ਬਿਊਰੋ ਰਿਪੋਰਟ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੇ ਬਾਅਦ ਚੌਥਾ ਗਾਣਾ ਚੋਰਨੀ ਰਿਲੀਜ਼ ਹੋ ਗਿਆ ਹੈ । ਸ਼ਾਮ 5 ਵਜੇ ਆਡੀਓ ਰਿਲੀਜ਼ ਹੋ ਗਿਆ ਹੈ । ਹੁਣ 8 ਜੁਲਾਈ ਸਵੇਰੇ ਵੀਡੀਓ ਰਿਲੀਜ਼ ਹੋਵੇਗਾ । ਰੈਪਰ ਡਿਵਾਇਨ ਨੇ ਇੰਸਟਰਾਗਰਾਮ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ‘ਦਿਲ ਸੇ’ … ਸਪੈਸ਼ਲ ਗਾਣਾ ਹੈ ਮੇਰੇ ਲਈ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ਆਪਣੀ ਇੱਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਸਿੱਧੂ ਦੇ ਗੀਤ ਨੂੰ ਲੈਕੇ ਉਨ੍ਹਾਂ ਦੇ ਹਮਾਇਤੀਆਂ ਵਿੱਚ ਕਾਫੀ ਉਤਸ਼ਾਹ ਹੈ
ਕਤਲ ਦੇ ਬਾਅਦ ਸਿੱਧੂ ਮੂਸੇਵਾਲਾ ਦਾ ਗਾਣਾ ‘SYL’, ‘ਵਾਰ’ ਅਤੇ ‘ਮੇਰਾ ਨਾਂ’ਫੈਂਸ ਦੇ ਵਿੱਚ ਆ ਚੁੱਕਿਆ ਹੈ । ਵਿਵਾਦਾਂ ਵਿੱਚ ਆਉਣ ਦੇ ਬਾਅਦ SYL ਗਾਣੇ ਨੂੰ ਸਰਕਾਰ ਨੇ ਬੈਨ ਕਰ ਦਿੱਤਾ ਸੀ । ਮੂਸੇਵਾਲਾ ਦਾ ਤੀਜਾ ਗਾਣਾ 7 ਅਪ੍ਰੈਲ 2023 ਨੂੰ ‘ਮੇਰਾ ਨਾਂ’ ਲਾਂਚ ਹੋਇਆ ਸੀ । ਜਿਸ ਨੇ ਇੱਕ ਘੰਟੇ ਦੇ ਅੰਦਰ 20 ਲੱਖ ਵਿਉਜ਼ ਹਾਸਲ ਕੀਤੇ ਸਨ,7 ਲੱਖ ਲੋਕਾਂ ਨੇ ਗਾਣੇ ਨੂੰ ਪਸੰਦ ਕੀਤਾ ਸੀ ਅਤੇ ਡੇਢ ਕਰੋੜ ਲੋਕਾਂ ਕੁਮੈਂਟ ਕੀਤੇ ਸਨ । ਇਸ ਗਾਣੇ ਵਿੱਚ ਨਾਇਜੀਰੀਅਨ ਰੈਪਰ ਬਰਨਾ ਬਾਏ ਦੇ ਲਿਰਿਕਸ ਸ਼ਾਮਲ ਸਨ । ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਵੀ 40 ਤੋਂ 45 ਉਨ੍ਹਾਂ ਦੇ ਗਾਣੇ ਪੈਂਡਿੰਗ ਹਨ । ਜੋ ਉਨ੍ਹਾਂ ਦੇ ਫੈਨਸ ਦੇ ਵਿਚਾਲੇ ਹੋਲੀ-ਹੋਲੀ ਲੈਕੇ ਆਉਣਗੇ ।
SYL ‘ਤੇ ਹੋ ਚੁੱਕਿਆ ਹੈ ਵਿਵਾਦ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ 23 ਜੂਨ ਨੂੰ SYL ਗਾਣਾ ਰਿਲੀਜ ਕੀਤਾ ਗਿਆ ਸੀ । ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ ਸੀ । 72 ਘੰਟੇ ਦੇ ਅੰਦਰ 2.7 ਕਰੋੜ ਵਿਊਜ਼ ਗਾਣੇ ਨੂੰ ਮਿਲੇ ਸਨ। ਜਿਸ ਤੋਂ ਬਾਅਦ ਭਾਰਤ ਵਿੱਚ ਇਸ ਗੀਤ ਨੂੰ ਬੈਨ ਕਰ ਦਿੱਤਾ ਸੀ । ਦਰਅਸਲ SYL ਦਾ ਮੁੱਦਾ ਪੰਜਾਬ ਅਤੇ ਹਰਿਆਣਾ ਵਿੱਚ ਵੱਡੇ ਤਣਾਅ ਦਾ ਮੁੱਦਾ ਹੈ । ਗੀਤ ਵਿੱਚ ਬਲਵਿੰਦਰ ਸਿੰਘ ਜਟਾਣਾ ਨੂੰ ਹਾਈਲਾਈਟ ਕੀਤਾ ਸੀ ਜਿਸ ਨੇ SYL ਦੇ 2 ਇੰਜੀਅਰਾਂ ਦਾ ਚੰਡੀਗੜ੍ਹ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਸੀ ।