India Punjab

ਮੂਸੇਵਾਲਾ ਦੇ ਕਾਤਲਾਂ ਨੇ ਅਦਾਲਤ ‘ਚ ਖੇਡਿਆਂ ਨਵਾਂ ਖੇਡ ! ਝੂਠ ਦੀ ਹਰ ਹੱਦ ਪਾਰ ! ਪਿਤਾ ਨੇ CM ਨੂੰ ਪੁੱਛੇ 2 ਸਖਤ ਸਵਾਲ

 

ਬਿਉਰੋ ਰਿਪੋਰਟ : ਮਾਨਸਾ ਦੀ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈਕੇ ਅਹਿਮ ਸੁਣਵਾਈ ਹੋ । 4 ਮੁਲਜ਼ਮ ਜਗਤਾਰ ਸਿੰਘ,ਚਰਣਜੀਤ ਸਿੰਘ,ਲਾਰੈਂਸ ਬਿਸ਼ਨੋਈ,ਜੱਗੂ ਭਗਵਾਨਪੁਰੀਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਡਿਸਚਾਰਜ ਅਰਜ਼ੀ ਪਾਈ ਸੀ। ਜਿਸ ‘ਤੇ ਅਦਾਲਤ ਨੇ ਸੂਬਾ ਸਰਕਾਰ ਦੇ ਵਕੀਲ ਕੋਲੋ 27 ਮਾਰਚ ਤੱਕ ਜਵਾਬ ਮੰਗਿਆ ਹੈ । ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਸਰਕਾਰ ਅਤੇ ਪੁਲਿਸ ‘ਤੇ ਵੀ ਅਦਾਲਤੀ ਕਾਰਵਾਈ ਨੂੰ ਲੈਕੇ ਸਵਾਲ ਚੁੱਕੇ ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਦੇ ਸਿੰਘ ਨੇ IVF ‘ਤੇ ਪੰਜਾਬ ਸਰਕਾਰ ਦੀ ਸਫਾਈ ‘ਤੇ ਵੀ ਸਵਾਲ ਚੁੱਕੇ ਉਨ੍ਹਾਂ ਕਿਹਾ ਤੁਸੀਂ ਹੁਣ ਸਾਰਾ ਕੁਝ ਕੇਂਦਰ ਦੇ ਸਿਰ ‘ਤੇ ਪਾਉਣਾ ਚਾਹੁੰਦੇ ਹੋ ਆਖਿਰ ਤੁਹਾਨੂੰ ਕਾਰਵਾਈ ਦੀ ਇੰਨੀ ਜਲਦੀ ਕੀ ਸੀ । ਤੁਸੀਂ ਬਠਿੰਡਾ ਦੇ CMO ਅਤੇ ਸਿਹਤ ਮਹਿਕਮੇ ਦੀ ਟੀਮ ਨੂੰ ਇਸ ਤਰ੍ਹਾਂ ਭੇਜਿਆ ਜਿਵੇਂ ਕੋਈ ਵੱਡਾ ਕ੍ਰਾਈਮ ਹੋ ਗਿਆ ਹੈ । ਤੁਸੀਂ ਡਿਲੀਵਰੀ ਕਰਨ ਵਾਲੇ ਹਸਪਤਾਲ ਨੂੰ ਵੀ ਤੰਗ ਕੀਤੀ । ਅਜਿਹੇ ਸਵਾਲ ਕੀਤੇ ਗਏ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ । ਮੈਂ ਵਿਦੇਸ਼ ਤੋ IVE ਕਰਵਾਇਆ ਹੈ,ਅਸੀਂ ਪੂਰੀ ਜਾਣਕਾਰੀ ਸਰਕਾਰੀ ਹਸਪਤਾਲ ਵਿੱਚ ਸਾਂਝੀ ਕੀਤੀ ਸੀ ।

