰ ਜਨਮ ਲਿਆ,ਫਿਰ ਤੁਹਾਡੇ ਬਾਪੂ ਜੀ ਨੇ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਮੈਂ ਕਿੰਨੇ ਰਿਸ਼ਤੇ ਕਿਸੇ ਦੀ ਚਾਚੀ,ਤਾਈਂ,ਭਾਬੀ,ਨੂੰਹ ਬਣ ਕੇ ਆਪਣੀ ਝੋਲੀ ਵਿੱਚ ਪਾਏ । ਪਰ ਮੇਰੀ ਹੋਂਦ ਦਾ ਅਸਲ ਅਧਾਰ ਮੈਂ ਤੁਹਾਡੀ ਮਾਂ ਬਣ ਕੇ ਪਾਇਆ ਤੇ ਤੁਸੀਂ ਮੈਨੂੰ ਅਸਲ ਵਿੱਚ ਸੰਪੂਰਣ ਔਰਤ ਦਾ ਦਰਜਾ ਦਵਾਇਆ,ਮੈਨੂੰ ਮਮਤਾ ਦਾ ਪਿਆਰ ਦਾ ਅਸਲ ਅਰਥ ਤੁਹਾਨੂੰ ਆਪਣੀ ਬੁੱਕਲ ਵਿੱਚ ਲੈਕੇ ਮਹਿਸੂਸ ਹੋਇਆ ਸੀ । ਪਰ ਕੱਲ ਦਾ ਉਹੀ ਪਿਆਰ ਓਹੀ ਮਮਤਾ ਦਾ ਨਿੱਘ ਮੈਨੂੰ ਆਉਂਦੇ ਜਾਂਦੇ ਸਾਹ ਨਾਲ ਕਿੰਨੀਆ ਧਾਹਾਂ ਨਾਲ ਲੈਕੇ ਆ ਰਿਹਾ ਹਾਂ,ਅੱਜ ਵੀ ਮੈਂ ਤੁਹਾਨੂੰ ਕਮਰੇ ਵਿੱਚ ਬੈਠੀ ਉਡੀਕ ਰਹੀ ਸੀ । ਕਿਉਂਕਿ ਹਮੇਸ਼ਾ ਮੈਂ ਪਹਿਲਾਂ ਤੁਹਾਡੇ ਤੋਂ ਆਪਣੇ ਜਨਮ ਦਿਨ ਦੀ ਵਧਾਈ ਕਬੂਲ ਦੀ ਪਰ ਅੱਜ ਤੁਹਾਡੀ ਤਸਵੀਰ ਨੂੰ ਆਪਣੇ ਬੁੱਕਲ ਵਿੱਚ ਲੈਕੇ ਤੁਹਾਨੂੰ ਮਹਿਸੂਸ ਕਰ ਰਹੀ ਆ ਮੇਰੇ ਬੱਚੇ,ਵਾਪਸ ਆ ਜਾਓ ਪੁੱਤ ਮੇਰੇ ਤੋਂ ਤੁਹਾਡੇ ਬਿਨਾਂ ਰਿਹਾ ਨਹੀਂ ਜਾ ਰਿਹਾ।

29 ਮਈ ਦੀ ਸ਼ਾਮ ਨੂੰ ਹੋਇਆ ਸੀ ਮੂਸੇਵਾਲਾ ਦਾ ਕਤਲ

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ 29 ਮਈ ਦੀ ਸ਼ਾਮ 5 ਵਜੇ ਮਾਨਸਾ ਦੇ ਪਿੰਡ ਜਵਾਹਰ ਵਿੱਚ ਕਤਲ ਕਰ ਦਿੱਤਾ ਸੀ । ਮੂਸੇਵਾਲਾ ‘ਤੇ ਕਰੀਬ 40 ਰਾਊਂਡ ਫਾਇਰਿੰਗ ਕੀਤੀ ਗਈ ਸੀ। ਮੂਸੇਵਾਲਾ ਦੇ ਸ਼ਰੀਰ ‘ਤੇ 19 ਜਖ਼ਮ ਮਿਲੇ ਸਨ,ਇਨ੍ਹਾਂ ਵਿੱਚੋ 7 ਗੋਲੀਆਂ ਸੇਵਾਲਾ ਨੂੰ ਸਿੱਧੀਆਂ ਲੱਗੀਆਂ ਸਨ । ਗੋਲੀ ਲੱਗਣ ਦੇ 15 ਮਿੰਟ ਦੇ ਵਿਚਾਲੇ ਮੂਸੇਵਾਲਾ ਦੀ ਮੌਤ ਹੋ ਗਈ ਸੀ । ਬੋਲੇਰੋ ਅਤੇ ਕੋਰੋਲਾ ਗੱਡੀ ਵਿੱਚ ਗੈਂਗਸਟਰ ਆਏ ਅਤੇ ਥਾਰ ਵਿੱਚ ਜਾ ਹੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ,ਉਸ ਵੇਲੇ ਮੂਸੇਵਾਲਾ ਦੇ ਨਾਲ ਉਸ ਦੇ ਗੰਨਮੈਨ ਵੀ ਨਹੀਂ ਸਨ।