Punjab

ਸਿੱਧੂ ਮੂਸੇਵਾਲਾ ‘ਤੇ ਵੈੱਬ ਸੀਰੀਜ਼ ਬਣਾਉਣ ਵਾਲੀ ਕੰਪਨੀ ‘ਤੇ ਭੜਕੇ ਪਿਤਾ !

ਬਿਉਰੋ ਰਿਪੋਰਟ : ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ‘ਤੇ ਬਣਨ ਵਾਲੀ ਵੈੱਬ ਸੀਰੀਜ਼ ਨੂੰ ਲੈਕੇ ਪਿਤਾ ਬਲਕੌਰ ਸਿੰਘ ਨੇ ਕਰੜਾ ਇਤਰਾਜ਼ ਜਤਾਇਆ ਹੈ । ਉਨ੍ਹਾਂ ਨੇ ਕਿਹਾ ਹੁਣ ਉਨ੍ਹਾਂ ਦੇ ਕੋਲ ਸਿੱਧੂ ਦੀਆਂ 2 ਹੀ ਨਿਸ਼ਾਨਿਆਂ ਹਨ । ਇੱਕ ਸਿੱਧੂ ਦੀ ਆਵਾਜ਼ ਅਤੇ ਦੂਜੀ ਉਸ ਦੀ ਤਸਵੀਰ । ਉਸ ਨੂੰ ਵੇਚ ਕੇ ਕੁਝ ਲੋਕ ਮੁਨਾਫਾ ਕਮਾਉਣਾ ਚਾਹੁੰਦੇ ਹਨ । ਜਿਸ ਨੂੰ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ।

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਕੋਈ ਕੰਪਨੀ ਸਿੱਧੂ ਮੂਸੇਵਾਲਾ ਦੇ ਜੀਵਨ ‘ਤੇ ਵੈੱਬ ਸੀਰੀਜ਼ ਤਿਆਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਇਸ ਸਬੰਧ ਵਿੱਚ ਕੰਪਨੀ ਨੇ ਨਾ ਤਾਂ ਉਨ੍ਹਾਂ ਕੋਲ ਕੋਈ ਇਜਾਜ਼ਤ ਲਈ ਹੈ ਨਾ ਹੀ ਇਸ ਬਾਰੇ ਪੁੱਛਿਆ ਹੈ । ਜੇਕਰ ਫਿਲਮ ਕੰਪਨੀ ਅਜਿਹਾ ਕਰਦੀ ਹੈ ਤਾਂ ਉਹ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਲਈ ਮਜ਼ਬੂਰ ਹੋਣਗੇ।

ਬਲਕੌਰ ਸਿੰਘ ਸਿੱਧੂ ਨੇ ਕਿਹਾ ਗੈਂਗਸਟਰਾਂ ਮੀਡੀਆ ਵਿੱਚ ਦਾਖਲ ਹੋ ਗਏ ਹਨ । ਇਹ ਸਾਡੇ ਸਮਾਜ ਦੇ ਲਈ ਬਹੁਤ ਵੱਡਾ ਖਤਰਾ ਹੈ। ਇਸੇ ਦੇ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਬਲਕੌਰ ਸਿੰਘ ਨੇ ਇਸ ਤੋਂ ਪਹਿਲਾਂ ਪੁੱਤਰ ਦੇ ਜੀਵਨ ‘ਤੇ ਅਧਾਰਤ ਕਿਤਾਬ ਨੂੰ ਲੈਕੇ ਵੀ ਕਰੜਾ ਇਤਰਾਜ਼ ਜਤਾਇਆ ਸੀ । ਉਨ੍ਹਾਂ ਨੇ ਕਿਹਾ ਸੀ ਕੁਝ ਲੋਕ ਸਿੱਧੂ ਦੇ ਨਾਂ ਨਾਲ ਫਿਲਮਾਂ ਅਤੇ ਕਿਤਾਬਾਂ ਦੇ ਜ਼ਰੀਏ ਪੈਸੇ ਕਮਾ ਰਹੇ ਹਨ ।