ਪ੍ਰਿੰਸੀਪਲ ਸਕੱਤਰ ਹੈਲਥ ਖਿਲਾਫ ਕਾਰਵਾਈ

ਬੀਤੇ ਦਿਨੀ ਪੰਜਾਬ ਸਰਕਾਰ ਦੇ ਸਪੈਸ਼ਲ ਸਕੱਤਰ ਪਰਸਨਲ ਵੱਲੋਂ ਅਜੋਏ ਸ਼ਰਮਾ,ਪ੍ਰਿੰਸੀਪਲ ਸਕੱਤਰ,ਹੈਲਥ ਅਤੇ ਫੈਮਿਲੀ ਵੈਲਫੇਅਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ । ਪੁੱਛਿਆ ਗਿਆ ਸੀ ਕਿ ਕੇਂਦਰ ਸਰਕਾਰ ਵੱਲੋਂ 14 ਮਾਰਚ ਨੂੰ ਮਾਤਾ ਚਰਨ ਕੌਰ ਦੇ IVF ਬਾਰੇ ਜਿਹੜੀ ਜਾਣਕਾਰੀ ਪੱਤਰ ਰਾਹੀ ਮੰਗੀ ਗਈ ਸੀ ਇਸ ਬਾਰੇ ਤੁਸੀਂ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ ਹੈ । ਤੁਸੀਂ ਸਿੱਧੀ ਕੇਂਦਰ ਸਰਕਾਰ ਦੇ ਨੋਟਿਸ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਤੁਸੀਂ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ । ਇਹ ਬਹੁਤ ਹੀ ਸੰਜੀਦਾ ਲਾਪਰਵਾਹੀ ਹੈ,ਤੁਸੀਂ ਸਾਨੂੰ 2 ਹਫਤੇ ਦੇ ਅੰਦਰ ਜਵਾਬ ਦਿਉ ਨਹੀਂ ਤਾਂ ਤੁਹਾਡੇ ਖਿਲਾਫ ਆਲ ਇੰਡੀਆ ਸਰਵਿਸ ਨਿਯਮ 1969 ਅਧੀਨ ਕਾਰਵਾਈ ਕੀਤੀ ਜਾਵੇ।

ਭਾਰਤ ਵਿੱਚ Assisted Reproductive Technology (regulation) act 2021 ਦੇ ਸੈਕਸ਼ਨ 21 ਮੁਤਾਬਿਕ 21 ਤੋਂ 50 ਸਾਲ ਦੀਆਂ ਔਰਤਾਂ ਹੀ IVF ਕਰਵਾ ਸਕਦੀਆਂ ਹਨ ਜਦਕਿ ਪੁਰਸ਼ਾ ਦੀ ਉਮਰ 55 ਸਾਲ ਤੱਕ ਹੈ । ਉਧਰ ਬਠਿੰਡਾ ਦੇ ਜ਼ਿੰਦਰ ਹਰਟ ਇੰਸਟੀਟਿਊਟ ਐਂਡ IVF ਸੈਂਟਰ ਦਾ ਬਿਆਨ ਸਾਹਮਣੇ ਆਇਆ ਹੈ,ਜਿੱਥੇ ਮਾਤਾ ਚਰਨ ਕੌਰ ਦੀ ਡਿਲੀਵਰੀ ਹੋਈ ਸੀ । ਡਾਇਰੈਕਟਰ ਰਾਜੇਸ਼ ਜਿੰਦਲ ਨੇ ਕਿਹਾ ਸਾਨੂੰ ਨਹੀਂ ਪਤਾ ਹੈ ਕਿ ਮਾਤਾ ਚਰਨ ਕੌਰ ਨੇ ਕਿੱਥੋਂ IVF ਕਰਵਾਇਆ ਸੀ । ਜਦੋਂ ਉਹ ਸਾਡੇ ਕੋਲ ਆਏ ਸਨ ਉਹ ਗਰਭਵਤੀ ਸਨ,ਉਨ੍ਹਾਂ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਸੀ,ਭਾਵੇਂ ਉਹ 50 ਸਾਲ ਤੋਂ ਵੱਧ ਹਨ,ਇਹ ਪੂਰੀ ਤਰ੍ਹਾਂ ਨਾਲ ਕਾਨੂੰਨੀ ਹੈ ।