Punjab

ਮੂਸੇਵਾਲਾ ਦੇ ਕਾ ਤਲਾਂ ਦੀ ਸ਼ਨਾਖ਼ਤ ਤੋਂ ਬਾਅਦ ਪਿਤਾ ਬਲਕੌਰ ਸਿੰਘ ਦੀ ਪੁਲਿਸ ਨੂੰ ਇਹ ਵੱਡੀ ਅਪੀਲ

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਪਿਤਾ ਬਲਕੌਰ ਨੇ ਕਾਤ ਲਾਂ ਦੀ ਪਛਾਣ ਕੀਤੀ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕਾ ਤਲ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦੇ ਐਨਕਾਉਂਟਰ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪਹੁੰਚੇ। ਪੁਲਿਸ ਵੱਲੋਂ ਕਾ ਤਲਾਂ ਦੇ ਪੋਸਟ ਮਾਰਟਮ ਤੋਂ ਪਹਿਲਾਂ ਰੂਪਾ ਅਤੇ ਮਨੂੰ ਦੀ ਲਾਸ਼ ਦੀ ਸ਼ਨਾਖ਼ਤ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕੋਲੋ ਕਰਵਾਈ ਗਈ । ਸ਼ਨਾਖਤ ਤੋਂ ਬਾਅਦ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ।

ਪਿਤਾ ਬਲਕੌਰ ਸਿੰਘ ਦਾ ਬਿਆਨ

ਰੂਪਾ ਅਤੇ ਮਨੂੰ ਦੀ ਲਾ ਸ਼ ਦੀ ਸਨਾਖ਼ਤ ਕਰਨ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਬਲੌਕਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਚੰਗੀ ਕਾਰਵਾਈ ਕੀਤੀ ਹੈ। ਮੈਂ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ, ਇਹ ਫਿਲਹਾਲ ਸ਼ੁਰੂਆਤ ਹੈ ਬਹੁਤ ਕੁਝ ਹੋਣਾ ਬਾਕੀ ਹੈ। ਅੱਗੇ ਵੀ ਇਹ ਜਾਰੀ ਰਹਿਣਾ ਚਾਹੀਦਾ ਹੈ ਇੱਕ 2 ਨਾਲ ਕੁਝ ਨਹੀਂ ਹੋਵੇਗਾ। ਮੇਰਾ ਪੁੱਤਰ ਵਾਪਸ ਨਹੀਂ ਆਵੇਗਾ, ਇਸ ਤੋਂ ਪਹਿਲਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੰਮ੍ਰਿਤਸਰ ਦੇ ਘਰਿੰਡਾ ਪੁਲਿਸ ਸਟੇਸ਼ਨ ਵਿੱਚ ਕਾਗਜ਼ੀ ਕਾਰਵਾਈ ਦੇ ਲਈ ਪਹੁੰਚੇ ਸਨ। ਸ਼ਨਾਖ਼ਤ ਤੋਂ ਬਾਅਦ ਹੁਣ ਪੁਲਿਸ ਉਨ੍ਹਾਂ ਤੋਂ ਪੁੱਛ ਸਕਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਪਹਿਲਾਂ ਕਿ ਉਨ੍ਹਾਂ ਵੱਲੋਂ ਰੂਪਾ ਅਤੇ ਮੰਨੂ ਨੂੰ ਘਰ ਦੇ ਆਲੇ-ਦੁਆਲੇ ਪਹਿਲਾਂ ਵੇਖਿਆ ਗਿਆ ਸੀ, ਕੀ ਕਦੇ ਉਹ ਦੋਵਾਂ ਵਿੱਚੋਂ ਕਿਸੇ ਨੂੰ ਮਿਲੇ ਸਨ ? ਇਸ ਤੋਂ ਪਹਿਲਾਂ ਰੂਪਾ ਦੇ ਘਰ ਵਾਲੇ ਸਨਾਖ਼ਤ ਕਰਨ ਦੇ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪਹੁੰਚੇ ਸਨ। ਉਨ੍ਹਾਂ ਨੇ ਪੁੱਤਰ ਬਾਰੇ ਅਹਿਮ ਖੁਲਾਸਾ ਕੀਤਾ ਸੀ।

ਰੁਪਾ ਦੇ ਪਿਤਾ ਅਤੇ ਮਾਂ ਦਾ ਬਿਆਨ

ਗੈਂ ਗਸਟਰ ਰੂਪਾ ਦੀ ਸਨਾਖ਼ਤ ਕਰਨ ਪਹੁੰਚੇ ਪਿਤਾ ਨੇ ਕਿਹਾ 2007 ਤੋਂ ਹੀ ਰੂਪਾ ਨਾਲ ਕੋਈ ਸੰਪਰਕ ਨਹੀਂ ਹੋਇਆ ਸੀ। ਉਧਰ ਰੂਪਾ ਦੀ ਮਾਂ ਨੇ ਕਿਹਾ ਉਸ ਨੂੰ ਆਪਣੇ ਕਰਮਾ ਦੀ ਸ ਜ਼ਾ ਮਿਲ ਗਈ। ਜਦੋਂ 29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਰੂਪਾ ਦਾ ਨਾਂ ਸਾਹਮਣੇ ਆਇਆ ਸੀ ਤਾਂ ਉਸ ਵੇਲੇ ਵੀ ਮਾਂ ਪਲਵਿੰਦਰ ਕੌਰ ਨੇ ਕਿਹਾ ਸੀ ਜੇਕਰ ਉਸ ਦਾ ਪੁੱਤਰ ਕਤ ਲ ਕਾਂ ਡ ਵਿੱਚ ਸ਼ਾਮਲ ਹੈ ਤਾਂ ਉਸ ਨੂੰ ਗੋ ਲੀ ਮਾ ਰ ਦਿਉ। ਇਸੇ ਲਈ ਪੁੱਤਰ ਦੀ ਮੌ ਤ ਤੋਂ ਬਾਅਦ ਵੀ ਮਾਂ ਨੇ ਕਿਹਾ ਉਹ ਹੁਣ ਵੀ ਆਪਣੇ ਬਿਆਨ ‘ਤੇ ਕਾਇਮ ਹੈ। ਰੂਪਾ ਦੀ ਮਾਂ ਪਲਵਿੰਦਰ ਕੌਰ ਨੇ ਕਿਹਾ ਅੱਜ ਸਿੱਧੂ ਮੂਸੇਵਾਲਾ ਦੀ ਮਾਂ ਨੂੰ ਇਨਸਾਫ਼ ਮਿਲ ਗਿਆ ਹੈ। ਜਿਵੇਂ ਸਿੱਧੂ ਦੀ ਮਾਂ ਆਪਣੇ ਪੁੱਤਰ ਦੇ ਗਮ ਵਿੱਚ ਪਰੇਸ਼ਾਨ ਸੀ ਹੁਣ ਉਸੇ ਤਰ੍ਹਾਂ ਅੱਜ ਉਹ ਵੀ ਭੁਗਤ ਰਹੀ ਹੈ ।