ਇਸ ਕਿਤਾਬ ‘ਤੇ ਬਣ ਰਹੀ ਹੈ ਵੈੱਬ ਸੀਰੀਜ਼

‘Who Killed ਮੂਸੇਵਾਲਾ ‘ ਕਿਤਾਬ ‘ਤੇ ਵੈੱਬ ਸੀਰੀਜ਼ ਬਣ ਰਹੀ ਹੈ ।ਪ੍ਰੋਡਕਸ਼ਨ ਹਾਉਸ ਮੈਚਬਾਕਸ ਸ਼ਾਰਟਸ ਨੇ ਇਸ ਦੇ ਅਧਿਕਾਰ ਖਰੀਦ ਲਏ ਹਨ ।ਇਸ ਕਿਤਾਬ ਵਿੱਚ ਪੰਜਾਬ ਵਿੱਚ ਡਰੱਗ ਮਾਫੀਆ ਅਤੇ ਗੈਂਗਵਾਰ ਦੇ ਵੱਧ ਦੇ ਮਾਮਲਿਆਂ ਦਾ ਲੇਖਾ-ਜੋਖਾ ਹੈ । ਪੰਜਾਬੀ ਮਿਉਜ਼ਿਕ ਸਨਅਤ ਦੇ ਪਿੱਛੇ ਡਰਾਉਣ ਵਾਲੇ ਰਾਜ ਕੀ ਹਨ । ਸਿੱਧੂ ਨੂੰ ਕਿਸ ਨੇ ਅਤੇ ਕਿਉਂ ਮਾਰਿਆ। ਇਹ ਸਾਰੀ ਗੱਲਾਂ ਇਸ ਵਿੱਚ ਵਿਖਾਇਆ ਜਾਣਗੀਆਂ । ਹੁਣ ਤੱਕ ਇਹ ਸਾਫ ਨਹੀਂ ਹੈ ਕਿ ਇਸ ਮਰਡਰ ਮਿਸਟਰੀ ‘ਤੇ ਫਿਲਮ ਬਣੇਗੀ ਜਾਂ ਫਿਰ ਵੈੱਬ ਸੀਰੀਜ਼, ਪ੍ਰੋਡਕਸ਼ਨ ਹਾਊਸ ਵੱਲੋਂ ਇਸ ‘ਤੇ ਕੁਝ ਵੀ ਸਾਫ ਨਹੀਂ ਕਿਹਾ ਗਿਆ ਹੈ -।

‘Who Killed ਮੂਸੇਵਾਲਾ ‘ ਲਿਖਣ ਵਾਲੇ ਲੇਖਕ ਜੁਪਿੰਦਰਜੀਤ ਸਿੰਘ ਇਸ ਪ੍ਰੋਜੈਕਟ ਨੂੰ ਲੈਕੇ ਜੋਸ਼ ਵਿੱਚ ਹਨ। ਉਨ੍ਹਾਂ ਨੇ ਕਿਹਾ ਮੈਂ ਜਿਵੇਂ ਹੀ ਸਿੱਧੂ ਦੇ ਕਤਲ ਨੂੰ ਲੈਕੇ ਕਿਤਾਬ ਲਿਖੀ ਕਈ ਪ੍ਰੋਡਕਸ਼ਨ ਕੰਪਨੀਆਂ ਨੇ ਉਨ੍ਹਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ । ਪਰ ਹੁਣ ਮੈਚਬਾਕਸ ਸ਼ਾਰਟਸ ਮੇਰੀ ਕਿਤਾਬ ਦੇ ਅਧਿਕਾਰ ਲੈਕੇ ਇਸ ਨੂੰ ਪਰਦੇ ‘ਤੇ ਵਿਖਾਉਣ ਜਾ ਰਿਹਾ ਹੈ ।