ਬਿਉਰੋ ਰਿਪੋਰਟ : ਸਿੱਧੂ ਮੂਸੇਵਾਲਾ ਦੀ ਮਾਂ ਨੂੰ ਲੈ ਕੇ ਵੱਡੀ ਖ਼ਬਰਾਂ ਸਾਹਮਣੇ ਆ ਰਹੀ ਹੈ । ਮਾਂ ਚਰਨ ਕੌਰ ਦੀ ਅਚਾਨਕ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਨਸਾ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਹਸਪਤਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ 2 ਤੋਂ 3 ਦਿਨ ਤੱਕ ਰੱਖਣਾ ਪੈ ਸਕਦਾ ਹੈ । ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮੁਤਾਬਕ ਡਾਕਟਰ ਚਰਨ ਕੌਰ ਦਾ ਇਲਾਜ ਕਰ ਰਹੇ ਹਨ ਅਤੇ ਜ਼ਰੂਰੀ ਟੈੱਸਟ ਤੋਂ ਬਾਅਦ ਤਬੀਅਤ ਖ਼ਰਾਬ ਹੋਣ ਬਾਰੇ ਜਾਣਕਾਰੀ ਸਾਹਮਣੇ ਆਵੇਗੀ । ਮੂਸੇਵਾਲਾ ਦੀ ਮਾਤਾ ਚਰਨ ਕੌਰ ਸੋਸ਼ਲ ਮੀਡੀਆ ‘ਤੇ ਕਾਪੀ ਐਕਟਿਵ ਹਨ ਉਹ ਪੁੱਤਰ ਨੂੰ ਲੈ ਕੇ ਫ਼ੋਟੋਆਂ ਅਤੇ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ । ਇਸ ਤੋਂ ਪਹਿਲਾਂ ਮੂਸੇਵਾਲਾ ਦੇ ਪਿਤਾ ਨੂੰ ਵੀ 2 ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਚੁੱਕਿਆ ਹੈ ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪੁੱਤਰ ਦੇ ਜਾਣ ਤੋਂ ਬਾਅਦ 2 ਵਾਰ ਹਸਪਤਾਲ ਦਾਖਲ ਹੋ ਚੁੱਕੇ ਹਨ । ਪਹਿਲਾਂ ਉਹ ਮੋਹਾਲੀ ਦੇ ਹਸਪਤਾਲ ਵਿੱਚ ਦਾਖਲ ਹੋਏ ਸਨ ਜਿੱਥੇ ਉਨ੍ਹਾਂ ਦਿਲ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਸਟਰਡ ਪਏ ਸਨ । ਉਸ ਤੋਂ ਬਾਅਦ ਮੁੜ ਤੋਂ ਉਨ੍ਹਾਂ ਦੀ ਤਬੀਅਤ ਵਿਗੜੀ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਫਿਰ ਉਨ੍ਹਾਂ ਨੂੰ ਚੰਡੀਗੜ੍ਹ ਦੇ PGI ਰੈਫ਼ਰ ਕਰ ਦਿੱਤਾ ਗਿਆ ਸੀ ।
ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਮਾਂ ਚਰਨ ਕੌਰ ਪਿਛਲੇ ਕੁਝ ਦਿਨ ਤੋਂ ਸੋਸ਼ਲ ਮੀਡੀਆ ‘ਤੇ ਨਜ਼ਰ ਨਹੀਂ ਆ ਰਹੀ ਸੀ ਜਿਸ ਦੀ ਵਜ੍ਹਾ ਕਰਕੇ ਲੋਕ ਸਵਾਲ ਪੁੱਛ ਰਹੇ ਸਨ । ਮਾਂ ਚਰਨ ਕੌਰ ਨੇ ਅਖੀਰਲੀ ਪੋਸਟ ਵਿੱਚ ਲਿਖਿਆ ਸੀ ਕਿ ਜੇ ਖ਼ਤਮ ਕਰਨਾ ਸੀ ਤਾਂ ਮੇਰੇ ਪੁੱਤ ਨੂੰ ਕਲਾਕਾਰੀ ਨਾਲ ਕਰਦੇ ਗੰਦੀ ਰਾਜਨੀਤੀ ਨਾਲ ਨਹੀਂ ਉਸ ਨੂੰ ਖ਼ਤਮ ਕਰਕੇ ਵੀ ਖ਼ਤਮ ਨਹੀਂ ਕਰ ਸਕੇ ਮਾਣ ਐ ਸ਼ੁੱਭ ਪੁੱਤ ਤੇਰੇ ‘ਤੇ … ।
ਮਾਤਾ ਚਰਨ ਕੌਰ ਦੀ ਇਸ ਪੋਸਟ ‘ਤੇ ਸਿੱਧੂ ਮੂਸੇਵਾਲਾ ਦੇ ਚਾਹਵਾਨ ਕੁਮੈਂਟ ਕਰ ਰਹੇ ਹਨ । ਜਿੰਨਾ ਦੇ ਮੁਕਾਬਲੇ ਨਹੀਂ ਹੁੰਦੇ ਉਹ ਮਰਵਾ ਦਿੱਤੇ ਜਾਂਦੇ ਹਨ ਉਹ ਮਰਦੇ ਨਹੀਂ ਅਮਰ ਹੋ ਜਾਂਦੇ ਹਨ । ਕਿਸੇ ਨੇ ਲਿਖਿਆ ਜਿਹੜਾ ਕੰਮ ਸਿੱਧੂ ਮੂਸੇਵਾਲਾ ਨੇ 5 ਸਾਲ ਵਿੱਚ ਕੀਤਾ ਉਹ ਕੋਈ 100 ਸਾਲ ਵਿੱਚ ਵੀ ਨਹੀਂ ਕਰ ਸਕਦਾ ਹੈ ।